ਰਾਕੇਸ਼ ਮਹਿਰਾ ਭਾਗ ਮਿਲਖਾ ਭਾਗ ਦੀ ਸਪੈਸ਼ਲ ਸਕ੍ਰੀਨਿੰਗ ਦੀ ਕਰਨਗੇ ਮੇਜ਼ਬਾਨੀ, ਮਿਲਖਾ ਸਿੰਘ ਨੂੰ ਦੇਣਗੇ ਸ਼ਰਧਾਂਜਲੀ

ਆਮ ਦਰਸ਼ਕਾਂ ਤੋਂ ਇਲਾਵਾ ਇਹ ਸਕ੍ਰੀਨਿੰਗ ਸੁਣਨ ਅਤੇ ਬੋਲਣ ਤੋਂ ਕਮਜ਼ੋਰ ਲੋਕਾਂ ਲਈ ਵੀ ਕੀਤੀ ਜਾਵੇਗੀ। ਇਸ ਬਾਰੇ ਗੱਲ ਕਰਦੇ ਹੋਏ ਰਾਕੇਸ਼ ਮਹਿਰਾ ਨੇ ਕਿਹਾ, ‘ਜਿਸ ਸਕਰੀਨ ‘ਤੇ ਫਿਲਮ ਦਿਖਾਈ ਜਾਵੇਗੀ, ਉਸ ਦੇ ਕੋਨੇ ‘ਚ ਇਕ ਬਾਕਸ ਹੋਵੇਗਾ, ਜਿਸ ‘ਚ ਕਹਾਣੀ ਭਾਰਤੀ ਸੰਕੇਤਕ ਭਾਸ਼ਾ ‘ਚ ਬਿਆਨ ਕੀਤੀ ਜਾਵੇਗੀ।’


ਰਾਕੇਸ਼ ਮਹਿਰਾ ਦੀ ਫਿਲਮ ਭਾਗ ਮਿਲਖਾ ਭਾਗ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ। ਫਿਲਮਕਾਰ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਭਾਗ ਮਿਲਖਾ ਭਾਗ’ ਨੇ ਹਾਲ ਹੀ ‘ਚ 10 ਸਾਲ ਪੂਰੇ ਕਰ ਲਏ ਹਨ। ਮਹਿਰਾ ਇਸ ਮੌਕੇ ‘ਤੇ ਆਪਣੀ ਫਿਲਮ ਭਾਗ ਮਿਲਖਾ ਭਾਗ ਦੀ ਸਪੈਸ਼ਲ ਸਕ੍ਰੀਨਿੰਗ ਦੀ ਮੇਜ਼ਬਾਨੀ ਕਰਨ ਜਾ ਰਹੇ ਹਨ।

ਰਾਕੇਸ਼ ਮਹਿਰਾ ਨੇ 26 ਜੁਲਾਈ ਨੂੰ ਮੁੰਬਈ ਵਿੱਚ ਇਸ ਸਕ੍ਰੀਨਿੰਗ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਕਰੀਨਿੰਗ ਵਿੱਚ ਮਿਲਖਾ ਸਿੰਘ ਦਾ ਪਰਿਵਾਰ ਵੀ ਮੌਜੂਦ ਰਹੇਗਾ। ਇੱਕ ਰਿਪੋਰਟ ਦੇ ਅਨੁਸਾਰ, ਇਸ ਵਿਸ਼ੇਸ਼ ਸਕ੍ਰੀਨਿੰਗ ਤੋਂ ਇਲਾਵਾ, ਫਿਲਮ ਨੂੰ 6 ਅਗਸਤ ਨੂੰ ਦੇਸ਼ ਭਰ ਦੇ 30 ਸ਼ਹਿਰਾਂ ਵਿੱਚ ਵੀ ਦੁਬਾਰਾ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ ਮਰਹੂਮ ਭਾਰਤੀ ਅਥਲੀਟ ਅਤੇ ਓਲੰਪੀਅਨ ਮਿਲਖਾ ਸਿੰਘ ਦੀ ਬਾਇਓਪਿਕ ਸੀ। ਇਸ ਵਿੱਚ ਫਰਹਾਨ ਅਖਤਰ ਨੇ ਮੁੱਖ ਭੂਮਿਕਾ ਨਿਭਾਈ ਸੀ।

ਦਿਲਚਸਪ ਗੱਲ ਇਹ ਹੈ ਕਿ ਆਮ ਦਰਸ਼ਕਾਂ ਤੋਂ ਇਲਾਵਾ ਇਹ ਸਕ੍ਰੀਨਿੰਗ ਸੁਣਨ ਅਤੇ ਬੋਲਣ ਤੋਂ ਕਮਜ਼ੋਰ ਲੋਕਾਂ ਲਈ ਵੀ ਕੀਤੀ ਜਾਵੇਗੀ। ਇਸ ਬਾਰੇ ਗੱਲ ਕਰਦੇ ਹੋਏ ਰਾਕੇਸ਼ ਮਹਿਰਾ ਨੇ ਕਿਹਾ, ‘ਜਿਸ ਸਕਰੀਨ ‘ਤੇ ਫਿਲਮ ਦਿਖਾਈ ਜਾਵੇਗੀ, ਉਸ ਦੇ ਕੋਨੇ ‘ਚ ਇਕ ਬਾਕਸ ਹੋਵੇਗਾ ਜਿਸ ‘ਚ ਕਹਾਣੀ ਭਾਰਤੀ ਸੰਕੇਤਕ ਭਾਸ਼ਾ ‘ਚ ਬਿਆਨ ਕੀਤੀ ਜਾਵੇਗੀ। ਟੀਮ ਨੇ ਇਸ ਕੰਮ ਵਿੱਚ ਬਹੁਤ ਮਿਹਨਤ ਕੀਤੀ ਹੈ ਅਤੇ ਬਹੁਤ ਘੱਟ ਸਮੇਂ ਵਿੱਚ ਇਸ ਨੂੰ ਤਿਆਰ ਕੀਤਾ ਹੈ।

ਇਸ ਫਿਲਮ ਬਾਰੇ ਗੱਲ ਕਰਦੇ ਹੋਏ, ROMP ਪਿਕਚਰਜ਼ ਦੇ ਬੁਲਾਰੇ PS ਭਾਰਤੀ ਨੇ ਕਿਹਾ, “ਇਹ ਸਾਡੇ ਅਤੇ ਪੂਰੇ ਦੇਸ਼ ਲਈ ਬਹੁਤ ਖਾਸ ਫਿਲਮ ਹੈ। ਮਿਲਖਾ ਸਿੰਘ ਪੂਰੇ ਦੇਸ਼ ਦਾ ਮਾਣ ਹੈ। ਇਸ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਕਰਕੇ, ਅਸੀਂ ਮਹਾਨ ਮਿਲਖਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹਾਂ ਜੋ ਕਰੋੜਾਂ ਲੋਕਾਂ ਲਈ ਪ੍ਰੇਰਨਾ ਸਰੋਤ ਹਨ। 2013 ‘ਚ ਰਿਲੀਜ਼ ਹੋਈ ਭਾਗ ਮਿਲਖਾ ਭਾਗ ‘ਚ ਫਰਹਾਨ ਤੋਂ ਇਲਾਵਾ ਸੋਨਮ ਕਪੂਰ, ਦਿਵਿਆ ਦੱਤਾ, ਪਵਨ ਮਲਹੋਤਰਾ ਅਤੇ ਯੋਗਰਾਜ ਸਿੰਘ ਵਰਗੇ ਕਲਾਕਾਰ ਨਜ਼ਰ ਆਏ ਸਨ। ਫਿਲਮ ਨੇ 200 ਕਰੋੜ ਰੁਪਏ ਦਾ ਵਰਲਡ ਵਾਈਡ ਕਲੈਕਸ਼ਨ ਕੀਤਾ ਸੀ। ਇਸ ਫਿਲਮ ਨੇ 6 ਫਿਲਮਫੇਅਰ ਅਤੇ 2 ਨੈਸ਼ਨਲ ਅਵਾਰਡ ਵੀ ਜਿੱਤੇ ਸਨ।