ਇਸਤਰੀ 2 ਕਲੈਕਸ਼ਨ : ਇਸਤਰੀ 2 ਜਲਦ ਹੀ 600 ਕਰੋੜ ਦੇ ਕਲੱਬ ‘ਚ ਹੋਵੇਗੀ ਸ਼ਾਮਲ

ਇਸਤਰੀ 2 ਕਲੈਕਸ਼ਨ : ਇਸਤਰੀ 2 ਜਲਦ ਹੀ 600 ਕਰੋੜ ਦੇ ਕਲੱਬ ‘ਚ ਹੋਵੇਗੀ ਸ਼ਾਮਲ

ਸਿਰਫ਼ 60 ਕਰੋੜ ਰੁਪਏ ਦੇ ਬਜਟ ਨਾਲ ਬਣੀ ਮੈਡੌਕ ਸੁਪਰਨੈਚੁਰਲ ਯੂਨੀਵਰਸ ਦੀ ਇਸ ਫ਼ਿਲਮ ਨੇ ਸਫ਼ਲਤਾ ਦੇ ਝੰਡੇ ਲਹਿਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਹਿੰਦੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਰਰ-ਕਾਮੇਡੀ ਫਿਲਮ ਸਾਬਤ ਹੋਈ ਹੈ।

ਬਾਲੀਵੁੱਡ ਫਿਲਮ ਇਸਤਰੀ 2 ਕਮਾਈ ਵਿਚ ਹਰ ਰੋਜ਼ ਨਵੇਂ ਨਵੇਂ ਰਿਕਾਰਡ ਬਣਾ ਰਹੀ ਹੈ। ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਫਿਲਮ ‘ਇਸਤਰੀ 2’ ਕਮਾਈ ਦੇ ਮਾਮਲੇ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਆਪਣੇ ਛੇਵੇਂ ਹਫ਼ਤੇ ਵਿੱਚ ਹੈ। ਇਹ 2024 ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸਦੇ ਨਾਲ ਹੀ ਹੁਣ ਫਿਲਮ ਦੇ 41ਵੇਂ ਦਿਨ ਦੇ ਅੰਕੜੇ ਵੀ ਸਾਹਮਣੇ ਆਏ ਹਨ।

ਸਿਰਫ਼ 60 ਕਰੋੜ ਰੁਪਏ ਦੇ ਬਜਟ ਨਾਲ ਬਣੀ ਮੈਡੌਕ ਸੁਪਰਨੈਚੁਰਲ ਯੂਨੀਵਰਸ ਦੀ ਇਸ ਫ਼ਿਲਮ ਨੇ ਸਫ਼ਲਤਾ ਦੇ ਝੰਡੇ ਲਹਿਰਾ ਕੇ ਇਤਿਹਾਸ ਰਚ ਦਿੱਤਾ ਹੈ। ਇਹ ਹਿੰਦੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਰਰ-ਕਾਮੇਡੀ ਫਿਲਮ ਸਾਬਤ ਹੋਈ ਹੈ। ਇੰਨਾ ਹੀ ਨਹੀਂ ‘ਐਨੀਮਲ’, ‘ਪਠਾਨ’ ਅਤੇ ‘ਗਦਰ 2’ ਵਰਗੀਆਂ ਫਿਲਮਾਂ ਨੂੰ ਪਛਾੜ ਕੇ ਇਹ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣਨ ਦੇ ਰਾਹ ‘ਤੇ ਹੈ। ਫਿਲਮ ਹੁਣ 600 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਲਈ ਤਿਆਰੀ ਕਰ ਰਹੀ ਹੈ।

15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ ਹੀ ਬੰਪਰ ਓਪਨਿੰਗ ਕੀਤੀ। ਫਿਲਮ ਨੇ ਪਹਿਲੇ ਦਿਨ ਪ੍ਰੀ-ਪੇਡ ਪ੍ਰੀਵਿਊਜ਼ ‘ਚ 8.5 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਨਾਲ ਫਿਲਮ ਨੇ ਪਹਿਲੇ ਹਫਤੇ 291.65 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਇਸਤਰੀ 2’ ਨੇ ਦੂਜੇ ਹਫਤੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਇਸਨੇ ਰਿਲੀਜ਼ ਦੇ ਦੂਜੇ ਹਫਤੇ ਵਿੱਚ 141.4 ਕਰੋੜ ਰੁਪਏ ਦੀ ਕਮਾਈ ਕੀਤੀ। ਅੰਕੜਿਆਂ ਮੁਤਾਬਕ ਅੱਜ 41ਵੇਂ ਦਿਨ ‘ਇਸਤਰੀ 2’ ਨੇ 1.03 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸਦੇ ਨਾਲ ਹੀ ਫਿਲਮ ਦੀ ਕੁੱਲ ਕਮਾਈ ਹੁਣ 580.3 ਕਰੋੜ ਰੁਪਏ ਤੱਕ ਪਹੁੰਚ ਗਈ ਹੈ।