ਪ੍ਰਜਵਲ ਰੇਵੰਨਾ ਵਾਇਰਲ ਵੀਡੀਓ: ਅਮਿਤ ਸ਼ਾਹ ਨੇ ਕਿਹਾ- ਭਾਜਪਾ ਔਰਤਾਂ ‘ਤੇ ਜ਼ੁਲਮ ਕਰਨ ਵਾਲਿਆਂ ਨਾਲ ਨਹੀਂ ਰਹਿ ਸਕਦੀ

ਪ੍ਰਜਵਲ ਰੇਵੰਨਾ ਵਾਇਰਲ ਵੀਡੀਓ: ਅਮਿਤ ਸ਼ਾਹ ਨੇ ਕਿਹਾ- ਭਾਜਪਾ ਔਰਤਾਂ ‘ਤੇ ਜ਼ੁਲਮ ਕਰਨ ਵਾਲਿਆਂ ਨਾਲ ਨਹੀਂ ਰਹਿ ਸਕਦੀ

ਅਮਿਤ ਸ਼ਾਹ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਸੱਤਾ ਵਿੱਚ ਹੈ ਅਤੇ ਇਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ। ਕਾਂਗਰਸ ਨੇ ਚੋਣਾਂ ਖਤਮ ਹੋਣ ਕੋਈ ਕਾਰਵਾਈ ਨਹੀਂ ਕੀਤੀ। ਕਾਂਗਰਸ ਨੇ ਰਾਜਨੀਤੀ ਖੇਡੀ ਅਤੇ ਉਸ (ਪ੍ਰਜਵਲ ਰੇਵੰਨਾ) ਨੂੰ ਭੱਜਣ ਦਾ ਮੌਕਾ ਦਿਤਾ।

ਪ੍ਰਜਵਲ ਰੇਵੰਨਾ ਨੂੰ ਲੈ ਕੇ ਅਮਿਤ ਸ਼ਾਹ ਨੇ ਤਲਖ਼ ਟਿਪਣੀ ਕੀਤੀ ਹੈ। JDS ਲੋਕ ਸਭਾ ਉਮੀਦਵਾਰ ਪ੍ਰਜਵਲ ਰੇਵੰਨਾ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਔਰਤਾਂ ‘ਤੇ ਜ਼ੁਲਮ ਕਰਨ ਵਾਲਿਆਂ ਨਾਲ ਨਹੀਂ ਰਹਿ ਸਕਦੀ।

ਉਨ੍ਹਾਂ ਨੇ ਕਰਨਾਟਕ ਦੀ ਕਾਂਗਰਸ ਸਰਕਾਰ ‘ਤੇ ਵੋਕਲੀਗਾ ਭਾਈਚਾਰੇ ਦੇ ਪ੍ਰਭਾਵ ਵਾਲੇ ਇਲਾਕੇ ‘ਚ ਲੋਕ ਸਭਾ ਚੋਣਾਂ ਤੱਕ ਪ੍ਰਜਵਲ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਾਇਆ। ਗ੍ਰਹਿ ਮੰਤਰੀ ਨੇ ਕਿਹਾ, ‘ਸਾਡਾ (ਭਾਜਪਾ) ਜੇਡੀਐਸ ਨਾਲ ਗਠਜੋੜ ਹੈ। ਹੁਣ (ਪ੍ਰਜਵਲ) ਰੇਵੰਨਾ ਦੀ ਸੀਡੀ ਆਈ ਹੈ। ਉਹ (ਕਾਂਗਰਸ) ਸੋਚਦੇ ਸਨ ਕਿ ਉਹ ਭਾਜਪਾ ਨੂੰ ਘੇਰ ਸਕਦੇ ਹਨ। ਮੈਂ ਇੱਥੇ ਸਪੱਸ਼ਟ ਕਰ ਰਿਹਾ ਹਾਂ ਕਿ ਭਾਜਪਾ ਉਨ੍ਹਾਂ ਲੋਕਾਂ ਨਾਲ ਨਹੀਂ ਰਹਿ ਸਕਦੀ ਜੋ ਔਰਤਾਂ ‘ਤੇ ਅੱਤਿਆਚਾਰ ਕਰਦੇ ਹਨ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਸੱਤਾ ਵਿੱਚ ਹੈ ਅਤੇ ਇਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ। ਇੱਕ ਜਨਤਕ ਮੀਟਿੰਗ ਵਿੱਚ ਉਨ੍ਹਾਂ ਨੇ ਕਿਹਾ, ‘ਵੋਕਲਿਗਾ ਭਾਈਚਾਰੇ ਦੇ ਪ੍ਰਭਾਵ ਵਾਲੇ ਖੇਤਰ ਵਿੱਚ ਚੋਣਾਂ ਖਤਮ ਹੋਣ ਤੱਕ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਤੁਸੀਂ ਰਾਜਨੀਤੀ ਖੇਡੀ ਅਤੇ ਉਸ (ਪ੍ਰਜਵਲ ਰੇਵੰਨਾ) ਨੂੰ ਭੱਜਣ ਦਾ ਮੌਕਾ ਦਿਤਾ। ਹਿੰਮਤ ਹੈ ਤਾਂ ਸੱਚ ਦੱਸੋ, ਤੁਹਾਡੇ ਕਾਰਨ ਪ੍ਰਜਵਲ ਰੇਵੰਨਾ ਦੇਸ਼ ਛੱਡ ਕੇ ਭੱਜ ਗਿਆ। ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦਾ ਸਟੈਂਡ ਸਪੱਸ਼ਟ ਹੈ ਕਿ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਵਰਣਨਯੋਗ ਹੈ ਕਿ ਕਰਨਾਟਕ ਦੇ ਦੱਖਣੀ ਹਿੱਸੇ ਵਿਚ ਵੋਕਲੀਗਾ ਭਾਈਚਾਰਾ ਦਾ ਦਬਦਬਾ ਹੈ ਅਤੇ ਦੇਵਗੌੜਾ ਦਾ ਪਰਿਵਾਰ ਇਸ ਭਾਈਚਾਰੇ ਨਾਲ ਸਬੰਧਤ ਹੈ। 14 ਲੋਕ ਸਭਾ ਸੀਟਾਂ ‘ਤੇ ਭਾਈਚਾਰੇ ਦਾ ਪ੍ਰਭਾਵ ਹੈ, ਜਿੱਥੇ 26 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਬਾਕੀ ਸੀਟਾਂ ਲਈ 7 ਮਈ ਨੂੰ ਵੋਟਿੰਗ ਹੋਵੇਗੀ।