ਮੈਕਸੀਕੋ ‘ਚ ਗਰਮੀ ਦਾ ਕਹਿਰ, ਕਈ ਥਾਵਾਂ ‘ਤੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚਿਆ ,112 ਲੋਕਾਂ ਦੀ ਮੌਤ

ਮੈਕਸੀਕੋ ‘ਚ ਗਰਮੀ ਦਾ ਕਹਿਰ, ਕਈ ਥਾਵਾਂ ‘ਤੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚਿਆ ,112 ਲੋਕਾਂ ਦੀ ਮੌਤ

ਮੈਕਸੀਕੋ ਵਿੱਚ ਗਰਮੀ ਨੇ ਤਬਾਹੀ ਮਚਾ ਦਿਤੀ ਹੈ। ਇਸ ਸਾਲ ਹੁਣ ਤੱਕ ਭਿਆਨਕ ਗਰਮੀ ਕਾਰਨ 112 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਸੰਖਿਆ ਪਿਛਲੇ ਸਾਲ ਯਾਨੀ 2022 ਨਾਲੋਂ ਤਿੰਨ ਗੁਣਾ ਵੱਧ ਹੈ।


ਇਸ ਵਾਰ ਮੈਕਸੀਕੋ ‘ਚ 2022 ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਗਰਮੀ ਪੈ ਰਹੀ ਹੈ। ਗਲੋਬਲ ਵਾਰਮਿੰਗ ਇੱਕ ਗਲੋਬਲ ਸਮੱਸਿਆ ਬਣ ਗਈ ਹੈ। ਮੈਕਸੀਕੋ ਵੀ ਇਸ ਦੇ ਪ੍ਰਭਾਵ ਤੋਂ ਬਚਿਆ ਨਹੀਂ ਹੈ। ਮੈਕਸੀਕੋ ਵਿੱਚ ਗਰਮੀ ਨੇ ਤਬਾਹੀ ਮਚਾ ਦਿਤੀ ਹੈ। ਇਸ ਸਾਲ ਹੁਣ ਤੱਕ ਭਿਆਨਕ ਗਰਮੀ ਕਾਰਨ 112 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਸੰਖਿਆ ਪਿਛਲੇ ਸਾਲ ਯਾਨੀ 2022 ਨਾਲੋਂ ਤਿੰਨ ਗੁਣਾ ਵੱਧ ਹੈ।

ਇਹ ਜਾਣਕਾਰੀ ਮੈਕਸੀਕੋ ਦੇ ਸਿਹਤ ਕਰਮਚਾਰੀਆਂ ਨੇ ਦਿੱਤੀ ਹੈ। ਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਰਾਸ਼ਟਰਪਤੀ ਨੇ ਹਾਲ ਹੀ ‘ਚ ਦਾਅਵਾ ਕੀਤਾ ਸੀ ਕਿ ਕੁਝ ਪੱਤਰਕਾਰਾਂ ਨੇ ਗਰਮੀ ਦੀ ਲਹਿਰ ਦੇ ਸੰਬੰਧ ‘ਚ ਵਧਾ-ਚੜ੍ਹਾ ਕੇ ਜਾਣਕਾਰੀ ਦਿੱਤੀ ਸੀ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਵਿੱਚ ਗਰਮੀ ਕਾਰਨ ਮੌਤਾਂ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਸਾਲ ਹੁਣ ਤੱਕ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 2022 ਦੇ ਮੁਕਾਬਲੇ ਲਗਭਗ ਤਿੰਨ ਗੁਣਾ ਵੱਧ ਹੈ।

ਸਿਹਤ ਮੰਤਰਾਲਾ ਆਮ ਤੌਰ ‘ਤੇ ਹਰ ਹਫ਼ਤੇ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਬਾਰੇ ਰਿਪੋਰਟ ਜਾਰੀ ਕਰਦਾ ਹੈ। ਪਰ ਇਸ ਵਾਰ ਰਿਪੋਰਟ ਦੇਰੀ ਨਾਲ ਜਾਰੀ ਕੀਤੀ ਗਈ। ਗਰਮੀ ਕਾਰਨ ਮੌਤਾਂ ਦੇ ਮਾਮਲਿਆਂ ਦੀ ਰਿਪੋਰਟ ਕਰਨ ਵਿੱਚ ਦੇਰੀ ਬਾਰੇ ਸਿਹਤ ਮੰਤਰਾਲੇ ਦੇ ਸਵਾਲਾਂ ਦਾ ਕੋਈ ਤੁਰੰਤ ਜਵਾਬ ਨਹੀਂ ਮਿਲਿਆ। ਰਿਪੋਰਟ ਮੁਤਾਬਕ 18 ਤੋ 24 ਜੂਨ ਤੱਕ ਮੌਤ ਦੇ ਸਭ ਤੋਂ ਵੱਧ 69 ਮਾਮਲੇ ਸਾਹਮਣੇ ਆਏ ਹਨ। ਹਾਲ ਹੀ ਦੇ ਹਫ਼ਤਿਆਂ ਵਿੱਚ, ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। 11 ਤੋਂ 17 ਜੂਨ ਦੇ ਵਿਚਕਾਰ, ਦੇਸ਼ ਵਿੱਚ ਗਰਮੀ ਨਾਲ ਸਬੰਧਤ 31 ਮੌਤਾਂ ਹੋਈਆਂ। ਇਸ ਸਾਲ ਹੁਣ ਤੱਕ ਉੱਤਰੀ ਸਰਹੱਦੀ ਰਾਜ ਨਿਊਵੋ ਲਿਓਨ ਵਿੱਚ ਹੀਟ ਸਟ੍ਰੋਕ ਅਤੇ ਪਾਣੀ ਦੀ ਕਮੀ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਦੀਆਂ ਰਿਪੋਰਟਾਂ ਝੂਠੀਆਂ ਸਨ।