- ਅੰਤਰਰਾਸ਼ਟਰੀ
- No Comment
ਅਚਾਰੀਆ ਲੋਕੇਸ਼ ਮੁਨੀ ਦੀ ਸੰਯੁਕਤ ਰਾਸ਼ਟਰ ਨੂੰ ਅਪੀਲ, ਬੱਚਿਆਂ ਅਤੇ ਔਰਤਾਂ ਵਿਰੁੱਧ ਬੇਰਹਿਮੀ ‘ਤੇ ਤੁਰੰਤ ਲਗੇ ਬੈਨ
ਅਚਾਰੀਆ ਲੋਕੇਸ਼ ਮੁਨੀ ਸੰਯੁਕਤ ਰਾਸ਼ਟਰ ਸਥਾਈ ਮਿਸ਼ਨ ਅਤੇ ਸੱਭਿਆਚਾਰਕ ਸਬੰਧਾਂ ਦੀ ਕੌਂਸਲ ਦੁਆਰਾ ਆਯੋਜਿਤ ਵਸੁਧੈਵ ਕੁਟੁੰਬਕਮ ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈ ਰਹੇ ਸਨ। ਉਨ੍ਹਾਂ ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਵਿਸ਼ਵ ਪ੍ਰਤੀਨਿਧਾਂ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਨਿਰਦੋਸ਼ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਅਪੀਲ ਕਰਨੀ ਚਾਹੀਦੀ ਹੈ।
ਦੁਨੀਆਂ ਵਿਚ ਬੱਚਿਆਂ ਅਤੇ ਔਰਤਾਂ ਵਿਰੁੱਧ ਬੇਰਹਿਮੀ ਲਗਾਤਾਰ ਵਧਦੀ ਜਾ ਰਹੀ ਹੈ। ਜੈਨ ਆਚਾਰੀਆ ਲੋਕੇਸ਼ ਮੁਨੀ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਮਾਸੂਮ ਬੱਚਿਆਂ ਅਤੇ ਔਰਤਾਂ ਨਾਲ ਹੋ ਰਿਹਾ ਵਹਿਸ਼ੀ ਸਲੂਕ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਨੇ ਇਹ ਅਪੀਲ ਸੰਯੁਕਤ ਰਾਸ਼ਟਰ ‘ਚ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਕੀਤੀ।
ਅਚਾਰੀਆ ਲੋਕੇਸ਼ ਮੁਨੀ ਨੇ ਮਾਸੂਮ ਬੱਚਿਆਂ ਅਤੇ ਔਰਤਾਂ ਨਾਲ ਹੋ ਰਹੇ ਵਹਿਸ਼ੀ ਸਲੂਕ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸਨੂੰ ਤੁਰੰਤ ਬੰਦ ਕੀਤਾ ਜਾਵੇ। ਅਚਾਰੀਆ ਲੋਕੇਸ਼ ਮੁਨੀ ਸੰਯੁਕਤ ਰਾਸ਼ਟਰ ਸਥਾਈ ਮਿਸ਼ਨ ਅਤੇ ਸੱਭਿਆਚਾਰਕ ਸਬੰਧਾਂ ਦੀ ਕੌਂਸਲ ਦੁਆਰਾ ਆਯੋਜਿਤ ਵਸੁਧੈਵ ਕੁਟੁੰਬਕਮ ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈ ਰਹੇ ਸਨ।
ਉਨ੍ਹਾਂ ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਵਿਸ਼ਵ ਪ੍ਰਤੀਨਿਧਾਂ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਨਿਰਦੋਸ਼ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਅਪੀਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ, ਇਕ ਵਿਸ਼ਵ, ਇਕ ਪਰਿਵਾਰ, ਇਕ ਭਵਿੱਖ ਸਾਡਾ ਨਾਅਰਾ ਹੈ।
ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਆਚਾਰੀਆ ਲੋਕੇਸ਼ ਮੁਨੀ ਨੇ ਕਿਹਾ, ‘ਹਿੰਸਾ ਅਤੇ ਆਤੰਕ ਜਾਇਜ਼ ਨਹੀਂ, ਅਪਰਾਧੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਮਾਸੂਮ ਬੱਚਿਆਂ ਅਤੇ ਔਰਤਾਂ, ਜਿਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ, ਵਿਰੁੱਧ ਵਹਿਸ਼ੀ ਹਰਕਤਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਬੇਕਸੂਰ ਲੋਕਾਂ ਦੀ ਸੁਰੱਖਿਆ ਲਈ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ। ਜੈਨ ਸੰਨਿਆਸੀ ਆਚਾਰੀਆ ਲੋਕੇਸ਼ ਮੁਨੀ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਬੇਰਹਿਮੀ ਨੂੰ ਰੋਕੇ। ਉਨ੍ਹਾਂ ਇਹ ਅਪੀਲ ਸੰਯੁਕਤ ਰਾਸ਼ਟਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤੀ।