ਪੀਓਕੇ ਭਾਰਤ ਦਾ ਹਿੱਸਾ ,ਉੱਥੇ ਦੇ ਸਾਰੇ ਲੋਕ ਸਾਡੇ ਆਪਣੇ ਹਨ, ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ : ਅਮਿਤ ਸ਼ਾਹ

ਪੀਓਕੇ ਭਾਰਤ ਦਾ ਹਿੱਸਾ ,ਉੱਥੇ ਦੇ ਸਾਰੇ ਲੋਕ ਸਾਡੇ ਆਪਣੇ ਹਨ, ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ : ਅਮਿਤ ਸ਼ਾਹ

ਅਮਿਤ ਸ਼ਾਹ ਨੇ ਕਿਹਾ ਕਿ CAA ਵਿੱਚ ਨਾਗਰਿਕਤਾ ਖੋਹਣ ਦਾ ਕੋਈ ਪ੍ਰਬੰਧ ਨਹੀਂ ਹੈ। ਵਿਰੋਧੀ ਪਾਰਟੀਆਂ CAA ਦੇ ਨਾਂ ‘ਤੇ ਮੁਸਲਮਾਨਾਂ ਨੂੰ ਭੜਕਾ ਰਹੀਆਂ ਹਨ। CAA ਕਾਰਨ ਕੋਈ ਵੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ। ਮੈਂ ਮੁਸਲਮਾਨ ਭਰਾਵਾਂ ਅਤੇ ਭੈਣਾਂ ਨੂੰ ਕਹਾਂਗਾ ਕਿ ਉਹ ਵਿਰੋਧੀ ਧਿਰ ਦੀ ਗੱਲ ਨਾ ਸੁਣਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ਨੂੰ ਲੈ ਕੇ ਇਕ ਵੱਡਾ ਬਿਆਨ ਦਿਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ, 15 ਮਾਰਚ ਨੂੰ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ। ਉੱਥੇ ਰਹਿਣ ਵਾਲੇ ਸਾਰੇ ਲੋਕ ਭਾਰਤੀ ਹਨ, ਭਾਵੇਂ ਉਹ ਹਿੰਦੂ ਹਨ ਜਾਂ ਮੁਸਲਮਾਨ। ਸ਼ਾਹ ਨੇ ਇਹ ਗੱਲਾਂ ਇੰਡੀਆ ਟੂਡੇ ਕਾਨਕਲੇਵ ‘ਚ ਗੱਲਬਾਤ ਦੌਰਾਨ ਕਹੀਆਂ। ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (CAA) ‘ਤੇ ਵੀ ਗੱਲ ਕੀਤੀ।

ਮੁਸਲਮਾਨਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣ ‘ਤੇ ਉਨ੍ਹਾਂ ਕਿਹਾ, CAA ਦੇ ਤਹਿਤ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਭਾਰਤ ਆਏ ਹਿੰਦੂ, ਸਿੱਖ, ਜੈਨ, ਬੋਧੀ, ਈਸਾਈ ਅਤੇ ਪਾਰਸੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਇਹ ਤਿੰਨੋਂ ਇਸਲਾਮੀ ਦੇਸ਼ ਹਨ। ਉਥੇ ਮੁਸਲਮਾਨਾਂ ‘ਤੇ ਕੋਈ ਜ਼ੁਲਮ ਨਹੀਂ ਹੁੰਦਾ। ਗ੍ਰਹਿ ਮੰਤਰੀ ਨੇ ਕਿਹਾ- ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਮੇਤ ਕਈ ਕਾਂਗਰਸੀ ਨੇਤਾਵਾਂ ਨੇ ਕਿਹਾ ਸੀ ਕਿ ਪਾਕਿਸਤਾਨ ਤੋਂ ਆਉਣ ਵਾਲੀਆਂ ਘੱਟ ਗਿਣਤੀਆਂ ਦਾ ਭਾਰਤ ‘ਚ ਸਵਾਗਤ ਕੀਤਾ ਜਾਵੇਗਾ। ਉਸ ਸਮੇਂ ਪਾਕਿਸਤਾਨ ਵਿਚ ਹਿੰਦੂ ਆਬਾਦੀ 23 ਫੀਸਦੀ ਸੀ, ਹੁਣ ਇਹ ਘਟ ਕੇ ਦੋ ਫੀਸਦੀ ਰਹਿ ਗਈ ਹੈ।

ਸ਼ਾਹ ਨੇ ਕਿਹਾ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਗਿਣਤੀ 22 ਫੀਸਦੀ ਤੋਂ ਘਟ ਕੇ 10 ਫੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਦੋ ਲੱਖ ਦੇ ਕਰੀਬ ਸੀ। ਹੁਣ ਉੱਥੇ ਸਿਰਫ਼ 378 ਸਿੱਖ ਰਹਿ ਗਏ ਹਨ। ਅਸੀਂ ਕਾਂਗਰਸ ਵੱਲੋਂ ਕੀਤਾ ਵਾਅਦਾ ਪੂਰਾ ਕੀਤਾ ਹੈ। ਅਮਿਤ ਸ਼ਾਹ ਨੇ ਸੀਏਏ ਦਾ ਵਿਰੋਧ ਕਰ ਰਹੇ ਨੇਤਾਵਾਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਜੋ ਲੋਕ ਸੀਏਏ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਇਹ ਕਾਨੂੰਨ ਧਰਮ ‘ਤੇ ਆਧਾਰਿਤ ਹੈ, ਉਹੀ ਲੋਕ ਮੁਸਲਿਮ ਪਰਸਨਲ ਲਾਅ ਵਰਗੇ ਕਾਨੂੰਨਾਂ ਦਾ ਸਮਰਥਨ ਕਰਦੇ ਹਨ। CAA ਵਿੱਚ ਨਾਗਰਿਕਤਾ ਖੋਹਣ ਦਾ ਕੋਈ ਪ੍ਰਬੰਧ ਨਹੀਂ ਹੈ। ਵਿਰੋਧੀ ਪਾਰਟੀਆਂ CAA ਦੇ ਨਾਂ ‘ਤੇ ਮੁਸਲਮਾਨਾਂ ਨੂੰ ਭੜਕਾ ਰਹੀਆਂ ਹਨ। CAA ਕਾਰਨ ਕੋਈ ਵੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ। ਮੈਂ ਮੁਸਲਮਾਨ ਭਰਾਵਾਂ ਅਤੇ ਭੈਣਾਂ ਨੂੰ ਕਹਾਂਗਾ ਕਿ ਉਹ ਵਿਰੋਧੀ ਧਿਰ ਦੀ ਗੱਲ ਨਾ ਸੁਣਨ।