2024 ‘ਚ NDA ਦੀ ਵੋਟ ਪ੍ਰਤੀਸ਼ਤਤਾ 50% ਤੋਂ ਵੱਧ ਹੋਵੇਗੀ, ਲੋਕਾਂ ਨੇ ਲਗਾਤਾਰ ਤੀਜੀ ਵਾਰ ਫਤਵਾ ਦੇਣ ਦਾ ਮਨ ਬਣਾ ਲਿਆ – ਪੀਐਮ ਮੋਦੀ

2024 ‘ਚ NDA ਦੀ ਵੋਟ ਪ੍ਰਤੀਸ਼ਤਤਾ 50% ਤੋਂ ਵੱਧ ਹੋਵੇਗੀ, ਲੋਕਾਂ ਨੇ ਲਗਾਤਾਰ ਤੀਜੀ ਵਾਰ ਫਤਵਾ ਦੇਣ ਦਾ ਮਨ ਬਣਾ ਲਿਆ – ਪੀਐਮ ਮੋਦੀ

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ‘ਨਕਾਰਾਤਮਕਤਾ’ ਨਾਲ ਬਣਿਆ ਕੋਈ ਵੀ ਗਠਜੋੜ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ।


ਲੋਕਸਭਾ 2024 ਚੋਣਾਂ ਨੂੰ ਲੈ ਕੇ ਸਿਆਸੀ ਵਿਗੁਲ ਵੱਜ ਗਿਆ ਹੈ। ਮੰਗਲਵਾਰ ਨੂੰ ਐੱਨਡੀਏ ਦੀ ਬੈਠਕ ‘ਚ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਨੂੰ ਫਤਵਾ ਦੇਣ ਦਾ ਮਨ ਬਣਾ ਲਿਆ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੀ ਵੋਟ ਪ੍ਰਤੀਸ਼ਤਤਾ 50% ਤੋਂ ਵੱਧ ਹੋਵੇਗੀ।

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ‘ਨਕਾਰਾਤਮਕਤਾ’ ਨਾਲ ਬਣਿਆ ਕੋਈ ਵੀ ਗਠਜੋੜ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਿਆਸੀ ਸਥਿਰਤਾ ਲਿਆਉਣ ਲਈ ਐਨ.ਡੀ.ਏ. ਦਾ ਆਉਣਾ ਜਰੂਰੀ ਹੈ। ਪੀਐਮ ਮੋਦੀ ਨੇ ਕਿਹਾ, ‘ਜਦੋਂ ਗਠਜੋੜ ਸੱਤਾ ਦੀ ਮਜ਼ਬੂਰੀ ਕਾਰਨ ਹੁੰਦਾ ਹੈ, ਜਦੋਂ ਗਠਜੋੜ ਭ੍ਰਿਸ਼ਟਾਚਾਰ ਦੀ ਨੀਅਤ ਨਾਲ ਹੁੰਦਾ ਹੈ, ਜਦੋਂ ਗਠਜੋੜ ਪਰਿਵਾਰਵਾਦ ਦੀ ਨੀਤੀ ‘ਤੇ ਆਧਾਰਿਤ ਹੁੰਦਾ ਹੈ, ਜਦੋਂ ਗਠਜੋੜ ਜਾਤੀਵਾਦ ਅਤੇ ਖੇਤਰਵਾਦ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਗਠਜੋੜ ਦੇਸ਼ ਲਈ ਬਹੁਤ ਵੱਡਾ ਨੁਕਸਾਨ ਕਰਦਾ ਹੈ।

ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਿਆਸੀ ਗਠਜੋੜ ਦੀ ਪੁਰਾਣੀ ਰਵਾਇਤ ਰਹੀ ਹੈ, ਪਰ ਨਾਕਾਰਾਤਮਕਤਾ ਨਾਲ ਬਣਿਆ ਕੋਈ ਵੀ ਗੱਠਜੋੜ ਕਦੇ ਵੀ ਸਫਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 90 ਦੇ ਦਹਾਕੇ ਵਿੱਚ ਦੇਸ਼ ਵਿੱਚ ਅਸਥਿਰਤਾ ਲਿਆਉਣ ਲਈ ਗਠਜੋੜਾਂ ਦੀ ਵਰਤੋਂ ਕੀਤੀ ਅਤੇ ਕਾਂਗਰਸ ਨੇ ਸਰਕਾਰਾਂ ਬਣਾਈਆਂ ਅਤੇ ਸਰਕਾਰਾਂ ਤੋੜੀਆਂ। ਉਨ੍ਹਾਂ ਕਿਹਾ ਕਿ ਐਨਡੀਏ 1998 ਵਿੱਚ ਬਣੀ ਸੀ, ਪਰ ਇਸ ਦਾ ਉਦੇਸ਼ ਸਿਰਫ਼ ਸਰਕਾਰਾਂ ਬਣਾਉਣਾ ਅਤੇ ਸੱਤਾ ਹਾਸਲ ਕਰਨਾ ਨਹੀਂ ਸੀ।

ਮੋਦੀ ਨੇ ਕਿਹਾ ਕਿ , ‘ਐਨਡੀਏ ਦਾ ਗਠਨ ਕਿਸੇ ਦੇ ਖ਼ਿਲਾਫ਼ ਨਹੀਂ ਕੀਤਾ ਗਿਆ ਸੀ, ਐਨਡੀਏ ਕਿਸੇ ਨੂੰ ਸੱਤਾ ਤੋਂ ਹਟਾਉਣ ਲਈ ਨਹੀਂ ਬਣਾਇਆ ਗਿਆ ਸੀ। ਦੇਸ਼ ਵਿੱਚ ਸਥਿਰਤਾ ਲਿਆਉਣ ਲਈ ਐਨ.ਡੀ.ਏ. ਨੂੰ ਬਣਾਇਆ ਗਿਆ ਸੀ। ਜਦੋਂ ਕਿਸੇ ਦੇਸ਼ ਵਿੱਚ ਸਥਿਰ ਸਰਕਾਰ ਹੁੰਦੀ ਹੈ, ਤਾਂ ਦੇਸ਼ ਇੱਕ ਦਲੇਰਾਨਾ ਫੈਸਲਾ ਲੈਂਦਾ ਹੈ, ਜੋ ਦੇਸ਼ ਦੀ ਫਿਲਾਸਫੀ ਨੂੰ ਬਦਲ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਐਨਡੀਏ ਦੇ ਗਠਨ ਦੇ 25 ਸਾਲ ਪੂਰੇ ਹੋਏ ਹਨ ਅਤੇ ਇਹ 25 ਸਾਲ ਵਿਕਾਸ ਅਤੇ ਖੇਤਰੀ ਇੱਛਾਵਾਂ ਦੀ ਪੂਰਤੀ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਬਾਲਾ ਸਾਹਿਬ ਠਾਕਰੇ, ਅਜੀਤ ਸਿੰਘ, ਸ਼ਰਦ ਯਾਦਵ ਵਰਗੇ ਨੇਤਾਵਾਂ ਨੇ ਐਨਡੀਏ ਨੂੰ ਰੂਪ ਦੇਣ ਵਿੱਚ ਯੋਗਦਾਨ ਪਾਇਆ ਸੀ।