ਅਰੁਣਾਚਲ ‘ਤੇ ਚੀਨੀ ਕਬਜ਼ੇ ਦੇ ਦਾਅਵੇ ‘ਤੇ ਰਿਜਿਜੂ ਦਾ ਜਵਾਬ, ਕਿਹਾ- ਸਿਰਫ਼ ਨਿਸ਼ਾਨ ਲਗਾਉਣ ਨਾਲ ਜ਼ਮੀਨ ਚੀਨ ਦੀ ਨਹੀਂ ਹੋ ਜਾਂਦੀ

ਅਰੁਣਾਚਲ ‘ਤੇ ਚੀਨੀ ਕਬਜ਼ੇ ਦੇ ਦਾਅਵੇ ‘ਤੇ ਰਿਜਿਜੂ ਦਾ ਜਵਾਬ, ਕਿਹਾ- ਸਿਰਫ਼ ਨਿਸ਼ਾਨ ਲਗਾਉਣ ਨਾਲ ਜ਼ਮੀਨ ਚੀਨ ਦੀ ਨਹੀਂ ਹੋ ਜਾਂਦੀ

ਰਿਜਿਜੂ ਨੇ ਪੀਟੀਆਈ ਨੂੰ ਕਿਹਾ ਕਿ ਚੀਨ ਸਾਡੀ ਜ਼ਮੀਨ ਨਹੀਂ ਲੈ ਸਕਦਾ। ਉਨ੍ਹਾਂ ਨੂੰ ਕੋਈ ਸਥਾਈ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਹੈ। ਸਾਡੇ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਅਰੁਣਾਚਲ ਵਿਚ ਚੀਨੀ ਦਖਲਅੰਦਾਜ਼ੀ ਨੂੰ ਲੈ ਕੇ ਕਿਰੇਨ ਰਿਜਿਜੂ ਨੇ ਚੀਨ ‘ਤੇ ਹਮਲਾ ਬੋਲਿਆ ਹੈ। ਅਰੁਣਾਚਲ ਪ੍ਰਦੇਸ਼ ‘ਚ ਚੀਨੀ ਫੌਜ ਦੀ ਘੁਸਪੈਠ ਦੀਆਂ ਖਬਰਾਂ ‘ਤੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ ਕਿਹਾ ਕਿ ਜਿਹੜੇ ਖੇਤਰਾਂ ‘ਤੇ ਨਿਸ਼ਾਨਦੇਹੀ ਚੀਨ ਨੇ ਕੀਤੀ ਹੈ , ਉਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਸਾਡੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ।

ਅਰੁਣਾਚਲ ਪ੍ਰਦੇਸ਼ ਦੇ ਰਹਿਣ ਵਾਲੇ ਰਿਜਿਜੂ ਨੇ ਕਿਹਾ ਕਿ ਭਾਰਤ-ਚੀਨ ਸਰਹੱਦ ‘ਤੇ ਅਣਪਛਾਤੇ ਖੇਤਰਾਂ ‘ਚ ਗਸ਼ਤ ਦੌਰਾਨ ਭਾਰਤ ਅਤੇ ਚੀਨ ਦੀਆਂ ਫੌਜਾਂ ਕਈ ਵਾਰ ਇਕ ਦੂਜੇ ਨਾਲ ਟਕਰਾ ਸਕਦੀਆਂ ਹਨ, ਪਰ ਇਸ ਨਾਲ ਭਾਰਤੀ ਜ਼ਮੀਨ ‘ਤੇ ਕਬਜ਼ਾ ਨਹੀਂ ਹੁੰਦਾ। ਰਿਜਿਜੂ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਫੌਜ ਪਿਛਲੇ ਹਫਤੇ ਅਰੁਣਾਚਲ ਪ੍ਰਦੇਸ਼ ਦੇ ਅੰਜਾਵ ਜ਼ਿਲੇ ‘ਚ ਦਾਖਲ ਹੋ ਗਈ ਹੈ ਅਤੇ ਇੱਥੋਂ ਦੇ ਕਪਾਪੂ ਇਲਾਕੇ ‘ਚ ਡੇਰਾ ਲਾ ਰਹੀ ਹੈ।

ਇਨ੍ਹਾਂ ਰਿਪੋਰਟਾਂ ‘ਚ ਇਹ ਵੀ ਕਿਹਾ ਗਿਆ ਸੀ ਕਿ ਇਸ ਖੇਤਰ ਤੋਂ ਅੱਗ, ਪੱਥਰਾਂ ‘ਤੇ ਪੇਂਟਿੰਗ ਅਤੇ ਚੀਨੀ ਭੋਜਨ ਸਮੱਗਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਰਿਜਿਜੂ ਨੇ ਪੀਟੀਆਈ ਨੂੰ ਕਿਹਾ ਕਿ ਚੀਨ ਸਾਡੀ ਜ਼ਮੀਨ ਨਹੀਂ ਲੈ ਸਕਦਾ। ਕਈ ਵਾਰ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਅਣਪਛਾਤੇ ਇਲਾਕਿਆਂ ਵਿੱਚ ਗਸ਼ਤ ਕਰਨ ਲਈ ਇਕੱਠੀਆਂ ਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਨੂੰ ਕੋਈ ਸਥਾਈ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਹੈ। ਸਾਡੇ ਵੱਲੋਂ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਨਿਰਧਾਰਿਤ ਸਥਾਨਾਂ ਦੀ ਨਿਸ਼ਾਨਦੇਹੀ ਦਾ ਮਤਲਬ ਇਹ ਨਹੀਂ ਹੈ ਕਿ ਖੇਤਰ ‘ਤੇ ਕਬਜ਼ਾ ਕਰ ਲਿਆ ਗਿਆ ਹੈ।