ਉੜੀਸਾ ਦੇ ਪੁਰੀ ਵਿੱਚ ਪੀਐਮ ਮੋਦੀ ਦਾ ਰੋਡ ਸ਼ੋਅ, ਸੰਬਿਤ ਪਾਤਰਾ ਲਈ ਕੀਤਾ ਚੋਣ ਪ੍ਰਚਾਰ

ਉੜੀਸਾ ਦੇ ਪੁਰੀ ਵਿੱਚ ਪੀਐਮ ਮੋਦੀ ਦਾ ਰੋਡ ਸ਼ੋਅ, ਸੰਬਿਤ ਪਾਤਰਾ ਲਈ ਕੀਤਾ ਚੋਣ ਪ੍ਰਚਾਰ

ਲੋਕ ਸਭਾ ਚੋਣਾਂ ਵਿੱਚ ਹਰ ਵਾਰ ਪੁਰੀ ਸੀਟ ਚਰਚਾ ਦੇ ਕੇਂਦਰ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਪੁਰੀ ਸੀਟ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਨਵੀਨ ਪਟਨਾਇਕ ਦੇ ਬੀਜੂ ਜਨਤਾ ਦਲ ਦਾ ਗੜ੍ਹ ਰਹੀ ਹੈ।

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਵੇਂ ਪੜਾਅ ਦੀ ਵੋਟਿੰਗ ਸੋਮਵਾਰ 20 ਮਈ 2024 ਨੂੰ ਹੋ ਰਹੀ ਹੈ। ਇਸ ਪੜਾਅ ਤੋਂ ਬਾਅਦ 25 ਮਈ ਅਤੇ 1 ਜੂਨ ਨੂੰ ਛੇਵੇਂ ਅਤੇ ਸੱਤਵੇਂ ਪੜਾਅ ਦੀਆਂ ਵੋਟਾਂ ਪੈਣਗੀਆਂ। ਇਸੇ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਡੀਸ਼ਾ ਦੇ ਪੁਰੀ ਲੋਕ ਸਭਾ ਹਲਕੇ ਵਿੱਚ ਭਾਜਪਾ ਉਮੀਦਵਾਰ ਸੰਬਿਤ ਪਾਤਰਾ ਲਈ ਰੋਡ ਸ਼ੋਅ ਕੀਤਾ। ਸ਼ੋਅ ‘ਚ ਪੀਐੱਮ ਮੋਦੀ ਦੇ ਨਾਲ ਸੰਬਿਤ ਪਾਤਰਾ ਵੀ ਨਜ਼ਰ ਆਏ।

ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਸੋਮਵਾਰ ਸਵੇਰੇ 8 ਵਜੇ ਸ਼ੁਰੂ ਹੋਇਆ। ਜਾਣਕਾਰੀ ਮੁਤਾਬਕ ਪੀਐੱਮ ਮੋਦੀ ਇੱਥੇ ਭਾਜਪਾ ਨੇਤਾਵਾਂ ਨਾਲ ਸਮੀਖਿਆ ਬੈਠਕ ਵੀ ਕਰਨਗੇ। ਲੋਕ ਸਭਾ ਚੋਣਾਂ ਵਿੱਚ ਹਰ ਵਾਰ ਪੁਰੀ ਸੀਟ ਚਰਚਾ ਦੇ ਕੇਂਦਰ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਪੁਰੀ ਸੀਟ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਨਵੀਨ ਪਟਨਾਇਕ ਦੇ ਬੀਜੂ ਜਨਤਾ ਦਲ ਦਾ ਗੜ੍ਹ ਰਹੀ ਹੈ। ਹਾਲਾਂਕਿ, 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਦੇ ਸੰਬਿਤ ਪਾਤਰਾ ਨੇ ਬੀਜੇਡੀ ਉਮੀਦਵਾਰ ਨੂੰ ਸਖ਼ਤ ਮੁਕਾਬਲਾ ਦਿੱਤਾ ਸੀ। ਇਸ ਲਈ ਭਾਜਪਾ ਇੱਕ ਵਾਰ ਫਿਰ ਇਸ ਸੀਟ ਨੂੰ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਪਿਛਲੀਆਂ ਚੋਣਾਂ ਵਿੱਚ ਪਿਨਾਕੀ ਮਿਸ਼ਰਾ ਨੂੰ 5,38,321 ਵੋਟਾਂ ਮਿਲੀਆਂ ਸਨ ਜਦਕਿ ਸੰਬਿਤ ਪਾਤਰਾ ਨੂੰ 5,26,607 ਵੋਟਾਂ ਮਿਲੀਆਂ ਸਨ। ਹਾਰ ਦਾ ਫਰਕ 11,714 ਵੋਟਾਂ ਦਾ ਰਿਹਾ।

ਮੋਦੀ ਨੇ 19 ਮਈ ਨੂੰ ਪੱਛਮੀ ਬੰਗਾਲ ਦੇ ਬਿਸ਼ਨੂਪੁਰ (ਬਾਂਕੂੜਾ), ਪੁਰੂਲੀਆ ਅਤੇ ਮੇਦਿਨੀਪੁਰ ਵਿੱਚ ਤਿੰਨ ਰੈਲੀਆਂ ਕੀਤੀਆਂ। ਬਿਸ਼ਨੂਪੁਰ ਵਿੱਚ ਪੀਐਮ ਨੇ ਕਿਹਾ ਕਿ ਚਾਹੇ ਟੀਐਮਸੀ ਹੋਵੇ, ਕਾਂਗਰਸ ਹੋਵੇ ਜਾਂ ਖੱਬੇ ਪੱਖੀ, ਇਹ ਤਿੰਨੋਂ ਪਾਰਟੀਆਂ ਵੱਖ-ਵੱਖ ਨਜ਼ਰ ਆਉਂਦੀਆਂ ਹਨ, ਪਰ ਇਨ੍ਹਾਂ ਦੇ ਪਾਪ ਇੱਕੋ ਜਿਹੇ ਹਨ। ਜਿੱਥੇ ਵੀ ਇਨ੍ਹਾਂ ਪਾਰਟੀਆਂ ਨੇ ਰਾਜ ਕੀਤਾ, ਉਨ੍ਹਾਂ ਰਾਜਾਂ ਨੂੰ ਕੰਗਾਲ ਕਰ ਛੱਡ ਦਿੱਤਾ।