ਰਾਹੁਲ ਗਾਂਧੀ ਗੋਡਿਆਂ ਦੇ ਇਲਾਜ ਲਈ ਕੋਟਕਕਲ ਪਹੁੰਚੇ, 100 ਸਾਲ ਪੁਰਾਣੇ ਆਯੁਰਵੈਦਿਕ ਸੰਸਥਾਨ ‘ਚ ਕਰਵਾਉਣਗੇ ਇਲਾਜ

ਰਾਹੁਲ ਗਾਂਧੀ ਗੋਡਿਆਂ ਦੇ ਇਲਾਜ ਲਈ ਕੋਟਕਕਲ ਪਹੁੰਚੇ, 100 ਸਾਲ ਪੁਰਾਣੇ ਆਯੁਰਵੈਦਿਕ ਸੰਸਥਾਨ ‘ਚ ਕਰਵਾਉਣਗੇ ਇਲਾਜ

ਭਾਰਤ ਜੋੜੋ ਯਾਤਰਾ ਪੂਰੀ ਹੋਣ ‘ਤੇ ਰਾਹੁਲ ਗਾਂਧੀ ਨੇ ਦੱਸਿਆ ਕਿ ਇਕ ਸਮੇਂ ਗੋਡਿਆਂ ਦਾ ਦਰਦ ਇੰਨਾ ਵਧ ਗਿਆ ਸੀ ਕਿ ਸਫਰ ਜਾਰੀ ਰੱਖਣਾ ਮੁਸ਼ਕਿਲ ਹੋ ਗਿਆ ਸੀ। ਹਾਲਾਂਕਿ ਰਾਹੁਲ ਨੇ ਫਿਜ਼ੀਓਥੈਰੇਪਿਸਟ ਦੀ ਮਦਦ ਨਾਲ ਯਾਤਰਾ ਪੂਰੀ ਕੀਤੀ ਸੀ।


ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਕੀਤੀ ਸੀ ਅਤੇ ਉਸਤੋਂ ਬਾਅਦ ਉਨ੍ਹਾਂ ਦੇ ਗੋਡੇ ਵਿਚ ਲਗਾਤਾਰ ਦਰਦ ਹੋ ਰਿਹਾ ਸੀ। ਰਾਹੁਲ ਗਾਂਧੀ ਕੇਰਲ ਦੇ ਮਲਪੁਰਮ ਵਿੱਚ ਗੋਡਿਆਂ ਦੇ ਦਰਦ ਦਾ ਇਲਾਜ ਕਰਵਾ ਰਹੇ ਹਨ। ਉਹ ਇੱਥੇ 100 ਸਾਲ ਪੁਰਾਣੀ ਆਯੁਰਵੈਦਿਕ ਸੰਸਥਾ ਕੋਟਕਕਲ ਆਰੀਆ ਵੈਦਿਆ ਸ਼ਾਲਾ ਵਿੱਚ ਇਲਾਜ ਕਰਵਾ ਰਹੇ ਹਨ। ਵੈਦਿਆ ਸ਼ਾਲਾ ਦੇ ਪੀ. ਮਦਨਵਨਕੁਟੀ ਵਾਰੀਅਰ ਅਤੇ ਕੇ. ਮੁਰਲੀਧਰਨ ਦੇ ਨਾਲ ਡਾਕਟਰਾਂ ਦੀ ਟੀਮ ਰਾਹੁਲ ਗਾਂਧੀ ਦੀ ਦੇਖਭਾਲ ਕਰ ਰਹੀ ਹੈ। ਉਹ 29 ਜੁਲਾਈ ਤੱਕ ਇੱਥੇ ਰਹਿਣਗੇ।

ਇਸ ਦੌਰਾਨ ਰਾਹੁਲ ਨੇ ਕੋਟਕਕਲ ਸਥਿਤ ਸ਼੍ਰੀ ਵਿਸ਼ਵੰਭਰਾ ਮੰਦਰ ‘ਚ ਪੂਜਾ ਅਰਚਨਾ ਕੀਤੀ। ਇਹ ਮੰਦਰ ਆਰੀਆ ਵੈਦਿਆ ਸ਼ਾਲਾ ਦੇ ਮਰੀਜ਼ਾਂ ਲਈ ਆਰਾਮ ਅਤੇ ਸ਼ਾਂਤੀ ਲਈ ਬਣਾਇਆ ਗਿਆ ਹੈ। ਰਾਹੁਲ ਗਾਂਧੀ 21 ਜੁਲਾਈ ਨੂੰ ਸਾਬਕਾ ਸੀਐਮ ਓਮਨ ਚਾਂਡੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਹ ਕੋਟਕਕਲ ਪਹੁੰਚ ਗਏ ਸਨ। ਪਿਛਲੇ ਸਾਲ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਨੂੰ ਗੋਡਿਆਂ ਦੇ ਦਰਦ ਦੀ ਸਮੱਸਿਆ ਹੋ ਗਈ ਸੀ। ਉਸ ਸਮੇਂ ਉਹ ਕੇਰਲਾ ਵਿੱਚ ਸਨ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੂਰੀ ਹੋਣ ‘ਤੇ ਉਨ੍ਹਾਂ ਦੱਸਿਆ ਕਿ ਇਕ ਸਮੇਂ ਗੋਡਿਆਂ ਦਾ ਦਰਦ ਇੰਨਾ ਵਧ ਗਿਆ ਸੀ ਕਿ ਸਫਰ ਜਾਰੀ ਰੱਖਣਾ ਮੁਸ਼ਕਿਲ ਹੋ ਗਿਆ ਸੀ। ਹਾਲਾਂਕਿ ਰਾਹੁਲ ਨੇ ਫਿਜ਼ੀਓਥੈਰੇਪਿਸਟ ਦੀ ਮਦਦ ਨਾਲ ਯਾਤਰਾ ਪੂਰੀ ਕੀਤੀ। ਭਾਰਤ ਜੋੜੋ ਯਾਤਰਾ ਨੇ 75 ਜ਼ਿਲ੍ਹਿਆਂ, 12 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹੋਏ 136 ਦਿਨਾਂ ਵਿੱਚ 4,000 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਸੀ। ਰਾਹੁਲ ਗਾਂਧੀ ਹਰ ਰੋਜ਼ ਯਾਤਰਾ ਕਰਦੇ ਸਨ।

ਇਸ ਆਯੁਰਵੈਦਿਕ ਸੰਸਥਾਨ ਦੀ ਸਥਾਪਨਾ 1902 ਵਿੱਚ ਕੇਰਲਾ ਦੇ ਮਲਪੁਰਮ ਜ਼ਿਲ੍ਹੇ ਵਿੱਚ ਕੋਟਕਕਲ ਵਿਖੇ ਪੀਐਸ ਵਾਰੀਅਰ ਦੁਆਰਾ ਕੀਤੀ ਗਈ ਸੀ। ਇਹ ਸੰਸਥਾ ਦੁਨੀਆ ਭਰ ਦੇ ਮਰੀਜ਼ਾਂ ਨੂੰ ਆਯੁਰਵੈਦਿਕ ਇਲਾਜ ਅਤੇ ਦਵਾਈਆਂ ਪ੍ਰਦਾਨ ਕਰਦੀ ਹੈ। ਆਰੀਆ ਵੈਦਿਆ ਸਲਾ ਕੋਲ ਕੋਟਕਕਲ, ਕਾਂਜੀਕੋਡ ਅਤੇ ਨੰਜਨਗੁੜ ਵਿਖੇ ਦਵਾਈਆਂ ਬਣਾਉਣ ਵਾਲੀਆਂ ਇਕਾਈਆਂ ਹਨ, ਜੋ 550 ਤੋਂ ਵੱਧ ਆਯੁਰਵੈਦਿਕ ਦਵਾਈਆਂ ਦਾ ਨਿਰਮਾਣ ਕਰਦੀਆਂ ਹਨ।

ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਜ਼ਿਲ੍ਹੇ ਤੋਂ ਸਾਬਕਾ ਸੰਸਦ ਮੈਂਬਰ ਰਹਿ ਚੁੱਕੇ ਹਨ। ਮੋਦੀ ਸਰਨੇਮ ਮਾਣਹਾਨੀ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸੰਸਦ ਮੈਂਬਰ ਵਜੋਂ ਮੈਂਬਰਸ਼ਿਪ ਖੋਹ ਲਈ ਗਈ ਸੀ। ਫਿਲਹਾਲ ਇਹ ਮਾਮਲਾ ਸੁਪਰੀਮ ਕੋਰਟ ‘ਚ ਹੈ, ਕੋਰਟ ਨੇ ਰਾਹੁਲ ਖਿਲਾਫ ਸ਼ਿਕਾਇਤ ਦਾਇਰ ਕਰਨ ਵਾਲੇ ਪੂਰਨੇਸ਼ ਮੋਦੀ ਅਤੇ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ‘ਤੇ 10 ਦਿਨਾਂ ‘ਚ ਜਵਾਬ ਦੇਣਾ ਹੋਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਨੂੰ ਹੋਵੇਗੀ। ਜੇਕਰ ਰਾਹੁਲ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲਦੀ ਤਾਂ ਉਹ 2031 ਤੱਕ ਕੋਈ ਚੋਣ ਨਹੀਂ ਲੜ ਸਕਣਗੇ। ਰਾਹੁਲ ਨੂੰ ਇਸ ਮਾਮਲੇ ‘ਚ 23 ਮਾਰਚ 2023 ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ।