ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ, ਸੁਖਬੀਰ ਬਾਦਲ ਦੇ ਕਰੀਬੀ ਡਿੰਪੀ ਢਿੱਲੋਂ ਨੇ ਛੱਡੀ ਪਾਰਟੀ

ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ, ਸੁਖਬੀਰ ਬਾਦਲ ਦੇ ਕਰੀਬੀ ਡਿੰਪੀ ਢਿੱਲੋਂ ਨੇ ਛੱਡੀ ਪਾਰਟੀ

ਗਿੱਦੜਬਾਹਾ ਸੀਟ ‘ਤੇ ਡਿੰਪੀ ਢਿੱਲੋਂ ਦੀ ਚੰਗੀ ਪਕੜ ਹੈ ਅਤੇ ਉਹ ਅਕਾਲੀ ਦਲ ਦੀ ਤਰਫੋਂ ਦੋ ਵਾਰ ਇੱਥੋਂ ਚੋਣ ਲੜ ਚੁੱਕੇ ਹਨ। ਭਾਵੇਂ ਉਹ ਦੋਵੇਂ ਵਾਰ ਹਾਰ ਚੁੱਕੇ ਹਨ, ਪਰ ਫਿਰ ਵੀ ਉਨ੍ਹਾਂ ਦਾ ਹਲਕੇ ਵਿੱਚ ਕਾਫੀ ਪ੍ਰਭਾਵ ਹੈ। 2012 ਤੋਂ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ।

ਅਕਾਲੀ ਦਲ ਦੇ ਇਕ ਹੋਰ ਵੱਡੇ ਨੇਤਾ ਨੇ ਪਾਰਟੀ ਨੂੰ ਛੱਡ ਦਿਤਾ ਹੈ। ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਜਾਣੇ ਜਾਂਦੇ ਸੀਨੀਅਰ ਆਗੂ ਅਤੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਜ਼ਿਮਨੀ ਚੋਣ ਲਈ ਉਮੀਦਵਾਰ ਵਜੋਂ ਅਜੇ ਤੱਕ ਉਨ੍ਹਾਂ ਦੇ ਨਾਂ ਦਾ ਐਲਾਨ ਨਾ ਹੋਣ ਕਾਰਨ ਢਿੱਲੋਂ ਨਾਰਾਜ਼ ਸਨ।

ਡਿੰਪੀ ਢਿੱਲੋਂ ਨੇ ਐਤਵਾਰ ਨੂੰ ਆਪਣੇ ਨਿਵਾਸ ਸਥਾਨ ‘ਤੇ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਛੱਡਣ ਦਾ ਐਲਾਨ ਕੀਤਾ। ਦੂਜੇ ਪਾਸੇ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੌਰਾਨ ਡਿੰਪੀ ਢਿੱਲੋਂ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੇ ਸਿਆਸੀ ਹਲਕਿਆਂ ‘ਚ ਚਰਚਾ ਨੂੰ ਗਰਮਾ ਦਿੱਤਾ ਹੈ। ਡਿੰਪੀ ਨੇ ਕਿਹਾ ਕਿ ਬਾਦਲ ਪਰਿਵਾਰ ਇਕੱਠਾ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਪਾਸੇ ਕਰ ਦਿੱਤਾ ਗਿਆ ਹੈ। ਇਲਾਕੇ ਵਿੱਚ ਚਰਚਾ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਅਕਾਲੀ ਦਲ ਦੀ ਤਰਫੋਂ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਹਨ।

ਗਿੱਦੜਬਾਹਾ ਸੀਟ ‘ਤੇ ਡਿੰਪੀ ਢਿੱਲੋਂ ਦੀ ਚੰਗੀ ਪਕੜ ਹੈ ਅਤੇ ਉਹ ਅਕਾਲੀ ਦਲ ਦੀ ਤਰਫੋਂ ਦੋ ਵਾਰ ਇੱਥੋਂ ਚੋਣ ਲੜ ਚੁੱਕੇ ਹਨ। ਭਾਵੇਂ ਉਹ ਦੋਵੇਂ ਵਾਰ ਹਾਰ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਦਾ ਹਲਕੇ ਵਿੱਚ ਕਾਫੀ ਪ੍ਰਭਾਵ ਹੈ। 2012 ਤੋਂ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ। ਇਕ ਵੀਡੀਓ ਰਾਹੀਂ ਉਨ੍ਹਾਂ ਨੇ ਆਪਣੇ ਅਸਤੀਫੇ ਦਾ ਕਾਰਨ ਦੱਸਿਆ। ਇਸ ਦੌਰਾਨ ਢਿੱਲੋਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ, ਛੱਡੀ ਪਰ ਬਾਦਲ ਪਰਿਵਾਰ ਇਕੱਠੇ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਦੇ ਲੋਕਾਂ ਨਾਲ ਸੰਪਰਕ ਕਰ ਰਹੇ ਸਨ। ਭਾਜਪਾ ਆਗੂ ਹੋਣ ਦੇ ਬਾਵਜੂਦ ਉਹ ਲੋਕਾਂ ਨੂੰ ਕਹਿ ਰਹੇ ਹਨ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇ ਬਹੁਤ ਚੰਗੇ ਹਨ। ਇਨ੍ਹਾਂ ਵਿੱਚ ਕਿਸੇ ਕਿਸਮ ਦੀ ਕੋਈ ਖਟਾਸ ਨਹੀਂ ਹੈ। ਮੈਂ ਸੁਖਬੀਰ ਬਾਦਲ ਨੂੰ ਇਹ ਦੱਸਿਆ ਕਿ ਮਨਪ੍ਰੀਤ ਭਾਜਪਾ ਲਈ ਪ੍ਰਚਾਰ ਨਹੀਂ ਕਰ ਰਿਹਾ। ਉਹ ਹਮੇਸ਼ਾ ਤੁਹਾਡੇ ਅਤੇ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹਨ। ਤੁਸੀਂ ਇਸ ‘ਤੇ ਬਿਆਨ ਦਿਓ ਨਹੀਂ ਤਾਂ ਹਲਕੇ ਦੇ ਲੋਕ ਭੰਬਲਭੂਸੇ ‘ਚ ਪੈ ਜਾਣਗੇ, ਪਰ ਸੁਖਬੀਰ ਬਾਦਲ ਨਾ ਤਾਂ ਉਮੀਦਵਾਰ ਦੇ ਐਲਾਨ ਬਾਰੇ ਕੁਝ ਕਹਿ ਰਹੇ ਹਨ ਅਤੇ ਨਾ ਹੀ ਸਿੱਧੀ ਗੱਲ ਕਰ ਰਹੇ ਹਨ।