ਟਰੰਪ ਨੇ ਕਿਹਾ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਅੱਡੇ ‘ਤੇ ਹਮਲਾ ਕਰੇ, ਪਹਿਲਾਂ ਉੱਥੇ ਬੰਬ ਸੁੱਟੋ, ਬਾਕੀ ਚੀਜ਼ਾਂ ਬਾਰੇ ਬਾਅਦ ਵਿੱਚ ਸੋਚਾਂਗੇ

ਟਰੰਪ ਨੇ ਕਿਹਾ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਅੱਡੇ ‘ਤੇ ਹਮਲਾ ਕਰੇ, ਪਹਿਲਾਂ ਉੱਥੇ ਬੰਬ ਸੁੱਟੋ, ਬਾਕੀ ਚੀਜ਼ਾਂ ਬਾਰੇ ਬਾਅਦ ਵਿੱਚ ਸੋਚਾਂਗੇ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਸੀ ਕਿ ਜੇਕਰ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਇਸਦਾ ਸਮਰਥਨ ਨਹੀਂ ਕਰੇਗਾ। ਟਰੰਪ ਨੇ ਬਿਡੇਨ ਦੇ ਇਸ ਬਿਆਨ ਦੀ ਆਲੋਚਨਾ ਕੀਤੀ।

ਟਰੰਪ ਨੇ ਇਕ ਵਾਰ ਫੇਰ ਇਰਾਨ ‘ਤੇ ਜ਼ੁਬਾਨੀ ਹਮਲਾ ਕੀਤਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸਰਾਈਲ ਨੂੰ ਮਿਜ਼ਾਈਲ ਹਮਲੇ ਦੇ ਜਵਾਬ ‘ਚ ਈਰਾਨ ਦੇ ਪਰਮਾਣੂ ਅੱਡੇ ‘ਤੇ ਹਮਲਾ ਕਰਨਾ ਚਾਹੀਦਾ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਟਰੰਪ ਨੇ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਵਿੱਚ ਚੋਣ ਪ੍ਰਚਾਰ ਦੌਰਾਨ ਇਹ ਗੱਲ ਕਹੀ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਸੀ ਕਿ ਜੇਕਰ ਇਜ਼ਰਾਈਲ ਈਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਇਸ ਦਾ ਸਮਰਥਨ ਨਹੀਂ ਕਰੇਗਾ। ਟਰੰਪ ਨੇ ਬਿਡੇਨ ਦੇ ਇਸ ਬਿਆਨ ਦੀ ਆਲੋਚਨਾ ਕੀਤੀ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਬਿਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਈਰਾਨ ਦੇ ਹਮਲੇ ਦਾ ਜਵਾਬ ਕਿਵੇਂ ਦੇਵੇਗਾ। ਉਸ ਨੇ ਇਜ਼ਰਾਈਲ ਨੂੰ ਈਰਾਨ ਦੇ ਤੇਲ ਭੰਡਾਰਾਂ ‘ਤੇ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਇਸਤੋਂ ਪਹਿਲਾ ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਯਮਨ ‘ਚ ਹੂਤੀ ਬਾਗੀਆਂ ਦੇ 15 ਟਿਕਾਣਿਆਂ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ। ਅਮਰੀਕੀ ਫੌਜ ਨੇ ਇਹ ਹਮਲੇ ਅਜਿਹੇ ਸਮੇਂ ਕੀਤੇ ਹਨ ਜਦੋਂ ਕੁਝ ਦਿਨ ਪਹਿਲਾਂ ਹੀ ਹੂਤੀ ਬਾਗੀਆਂ ਨੇ ਯਮਨ ਵਿੱਚ ਇੱਕ ਅਮਰੀਕੀ ਫੌਜੀ ਡਰੋਨ ਨੂੰ ਡੇਗ ਦਿੱਤਾ ਸੀ।