ਹਿਮਾਚਲ ਦੇ ਕੁੱਲੂ ‘ਚ 5 ਇਮਾਰਤਾਂ ਡਿੱਗੀਆਂ, ਕੁੱਲੂ-ਮਨਾਲੀ ਹਾਈਵੇਅ ਹੋਇਆ ਬੰਦ

ਹਿਮਾਚਲ ਦੇ ਕੁੱਲੂ ‘ਚ 5 ਇਮਾਰਤਾਂ ਡਿੱਗੀਆਂ, ਕੁੱਲੂ-ਮਨਾਲੀ ਹਾਈਵੇਅ ਹੋਇਆ ਬੰਦ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਵੀਰਵਾਰ ਸਵੇਰੇ 5 ਤੋਂ ਜ਼ਿਆਦਾ ਬਹੁਮੰਜ਼ਿਲਾ ਇਮਾਰਤਾਂ ਢਹਿ ਗਈਆਂ। ਪ੍ਰਸ਼ਾਸਨ ਨੇ ਇਨ੍ਹਾਂ ਇਮਾਰਤਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਸੀ।


ਹਿਮਾਚਲ ‘ਚ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸਤੋ ਬਾਅਦ ਹਿਮਾਚਲ ਦੇ ਕਈ ਇਲਾਕਿਆਂ ਵਿਚ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਵੀਰਵਾਰ ਸਵੇਰੇ 5 ਤੋਂ ਜ਼ਿਆਦਾ ਬਹੁਮੰਜ਼ਿਲਾ ਇਮਾਰਤਾਂ ਢਹਿ ਗਈਆਂ। ਪ੍ਰਸ਼ਾਸਨ ਨੇ ਇਨ੍ਹਾਂ ਇਮਾਰਤਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਸੀ।

ਇਨ੍ਹਾਂ ਡਿਗਿਆ ਇਮਾਰਤਾਂ ਦੇ ਨੇੜੇ ਦੀਆਂ 2-3 ਇਮਾਰਤਾਂ ਦੇ ਡਿੱਗਣ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਭਾਰੀ ਮੀਂਹ ਕਾਰਨ ਕੁੱਲੂ-ਮਨਾਲੀ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਪੂਰੇ ਸੂਬੇ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।

ਹਿਮਾਚਲ ਦੇ 3 ਜ਼ਿਲ੍ਹਿਆਂ ਸ਼ਿਮਲਾ, ਮੰਡੀ ਅਤੇ ਸੋਲਨ ਵਿੱਚ ਅੱਜ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਉਧਰ ਦੂਜੇ ਪਾਸੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਸੂਬੇ ਭਰ ਵਿੱਚ 4.5 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਨਪੁਰ ‘ਚ ਗੰਗਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 3 ਮੀਟਰ ਉੱਪਰ ਵਹਿ ਰਿਹਾ ਹੈ। ਇਸ ਕਾਰਨ ਗੰਗਾ ਦਾ ਪਾਣੀ 11 ਪਿੰਡਾਂ ਵਿੱਚ ਦਾਖਲ ਹੋ ਗਿਆ।

ਬੁੱਧਵਾਰ ਨੂੰ ਹਿਮਾਚਲ ਵਿੱਚ ਮੌਸਮ ਨਾਲ ਸਬੰਧਤ ਘਟਨਾਵਾਂ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 7 ਮੌਤਾਂ ਮੰਡੀ ਅਤੇ ਸ਼ਿਮਲਾ ਵਿੱਚ ਲੈਂਡ ਸਲਾਇਡਿੰਗ ਕਾਰਨ ਹੋਈਆਂ ਹਨ। ਇਸ ਤੋਂ ਇਲਾਵਾ ਕਈ ਘਰ ਤਬਾਹ ਹੋ ਗਏ ਅਤੇ 400 ਸੜਕਾਂ ਜਾਮ ਹੋ ਗਈਆਂ ਹਨ। ਬੁੱਧਵਾਰ ਨੂੰ, ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ 12 ਨਵੀਆਂ ਮੌਤਾਂ, 400 ਤੋਂ ਵੱਧ ਸੜਕ ਰੁਕਾਵਟਾਂ ਅਤੇ ਰਾਤ ਭਰ ਹੋਈ ਭਾਰੀ ਬਾਰਿਸ਼ ਕਾਰਨ ਕਈ ਘਰਾਂ ਦੇ ਤਬਾਹ ਹੋਣ ਦੀ ਰਿਪੋਰਟ ਕੀਤੀ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਵੀਰਵਾਰ ਨੂੰ ਇੱਕ ਤਾਜ਼ਾ ਜ਼ਮੀਨ ਖਿਸਕਣ ਨਾਲ ਕਈ ਇਮਾਰਤਾਂ ਢਹਿ ਗਈਆਂ। ਕੁੱਲੂ-ਮੰਡੀ ਹਾਈਵੇਅ ਦਾ ਦੋਵੇਂ ਸੰਪਰਕ ਟੁੱਟ ਗਿਆ ਹੈ, ਜਦਕਿ ਕਈ ਵਾਹਨ ਸੜਕ ‘ਤੇ ਫਸ ਗਏ ਹਨ।

ਹਿਮਾਚਲ ਦੀ ਬਾਰਸ਼ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਕ ਹੋਰ ਸ਼ਹਿਰ ਸ਼ਿਮਲਾ ‘ਚ ਪਿਛਲੇ 24 ਘੰਟਿਆਂ ਦੌਰਾਨ 190 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਜਾਰੀ ਹੈ ਅਤੇ IMD ਨੇ ਹਿਮਾਚਲ ਪ੍ਰਦੇਸ਼ ‘ਚ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।