ਆਮਿਰ ਖਾਨ ਧੀ ਦੇ ਵਿਆਹ ਦੌਰਾਨ ਰੋ ਪਏ, ਉਦੈਪੁਰ ‘ਚ ਹੋਈ ਆਇਰਾ-ਨੂਪੁਰ ਦੀ ਕ੍ਰਿਸ਼ਚੀਅਨ ਮੈਰਿਜ਼

ਆਮਿਰ ਖਾਨ ਧੀ ਦੇ ਵਿਆਹ ਦੌਰਾਨ ਰੋ ਪਏ, ਉਦੈਪੁਰ ‘ਚ ਹੋਈ ਆਇਰਾ-ਨੂਪੁਰ ਦੀ ਕ੍ਰਿਸ਼ਚੀਅਨ ਮੈਰਿਜ਼

ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਆਮਿਰ ਨੇ ਰਿਤਿਕ ਰੋਸ਼ਨ ਦੀ ਫਿਲਮ ‘ਕੋਈ ਮਿਲ ਗਿਆ’ ਦੇ ਗੀਤ ‘ਇਟਸ ਮੈਜਿਕ…’ ‘ਤੇ ਵਿਸ਼ੇਸ਼ ਪ੍ਰਦਰਸ਼ਨ ਕੀਤਾ ਸੀ।

ਇਸ ਸਮੇਂ ਆਮਿਰ ਖਾਨ ਦੀ ਧੀ ਦਾ ਵਿਆਹ ਚਰਚਾ ਦਾ ਮੁਖ ਕੇਂਦਰ ਬਣਿਆ ਹੋਇਆ ਹੈ। ਬੁੱਧਵਾਰ ਨੂੰ ਆਮਿਰ ਖਾਨ ਦੀ ਬੇਟੀ ਆਇਰਾ ਨੇ ਉਦੈਪੁਰ ਦੇ ਤਾਜ ਅਰਾਵਲੀ ਰਿਜ਼ੋਰਟ ‘ਚ ਫਿਟਨੈੱਸ ਮਾਹਿਰ ਨੂਪੁਰ ਸ਼ਿਖਾਰੇ ਨਾਲ ਵਿਆਹ ਕੀਤਾ। ਮੰਨਿਆ ਜਾ ਰਿਹਾ ਸੀ ਕਿ ਇਹ ਵਿਆਹ ਮਰਾਠੀ ਰੀਤੀ-ਰਿਵਾਜਾਂ ਨਾਲ ਹੋਵੇਗਾ, ਪਰ ਜੋੜੇ ਦਾ ਵਿਆਹ ਈਸਾਈ ਰੀਤੀ ਰਿਵਾਜਾਂ ਨਾਲ ਹੋਇਆ।

ਹੋਟਲ ਦੇ ਮਯੂਰ ਬਾਗ ‘ਚ ਸ਼ਾਮ 4 ਵਜੇ ਸ਼ੁਰੂ ਹੋਏ ਵਿਆਹ ਸਮਾਰੋਹ ਲਈ ਆਮਿਰ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਰੀਨਾ ਦੱਤਾ ਆਪਣੀ ਬੇਟੀ ਆਇਰਾ ਨੂੰ ਸਟੇਜ ‘ਤੇ ਲੈ ਕੇ ਆਏ। ਇਸ ਤੋਂ ਬਾਅਦ ਆਇਰਾ ਅਤੇ ਨੂਪੁਰ ਸ਼ਿਖਾਰੇ ਨੇ ਇਕ ਦੂਜੇ ਦਾ ਹੱਥ ਫੜਿਆ ਅਤੇ ਇਕੱਠੇ ਰਹਿਣ ਦਾ ਵਾਅਦਾ ਕੀਤਾ। ਦੋਹਾਂ ਨੇ ਇਕ-ਦੂਜੇ ਨੂੰ ਅੰਗੂਠੀਆਂ ਪਾਈਆਂ ਅਤੇ ਫਿਰ ਕਿੱਸ ਕੀਤਾ।

ਇਸ ਦੌਰਾਨ ਸਟੇਜ ਦੇ ਸਾਹਮਣੇ ਬੈਠੇ ਦੁਲਹਨ ਦੇ ਪਿਤਾ ਆਮਿਰ ਖਾਨ ਨੇ ਹੰਝੂ ਵਹਾਏ। ਵਿਆਹ ਦੀ ਰਸਮ ਤੋਂ ਬਾਅਦ, ਆਇਰਾ ਅਤੇ ਨੂਪੁਰ ਨੇ ਇਕ-ਦੂਜੇ ਦਾ ਹੱਥ ਫੜ ਕੇ ਫਿਲਮ ‘ਰਾਕ ਆਨ’ ਦੇ ਗੀਤ ‘ਤੁਮ ਹੋ ਤੋ ਗਾਤਾ ਹੈ ਦਿਲ, ਤੁਮ ਨਹੀਂ ਤੋ ਗੀਤ ਕਹਾਂ ‘ਤੇ ਡਾਂਸ ਕੀਤਾ। ਇਸ ਤੋਂ ਬਾਅਦ ਆਮਿਰ, ਰੀਨਾ ਅਤੇ ਆਇਰਾ ਦੇ ਭਰਾ ਜੁਨੈਦ ਅਤੇ ਨੂਪੁਰ ਦੀ ਮਾਂ ਪ੍ਰੀਤਮ ਸ਼ਿਖਾਰੇ ਵੀ ਸਟੇਜ ‘ਤੇ ਜੋੜੇ ਨਾਲ ਸ਼ਾਮਲ ਹੋਏ। ਹਰ ਕੋਈ ਇੱਕ ਦੂਜੇ ਨੂੰ ਜੱਫੀ ਪਾਉਂਦਾ ਦੇਖਿਆ ਗਿਆ। ਵਿਆਹ ਸਮਾਗਮ ਤੋਂ ਬਾਅਦ ਆਇਰਾ ਅਤੇ ਨੂਪੁਰ ਨੇ ਆਪਣੀ ਖਾਸ ਦੋਸਤ ਅਦਾਕਾਰਾ ਮਿਥਿਲਾ ਪਾਲਕਰ ਦੇ ਜਨਮ ਦਿਨ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ।

‘ਕਾਰਵਾਂ’ ਅਤੇ ‘ਲਿਟਲ ਥਿੰਗਜ਼’ ਫੇਮ ਅਦਾਕਾਰਾ ਮਿਥਿਲਾ ਨੇ ਆਪਣਾ ਜਨਮਦਿਨ ਮਨਾਇਆ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਆਮਿਰ ਨੇ ਰਿਤਿਕ ਰੋਸ਼ਨ ਦੀ ਫਿਲਮ ‘ਕੋਈ ਮਿਲ ਗਿਆ’ ਦੇ ਗੀਤ ‘ਇਟਸ ਮੈਜਿਕ…’ ‘ਤੇ ਵਿਸ਼ੇਸ਼ ਪ੍ਰਦਰਸ਼ਨ ਕੀਤਾ ਸੀ। ਆਮਿਰ ਨੇ ਦੂਜੀ ਸਾਬਕਾ ਪਤਨੀ ਕਿਰਨ ਰਾਓ ਅਤੇ ਬੇਟੇ ਆਜ਼ਾਦ ਨਾਲ ਸਟੇਜ ‘ਤੇ ‘ਏਕ ਹਜ਼ਾਰੋਂ ਮੈਂ ਮੇਰੀ ਬੇਹਨਾ ਹੈ..’ ਗੀਤ ਗਾਇਆ। ਇਸ ਫੰਕਸ਼ਨ ‘ਚ ਪਰਫਾਰਮ ਕਰਨ ਲਈ ਆਮਿਰ ਪਿਛਲੇ ਕੁਝ ਦਿਨਾਂ ਤੋਂ ਸ਼ਾਸਤਰੀ ਸੰਗੀਤ ਦੀ ਟ੍ਰੇਨਿੰਗ ਲੈ ਰਹੇ ਸਨ।