- ਅੰਤਰਰਾਸ਼ਟਰੀ
- No Comment
100 ਸਾਲ ਬਾਅਦ ਫਰਾਂਸ ਦੀ ਨਦੀ ‘ਚ ਤੈਰਾਕੀ ਦੀ ਮਨਜ਼ੂਰੀ, ਖਰਾਬ ਪਾਣੀ ਕਾਰਨ ਤੈਰਾਕੀ ‘ਤੇ ਲਗੀ ਸੀ ਪਾਬੰਦੀ

ਨਗਰ ਪ੍ਰਸ਼ਾਸਨ ਦੇ ਬਿਆਨ ਮੁਤਾਬਕ ਹੁਣ ਸੀਨ ਨਦੀ ਦਾ ਪਾਣੀ ਬਿਲਕੁਲ ਸਾਫ਼ ਹੈ। ਇਸਨੂੰ ਸ਼ਾਨਦਾਰ ਸ਼੍ਰੇਣੀ ਦੇ ਪਾਣੀ ਦਾ ਸਰਟੀਫਿਕੇਟ ਵੀ ਮਿਲਿਆ ਹੈ। ਇਸ ਲਈ ਹੁਣ ਲੋਕਾਂ ਨੂੰ ਇੱਥੇ ਤੈਰਾਕੀ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਨਾ ਹੀ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਹੋਵੇਗਾ।
ਫਰਾਂਸ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਸਾਫ ਸੁਥਰੇ ਅਤੇ ਸੁੰਦਰ ਦੇਸ਼ਾਂ ਵਿਚ ਕੀਤੀ ਜਾਂਦੀ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸੀਨ ਨਦੀ ਵਿੱਚ ਹੁਣ ਲੋਕਾਂ ਨੂੰ ਤੈਰਾਕੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇੱਥੇ 100 ਸਾਲ ਪਹਿਲਾਂ ਭਾਵ 1923 ਵਿੱਚ ਪਾਣੀ ਦੀ ਖਰਾਬ ਗੁਣਵੱਤਾ ਕਾਰਨ ਜਨਤਕ ਤੈਰਾਕੀ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਕਿਹਾ ਹੈ ਕਿ ਇਹ ਪਾਬੰਦੀ 2025 ਵਿੱਚ ਪੂਰੀ ਤਰ੍ਹਾਂ ਹਟਾ ਦਿੱਤੀ ਜਾਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਓਲੰਪਿਕ ਖੇਡਾਂ ਦੀ ਤਿਆਰੀ ਲਈ ਤੈਰਾਕਾਂ ਨੂੰ ਇਸ ‘ਚ ਤੈਰਾਕੀ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦਾ ਮਕਸਦ ਇਹ ਹੈ ਕਿ ਉਹ ਤੈਰਾਕੀ ਮੁਕਾਬਲੇ ਲਈ ਸਹੀ ਢੰਗ ਨਾਲ ਤਿਆਰੀ ਕਰ ਸਕਣ। ਇਸ ਨਦੀ ਦੇ ਪਾਣੀ ਨੂੰ ਸੁਧਾਰਨ ਅਤੇ ਪੈਰਿਸ ਦੇ ਸੀਵਰੇਜ ਸਿਸਟਮ ਦੀ ਮੁਰੰਮਤ ‘ਤੇ ਲਗਭਗ 1.54 ਬਿਲੀਅਨ ਡਾਲਰ ਖਰਚ ਕੀਤੇ ਗਏ ਹਨ।

ਰਿਪੋਰਟ ਮੁਤਾਬਕ- ਮੇਅਰ ਨੇ ਫਿਲਹਾਲ ਤੈਰਾਕੀ ਲਈ ਸਿਰਫ ਤਿੰਨ ਸਾਈਟਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਹੋਰ ਥਾਵਾਂ ‘ਤੇ ਵੀ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ ਪੂਰਾ ਹੋਣ ‘ਚ ਕੁਝ ਸਮਾਂ ਹੋਰ ਲੱਗੇਗਾ। ਇਹਨਾਂ ਵਿੱਚੋਂ ਇੱਕ ਸਾਈਟ ਅਜਿਹੀ ਹੈ ਕਿ ਇਹ ਆਈਫਲ ਟਾਵਰ ਦੇ ਬਹੁਤ ਨੇੜੇ ਹੈ। ਨਗਰ ਪ੍ਰਸ਼ਾਸਨ ਦੇ ਬਿਆਨ ਮੁਤਾਬਕ- ਹੁਣ ਸੀਨ ਨਦੀ ਦਾ ਪਾਣੀ ਬਿਲਕੁਲ ਸਾਫ਼ ਹੈ। ਇਸਨੂੰ ਸ਼ਾਨਦਾਰ ਸ਼੍ਰੇਣੀ ਦੇ ਪਾਣੀ ਦਾ ਸਰਟੀਫਿਕੇਟ ਵੀ ਮਿਲਿਆ ਹੈ। ਇਸ ਲਈ ਹੁਣ ਲੋਕਾਂ ਨੂੰ ਇੱਥੇ ਤੈਰਾਕੀ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਨਾ ਹੀ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਹੋਵੇਗਾ।

ਰਿਪੋਰਟ ਮੁਤਾਬਕ ਪੈਰਿਸ ਸ਼ਹਿਰ ਦੇ ਇੱਕ ਵੱਡੇ ਹਿੱਸੇ ਦੀ ਗੰਦਗੀ ਸੀਨ ਨਦੀ ਵਿੱਚ ਮਿਲੀ ਹੋਈ ਸੀ। ਇਸਨੂੰ ਰੋਕਣ ਅਤੇ ਸਾਫ ਕਰਨ ਲਈ ਇੱਕ ਯੋਜਨਾ ਬਣਾਈ ਗਈ ਅਤੇ ਮਾਹਿਰਾਂ ਦੀ ਮਦਦ ਲਈ ਗਈ। ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਬਹੁਤ ਹੀ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ । ਇਸਦੇ ਲਈ ਵਾਟਰ ਟਰੀਟਮੈਂਟ ਪਲਾਂਟ ਸਥਾਪਿਤ ਕੀਤੇ ਗਏ ਹਨ ਅਤੇ ਲਗਭਗ 23,000 ਅਪਾਰਟਮੈਂਟਾਂ ਨੂੰ ਇਨ੍ਹਾਂ ਪਲਾਂਟਾਂ ਨਾਲ ਜੋੜਿਆ ਗਿਆ ਸੀ ਤਾਂ ਜੋ ਇਨ੍ਹਾਂ ਦਾ ਗੰਦਾ ਪਾਣੀ ਸੀਨ ਨਦੀ ਵਿੱਚ ਨਾ ਰਲ ਜਾਵੇ।