- ਅੰਤਰਰਾਸ਼ਟਰੀ
- No Comment
ਸ਼ੇਖ ਹਸੀਨਾ ਦਾ ਦਾਅਵਾ ਸੱਚ, ਅਮਰੀਕਾ ਨੇ ਹੀ ਕਰਵਾਇਆ ਬੰਗਲਾਦੇਸ਼ ‘ਚ ਤਖਤਾ ਪਲਟ, ਸਿਕ੍ਰੇਟ ਦਸਤਾਵੇਜ਼ ਤੋਂ ਵੱਡਾ ਖੁਲਾਸਾ
ਸ਼ੇਖ ਹਸੀਨਾ ਨੇ ਖੁਦ ਵੀ ਅਮਰੀਕਾ ‘ਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦਾ ਦੋਸ਼ ਲਗਾਇਆ ਸੀ। ਪਰ ਉਸ ਸਮੇਂ ਅਮਰੀਕਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਹਾਲਾਂਕਿ ਜਦੋਂ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਸੱਤਾ ਸੰਭਾਲੀ ਤਾਂ ਅਮਰੀਕਾ ਪ੍ਰਤੀ ਲੋਕਾਂ ਦਾ ਸ਼ੱਕ ਹੋਰ ਡੂੰਘਾ ਹੋ ਗਿਆ, ਕਿਉਂਕਿ ਮੁਹੰਮਦ ਯੂਨਸ ਨੂੰ ਅਮਰੀਕਾ ਦਾ ਖਾਸ ਮੰਨਿਆ ਜਾਂਦਾ ਹੈ।
ਬੰਗਲਾਦੇਸ਼ ‘ਚ ਤਖਤਾ ਪਲਟ ਤੋਂ ਬਾਅਦ ਸ਼ੇਖ ਹਸੀਨਾ ਨੂੰ ਦੇਸ਼ ਵਿੱਚੋ ਭੱਜਣਾ ਪਿਆ ਸੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਸ਼ੇਖ ਹਸੀਨਾ ਨੂੰ ਹਟਾਉਣ ਦੀ ਯੋਜਨਾ ਪਿੱਛੇ ਅਮਰੀਕਾ ਦਾ ਹੱਥ ਸੀ। ਇਹ ਖੁਲਾਸਾ ਅਮਰੀਕੀ ਸਰਕਾਰ ਦੇ ਇੱਕ ਗੁਪਤ ਦਸਤਾਵੇਜ਼ ਤੋਂ ਹੋਇਆ ਹੈ, ਜੋ ਹੁਣ ਜਨਤਕ ਹੋ ਗਿਆ ਹੈ।
ਇਸ ਦਸਤਾਵੇਜ਼ ਦੇ ਮੁਤਾਬਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਸ਼ੇਖ ਹਸੀਨਾ ਨੂੰ ਹਟਾਉਣ ਦੀ ਯੋਜਨਾ 2019 ਵਿੱਚ ਹੀ ਸ਼ੁਰੂ ਹੋ ਗਈ ਸੀ। ਬਸ ਇੱਕ ਢੁਕਵੇਂ ਮੌਕੇ ਦੀ ਉਡੀਕ ਸੀ। ਵਿਸਾਰੀ ਯੋਜਨਾ ਦੀ ਨਿਗਰਾਨੀ ਕਰਨ ਵਾਲੇ ਸੀਨੀਅਰ ਅਮਰੀਕੀ ਅਧਿਕਾਰੀਆਂ ਵਿੱਚ ਕ੍ਰਿਸ ਮਰਫੀ, ਸੁਮੋਨਾ ਗੁਹਾ, ਡੋਨਾਲਡ ਲੂ, ਸਾਰਾਹ ਮੋਰਗਨ ਅਤੇ ਫਰਾਂਸਿਸਕੋ ਬੇਨਕੋਸਮੇ ਸ਼ਾਮਲ ਸਨ।
ਸ਼ੇਖ ਹਸੀਨਾ ਨੇ ਖੁਦ ਵੀ ਅਮਰੀਕਾ ‘ਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦਾ ਦੋਸ਼ ਲਗਾਇਆ ਸੀ। ਪਰ ਉਸ ਸਮੇਂ ਅਮਰੀਕਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਹਾਲਾਂਕਿ ਜਦੋਂ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਸੱਤਾ ਸੰਭਾਲੀ ਤਾਂ ਅਮਰੀਕਾ ਪ੍ਰਤੀ ਲੋਕਾਂ ਦਾ ਸ਼ੱਕ ਹੋਰ ਡੂੰਘਾ ਹੋ ਗਿਆ, ਕਿਉਂਕਿ ਮੁਹੰਮਦ ਯੂਨਸ ਨੂੰ ਅਮਰੀਕਾ ਦਾ ਖਾਸ ਮੰਨਿਆ ਜਾਂਦਾ ਹੈ। ਦਿ ਸੰਡੇ ਗਾਰਡੀਅਨ ਨੂੰ ਪ੍ਰਦਾਨ ਕੀਤੇ ਗਏ ਅੰਦਰੂਨੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇੰਟਰਨੈਸ਼ਨਲ ਰਿਪਬਲਿਕਨ ਇੰਸਟੀਚਿਊਟ (ਆਈਆਰਆਈ), ਨੈਸ਼ਨਲ ਐਂਡੋਮੈਂਟ ਫਾਰ ਡੈਮੋਕਰੇਸੀ (ਐਨਈਡੀ) ਅਤੇ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐਸਏਆਈਡੀ) ਵਰਗੀਆਂ ਏਜੰਸੀਆਂ ਇਸ ਯੋਜਨਾ ਵਿੱਚ ਸ਼ਾਮਲ ਸਨ।