ਕਠੂਆ ‘ਚ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕਾਂਗਰਸ ਨੇ ਕਿਹਾ ਅੱਤਵਾਦ ਖਿਲਾਫ ਸ਼ੁਰੂ ਹੋਵੇ ਫੈਸਲਾਕੁੰਨ ਜੰਗ

ਕਠੂਆ ‘ਚ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕਾਂਗਰਸ ਨੇ ਕਿਹਾ ਅੱਤਵਾਦ ਖਿਲਾਫ ਸ਼ੁਰੂ ਹੋਵੇ ਫੈਸਲਾਕੁੰਨ ਜੰਗ

ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਕਿਹਾ ਕਿ ਹਥਿਆਰਬੰਦ ਬਲਾਂ, ਸੁਰੱਖਿਆ ਕਰਮੀਆਂ, ਪੁਲਿਸ ਅਤੇ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਲਈ ਅੱਤਵਾਦ ਵਿਰੁੱਧ ਪੂਰੀ ਪੱਧਰ ‘ਤੇ ਜੰਗ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਕਠੂਆ ‘ਚ ਇਕ ਵਾਰ ਫਿਰ ਵੱਡਾ ਅੱਤਵਾਦੀ ਹਮਲਾ ਹੋਇਆ ਹੈ, ਜਿਸਦੀ ਵਿਰੋਧੀ ਧਿਰ ਵਲੋ ਆਲੋਚਨਾ ਕੀਤੀ ਗਈ ਹੈ। ਕਠੂਆ ‘ਚ ਫੌਜ ਦੇ ਵਾਹਨ ‘ਤੇ ਹੋਏ ਹਮਲੇ ‘ਚ ਭਾਰਤੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ, ਜਦਕਿ 5 ਜਵਾਨ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਕਾਂਗਰਸ ਨੇ ਸਰਕਾਰ ਨੂੰ ਵੱਡੀ ਅਪੀਲ ਕੀਤੀ ਹੈ।

ਆਗੂਆਂ ਨੇ ਸਰਕਾਰ ਨੂੰ ਅੱਤਵਾਦ ਵਿਰੁੱਧ ਪੂਰੀ ਪੱਧਰ ‘ਤੇ ਜੰਗ ਛੇੜਨ ਦੀ ਅਪੀਲ ਕੀਤੀ ਹੈ। ਜੰਮੂ ਖੇਤਰ ਵਿੱਚ ਇੱਕ ਮਹੀਨੇ ਵਿੱਚ ਇਹ ਪੰਜਵਾਂ ਅੱਤਵਾਦੀ ਹਮਲਾ ਸੀ। ਨੇਤਾਵਾਂ ਨੇ ਖਾਸ ਤੌਰ ‘ਤੇ ਜੰਮੂ ਖੇਤਰ ‘ਚ ਵਧਦੀਆਂ ਅੱਤਵਾਦੀ ਘਟਨਾਵਾਂ ‘ਤੇ ਚਿੰਤਾ ਪ੍ਰਗਟਾਈ ਹੈ। ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਕਿਹਾ ਕਿ ਅਸੀਂ ਜੰਮੂ ਖੇਤਰ ‘ਚ ਵਿਗੜਦੀ ਸੁਰੱਖਿਆ ਸਥਿਤੀ ਨੂੰ ਲੈ ਕੇ ਬੇਹੱਦ ਚਿੰਤਤ ਹਾਂ। ਇਹ ਜ਼ਰੂਰੀ ਹੈ ਕਿ ਸਰਕਾਰ ਨਿਰਣਾਇਕ ਕਾਰਵਾਈ ਕਰੇ।

ਉਨ੍ਹਾਂ ਇਹ ਵੀ ਕਿਹਾ ਕਿ ਹਥਿਆਰਬੰਦ ਬਲਾਂ, ਸੁਰੱਖਿਆ ਕਰਮੀਆਂ, ਪੁਲਿਸ ਅਤੇ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਲਈ ਅੱਤਵਾਦ ਵਿਰੁੱਧ ਪੂਰੀ ਪੱਧਰ ‘ਤੇ ਜੰਗ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ‘ਚ ਸੈਨਿਕਾਂ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਹਮਲਾਵਰ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਅਤੇ ਮੁੱਠਭੇੜ ਜਾਰੀ ਹੈ। ਘਟਨਾ ਵਾਲੀ ਥਾਂ ਤੋਂ ਫੌਜ ਦੇ ਵਾਹਨ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸਨੂੰ ਗੋਲੀਬਾਰੀ ਕਾਰਨ ਨੁਕਸਾਨਿਆ ਗਿਆ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਘਾਟੀ ‘ਚ ਅਸ਼ਾਂਤੀ ਵਧ ਗਈ ਹੈ। ਅੱਤਵਾਦੀਆਂ ਨਾਲ ਮੁੱਠਭੇੜ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।