ਰੂਸੀ ਰੱਖਿਆ ਮੰਤਰੀ ਨੇ ਕਿਮ ਜੋਂਗ ਨਾਲ ਕੀਤੀ ਮੁਲਾਕਾਤ, ਕਿਹਾ- ਕਿਮ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ

ਰੂਸੀ ਰੱਖਿਆ ਮੰਤਰੀ ਨੇ ਕਿਮ ਜੋਂਗ ਨਾਲ ਕੀਤੀ ਮੁਲਾਕਾਤ, ਕਿਹਾ- ਕਿਮ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਕੇਸੀਐਨਏ ਨੇ ਕਿਹਾ ਕਿ ਕਿਮ ਨੇ ਰੂਸ ਦੇ ਰੱਖਿਆ ਮੰਤਰੀ ਨੂੰ ਵਿਜੇ ਦਿਵਸ ‘ਤੇ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਦਰਅਸਲ, ਕੋਰੀਆਈ ਯੁੱਧ ਦੀ ਵਰ੍ਹੇਗੰਢ ਨੂੰ ਉੱਤਰੀ ਕੋਰੀਆ ਵਿੱਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।


ਕਿਮ ਜੋਂਗ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵੱਡੇ ਤਾਨਾਸ਼ਾਹ ਵਿਚ ਕੀਤੀ ਜਾਂਦੀ ਹੈ ਅਤੇ ਉਹ ਆਪਣੀ ਸੈਨਾ ਨੂੰ ਤਾਕਤਵਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਫੌਜੀ ਮੁੱਦਿਆਂ ਅਤੇ ਸੁਰੱਖਿਆ ‘ਤੇ ਚਰਚਾ ਹੋਈ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਕੇਸੀਐਨਏ ਨੇ ਕਿਹਾ ਕਿ ਕਿਮ ਨੇ ਰੂਸ ਦੇ ਰੱਖਿਆ ਮੰਤਰੀ ਨੂੰ ਵਿਜੇ ਦਿਵਸ ‘ਤੇ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਦਰਅਸਲ, ਕੋਰੀਆਈ ਯੁੱਧ ਦੀ ਵਰ੍ਹੇਗੰਢ ਨੂੰ ਉੱਤਰੀ ਕੋਰੀਆ ਵਿੱਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਚੀਨ ਦਾ ਇੱਕ ਵਫ਼ਦ ਵੀ ਉੱਤਰੀ ਕੋਰੀਆ ਪਹੁੰਚਿਆ ਹੈ। ਉੱਤਰੀ ਕੋਰੀਆ ‘ਚ ਵੀਰਵਾਰ ਨੂੰ ਰੱਖਿਆ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਉਨ੍ਹਾਂ ਬੈਲਿਸਟਿਕ ਮਿਜ਼ਾਈਲਾਂ ਨੂੰ ਵੀ ਸ਼ਾਮਲ ਕੀਤਾ, ਜਿਨ੍ਹਾਂ ਦੇ ਪ੍ਰੀਖਣ ‘ਤੇ ਉੱਤਰੀ ਕੋਰੀਆ ‘ਤੇ ਪਾਬੰਦੀ ਹੈ।

ਇਸ ਤੋਂ ਬਾਅਦ ਰੱਖਿਆ ਮੰਤਰੀ ਸ਼ੌਗੂ ਨੇ ਵੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦੀ ਫੌਜ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਬਣ ਗਈ ਹੈ। ਇਸ ਮੌਕੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਲੀ ਹੋਂਗਜ਼ੋਂਗ ਵੀ ਮੌਜੂਦ ਸਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਕੋਈ ਰੂਸੀ ਰੱਖਿਆ ਮੰਤਰੀ ਉੱਤਰੀ ਕੋਰੀਆ ਪਹੁੰਚਿਆ ਹੈ। ਉੱਤਰੀ ਕੋਰੀਆ ‘ਚ ਕੋਰੋਨਾ ਪਾਬੰਦੀਆਂ ਹਟਾਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕੋਈ ਵਿਦੇਸ਼ੀ ਵਫ਼ਦ ਪਿਓਂਗਯਾਂਗ ਪਹੁੰਚਿਆ ਹੈ।

ਕੇਸੀਐਨਏ ਮੁਤਾਬਕ ਸ਼ੌਗੂ ਨੇ ਕਿਮ ਜੋਂਗ ਨੂੰ ਰਾਸ਼ਟਰਪਤੀ ਪੁਤਿਨ ਦਾ ਇੱਕ ਪੱਤਰ ਵੀ ਸੌਂਪਿਆ। ਇਸ ਤੋਂ ਬਾਅਦ ਕਿਮ ਨੇ ਫੌਜੀ ਵਫਦ ਭੇਜਣ ਲਈ ਪੁਤਿਨ ਦਾ ਧੰਨਵਾਦ ਕੀਤਾ। ਤਾਨਾਸ਼ਾਹ ਨੇ ਕਿਹਾ- ਇਸ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਫੌਜੀ ਅਤੇ ਰਵਾਇਤੀ ਸਬੰਧਾਂ ‘ਚ ਸੁਧਾਰ ਹੋਇਆ ਹੈ। ਮੈਂ ਖੇਤਰੀ ਸੁਰੱਖਿਆ, ਆਪਸੀ ਹਿੱਤਾਂ ਅਤੇ ਵਿਸ਼ਵ ਸ਼ਾਂਤੀ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਦਰਸ਼ਨੀ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਵਫ਼ਦ ਪੱਧਰ ਦੀ ਗੱਲਬਾਤ ਵੀ ਹੋਈ। ਇਸ ਵਿੱਚ ਉੱਤਰੀ ਕੋਰੀਆ ਦੇ ਰੱਖਿਆ ਮੰਤਰੀ ਕਾਂਗ ਸੁਨ ਨਾਮ ਨੇ ਹਿੱਸਾ ਲਿਆ। ਉਨ੍ਹਾਂ ਯੂਕਰੇਨ ਵਿੱਚ ਚੱਲ ਰਹੇ ਰੂਸੀ ਫੌਜੀ ਆਪ੍ਰੇਸ਼ਨ ਨੂੰ ਦੇਸ਼ ਦੀ ਸੁਰੱਖਿਆ ਲਈ ਸਹੀ ਦੱਸਿਆ। ਕੇਸੀਐਨਏ ਮੁਤਾਬਕ ਕੈਂਗ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਦੀ ਅਗਵਾਈ ਵਿੱਚ ਰੂਸ ਇੱਕ ਮਜ਼ਬੂਤ ​​ਦੇਸ਼ ਬਣ ਜਾਵੇਗਾ।