ਸਾਰੇ ਸੰਸਦ ਮੈਂਬਰ ਆਪਣੇ ਲੋਕ ਸਭਾ ਹਲਕਿਆਂ ‘ਚ ਕਾਲ ਸੈਂਟਰ ਖੋਲਣ ਅਤੇ ਗਰੀਬਾਂ ਦੀ ਭਲਾਈ ਲਈ ਕੰਮ ਕਰਨ : ਪੀਐੱਮ ਮੋਦੀ

ਸਾਰੇ ਸੰਸਦ ਮੈਂਬਰ ਆਪਣੇ ਲੋਕ ਸਭਾ ਹਲਕਿਆਂ ‘ਚ ਕਾਲ ਸੈਂਟਰ ਖੋਲਣ ਅਤੇ ਗਰੀਬਾਂ ਦੀ ਭਲਾਈ ਲਈ ਕੰਮ ਕਰਨ : ਪੀਐੱਮ ਮੋਦੀ

ਪੀਐੱਮ ਮੋਦੀ ਨੇ ਐਨਡੀਏ ਦੇ ਸੰਸਦ ਮੈਂਬਰਾਂ ਨੂੰ ਗਰੀਬਾਂ ਦੀ ਭਲਾਈ ਲਈ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਭਲਾਈ ਸਕੀਮਾਂ ਹਨ, ਉਹ ਗਰੀਬਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਤਾਂ ਜੋ ਗਰੀਬਾਂ ਦੀ ਭਲਾਈ ਹੋ ਸਕੇ।


ਭਾਰਤੀ ਜਨਤਾ ਪਾਰਟੀ ਨੇ 2024 ਲੋਕਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਕੜੀ ‘ਚ ਪੀਐਮ ਮੋਦੀ ਨੇ ਐਨਡੀਏ ਦੀ ਬੈਠਕ ਵਿੱਚ ਸੰਸਦ ਮੈਂਬਰਾਂ ਨੂੰ ਜਨਤਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਹਰ ਲਾਭਪਾਤਰੀ ਤੱਕ ਪਹੁੰਚਣ ਦੀ ਗੱਲ ਕਹੀ ਹੈ ਅਤੇ ਆਪਣੇ ਲੋਕ ਸਭਾ ਹਲਕਿਆਂ ਵਿੱਚ ਕਾਲ ਸੈਂਟਰ ਸਥਾਪਿਤ ਕਰਕੇ ਜਨਤਾ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਪੀਐੱਮ ਮੋਦੀ ਨੇ ਸੰਚਾਰ ‘ਤੇ ਜ਼ੋਰ ਦਿੰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੁਆਰਾ ਫੈਲਾਏ ਜਾ ਰਹੇ ਭੰਬਲਭੂਸੇ ਨੂੰ ਦੂਰ ਕਰਨ ਲਈ ਸਾਰੇ ਸੰਸਦ ਮੈਂਬਰਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਪੇਸ਼ੇਵਰ ਸੋਸ਼ਲ ਮੀਡੀਆ ਟੀਮਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਨਾਲ ਸਰਕਾਰ ਦੇ ਵੱਧ ਤੋਂ ਵੱਧ ਕੰਮ ਲੋਕਾਂ ਤੱਕ ਪਹੁੰਚਣਗੇ ਅਤੇ ਵਿਰੋਧੀ ਧਿਰ ਦੀ ਭੰਬਲਭੂਸੇ ਨੂੰ ਦੂਰ ਕੀਤਾ ਜਾ ਸਕਦਾ ਹੈ।

ਪੀਐਮ ਮੋਦੀ ਨੇ ਸੰਸਦ ਮੈਂਬਰਾਂ ਦੀ ਬੈਠਕ ਵਿੱਚ ਕਿਹਾ ਕਿ ਵਿਰੋਧੀ ਧਿਰ ਨੂੰ ਜਾਤੀ ਦੀ ਰਾਜਨੀਤੀ ਕਰਨ ਦਿਓ, ਪਰ ਸਾਡੇ ਲਈ ਇੱਕ ਹੀ ਜਾਤ ਹੈ ਅਤੇ ਉਹ ਹੈ ਗਰੀਬ। ਅਸੀਂ ਹਰ ਗਰੀਬ ਲਈ ਕੰਮ ਕਰਨਾ ਹੈ ਅਤੇ ਅਸੀਂ ਅਜਿਹਾ ਹੀ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਜ਼ਿਕਰਯੋਗ ਹੈ ਕਿ ਮਣੀਪੁਰ ਮੁੱਦੇ ‘ਤੇ ਵਿਰੋਧੀ ਧਿਰ ਲਗਾਤਾਰ ਹੰਗਾਮਾ ਕਰ ਰਹੀ ਹੈ ਅਤੇ ਲੋਕ ਸਭਾ ‘ਚ ਵੀ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ।

ਵਿਰੋਧੀ ਧਿਰ ਦੇ 31 ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਮੁੱਦੇ ‘ਤੇ ਸੰਸਦ ‘ਚ ਸਵਾਲਾਂ ਦੇ ਜਵਾਬ ਦੇਣ। ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ, ਜਗਦੀਪ ਧਨਖੜ ਨੇ ਸੰਸਦ ਭਵਨ ਵਿੱਚ ਆਪਣੇ ਚੈਂਬਰ ਵਿੱਚ ਵਿਰੋਧੀ ਧਿਰ ਦੇ ਨੇਤਾ (ਰਾਜ ਸਭਾ) ਮਲਿਕਾਰਜੁਨ ਖੜਗੇ ਅਤੇ ਸੀਨੀਅਰ ਨੇਤਾ, ਸ਼ਰਦ ਪਵਾਰ ਨਾਲ ਗੱਲਬਾਤ ਕੀਤੀ।

ਪੀਐਮ ਮੋਦੀ ਨੇ ਐਨਡੀਏ ਦੇ ਸੰਸਦ ਮੈਂਬਰਾਂ ਨੂੰ ਗਰੀਬਾਂ ਦੀ ਭਲਾਈ ਲਈ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਭਲਾਈ ਸਕੀਮਾਂ ਹਨ, ਉਹ ਗਰੀਬਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਤਾਂ ਜੋ ਉਨ੍ਹਾਂ ਦੀ ਭਲਾਈ ਹੋ ਸਕੇ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਗਰੀਬਾਂ ਲਈ ਕੰਮ ਕਰਨ ਨਾਲ ਹੀ ਵੋਟਾਂ ਮਿਲਣਗੀਆਂ। ਇਸ ਲਈ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ। ਉਨ੍ਹਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਉਨ੍ਹਾਂ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰੋ। ਅਸੀਂ ਗਰੀਬਾਂ ਦੀ ਭਲਾਈ ਲਈ ਕੰਮ ਕਰਨਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ। ਗਰੀਬੀ ਸਭ ਤੋਂ ਵੱਡੀ ਜਾਤ ਹੈ, ਇਸ ਲਈ ਉਨ੍ਹਾਂ ਦੀ ਭਲਾਈ ਲਈ ਕੰਮ ਕਰੋ।