ਹੁਬਲੀ ਕਤਲ ਕਾਂਡ- ਨੇਹਾ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ ਨੇ ਕਿਹਾ ਹਰ ਹਾਲਤ ‘ਚ ਮਿਲੇਗਾ ਇਨਸਾਫ, ਲੋੜ ਪਈ ਤਾਂ ਹੋਵੇਗੀ CBI ਜਾਂਚ

ਹੁਬਲੀ ਕਤਲ ਕਾਂਡ- ਨੇਹਾ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ ਨੇ ਕਿਹਾ ਹਰ ਹਾਲਤ ‘ਚ ਮਿਲੇਗਾ ਇਨਸਾਫ, ਲੋੜ ਪਈ ਤਾਂ ਹੋਵੇਗੀ CBI ਜਾਂਚ

ਨੇਹਾ ਕਤਲ ਕੇਸ ਬਾਰੇ ਦੱਸਦੇ ਹੋਏ ਕਾਂਗਰਸੀ ਕੌਂਸਲਰ ਨੇ ਐਫਆਈਆਰ ਦੀ ਕਾਪੀ ਅਮਿਤ ਸ਼ਾਹ ਨੂੰ ਦਿੱਤੀ। ਇਸਦੇ ਨਾਲ ਹੀ ਕਿਹਾ ਕਿ 90 ਤੋਂ 120 ਦਿਨਾਂ ਵਿੱਚ ਕੇਸ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।

ਅਮਿਤ ਸ਼ਾਹ ਪਿੱਛਲੇ ਦਿਨੀ ਹੁਬਲੀ ਕਤਲ ਕਾਂਡ ਦੇ ਪੀੜਿਤ ਪਰਿਵਾਰ ਨੂੰ ਮਿਲਣ ਗਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਾਂਗਰਸ ਦੇ ਕੌਂਸਲਰ ਨਿਰੰਜਨ ਹੀਰੇਮਠ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਬੇਟੀ ਨੇਹਾ ਨੂੰ ਨਿਆਂ ਦਾ ਭਰੋਸਾ ਦਿੱਤਾ। ਸ਼ਾਹ ਨੇ ਕਿਹਾ ਕਿ ਇਨਸਾਫ਼ ਹਰ ਹਾਲਤ ਵਿੱਚ ਦਿੱਤਾ ਜਾਵੇਗਾ, ਜੇਕਰ ਲੋੜ ਪਈ ਤਾਂ ਕੇਸ ਸੀਬੀਆਈ ਨੂੰ ਸੌਂਪਿਆ ਜਾਵੇਗਾ।

ਨੇਹਾ ਕਤਲ ਕੇਸ ਬਾਰੇ ਦੱਸਦੇ ਹੋਏ ਕਾਂਗਰਸੀ ਕੌਂਸਲਰ ਨੇ ਐਫਆਈਆਰ ਦੀ ਕਾਪੀ ਅਮਿਤ ਸ਼ਾਹ ਨੂੰ ਦਿੱਤੀ। ਨਾਲ ਹੀ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ 90 ਤੋਂ 120 ਦਿਨਾਂ ਵਿੱਚ ਕੇਸ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਵੀ ਨੇਹਾ ਦੇ ਪਰਿਵਾਰ ਨੂੰ ਮਿਲੇ ਸਨ। ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਵੀ ਦਿੱਤਾ।

ਫੈਯਾਜ਼ ਖੁੰਦੁਨਾਇਕ ਨੇ 18 ਅਪ੍ਰੈਲ ਨੂੰ ਹੁਬਲੀ ਦੇ ਬੀਵੀਬੀ ਕਾਲਜ ਕੈਂਪਸ ਵਿੱਚ ਨੇਹਾ ਹੀਰੇਮਥ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨੇਹਾ ਕਾਂਗਰਸੀ ਕੌਂਸਲਰ ਨਿਰੰਜਨ ਹੀਰੇਮਠ ਦੀ ਬੇਟੀ ਸੀ। ਉਹ ਐਮਸੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ। ਫੈਯਾਜ਼ ਉਸ ਦਾ ਸਾਬਕਾ ਜਮਾਤੀ ਸੀ। ਫਿਲਹਾਲ ਮੁਲਜ਼ਮ ਸੀਆਈਡੀ ਦੀ ਹਿਰਾਸਤ ਵਿੱਚ ਹੈ। ਜੇਪੀ ਨੱਡਾ ਨੇ 23 ਅਪ੍ਰੈਲ ਨੂੰ ਨਿਰੰਜਨ ਹੀਰੇਮਠ ਨਾਲ ਮੁਲਾਕਾਤ ਕੀਤੀ ਅਤੇ ਨੇਹਾ ਦੇ ਕਤਲ ‘ਤੇ ਦੁੱਖ ਪ੍ਰਗਟ ਕੀਤਾ। ਮੀਟਿੰਗ ਤੋਂ ਬਾਅਦ ਨੱਡਾ ਨੇ ਕਿਹਾ ਸੀ ਕਿ ਜੇਕਰ ਸੂਬਾ ਸਰਕਾਰ ਇਸ ਕੇਸ ਨੂੰ ਸੀਬੀਆਈ ਹਵਾਲੇ ਕਰਦੀ ਹੈ ਤਾਂ ਭਾਜਪਾ ਇਸ ਦਾ ਸਮਰਥਨ ਕਰੇਗੀ। ਨੱਡਾ ਨੇ ਕਿਹਾ ਕਿ ਨੇਹਾ ਦੇ ਪਿਤਾ ਨੇ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਸੂਬਾ ਪੁਲਿਸ ‘ਤੇ ਭਰੋਸਾ ਨਹੀਂ ਹੈ।