ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ ਵਿਚਾਲੇ ਸੰਸਦ ਵਿਚ ਹੋਈ ਗਰਮਾ-ਗਰਮ ਬਹਿਸ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ ਵਿਚਾਲੇ ਸੰਸਦ ਵਿਚ ਹੋਈ ਗਰਮਾ-ਗਰਮ ਬਹਿਸ

ਇਸਦੇ ਨਾਲ ਹੀ ਸੰਸਦ ‘ਚ ਚੰਨੀ ਦੇ ਬਿਆਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦਾ ਹਮੇਸ਼ਾ ਵੱਖਰਾ ਪ੍ਰਤੀਕਰਮ ਹੁੰਦਾ ਹੈ। ਅੱਧੀ ਕਾਂਗਰਸ ਇੱਕ ਗੱਲ ਕਹਿੰਦੀ ਹੈ ਅਤੇ ਅੱਧੀ ਕੁੱਝ ਹੋਰ ਬਿਆਨ ਦਿੰਦੀ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਸਦ ਵਿਚ ਜ਼ੋਰਦਾਰ ਭਾਸ਼ਣ ਦਿਤਾ। ਉਨ੍ਹਾਂ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। 20 ਲੱਖ ਲੋਕਾਂ ਵੱਲੋਂ ਖਡੂਰ ਸਾਹਿਬ ਤੋਂ ਚੁਣੇ ਗਏ ਐਮ.ਪੀ ਅੰਮ੍ਰਿਤਪਾਲ ਸਿੰਘ ਨੂੰ ਐਨ.ਐਸ.ਏ.ਦੇ ਤਹਿਤ ਜੇਲ੍ਹ ਡੱਕਿਆ ਗਿਆ ਹੈ।

ਇਹ ਗੱਲਾਂ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸੰਸਦ ‘ਚ ਕਹੀਆਂ। ਇਨ੍ਹਾਂ ਗੱਲਾਂ ਨੂੰ ਲੈ ਕੇ ਸੰਸਦ ਮੈਂਬਰ ਚੰਨੀ ਨੇ ਲੋਕ ਸਭਾ ‘ਚ ਕੇਂਦਰ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਇਸ ਦੇ ਨਾਲ ਹੀ ਸੰਸਦ ‘ਚ ਚੰਨੀ ਦੇ ਬਿਆਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦਾ ਹਮੇਸ਼ਾ ਵੱਖਰਾ ਪ੍ਰਤੀਕਰਮ ਹੁੰਦਾ ਹੈ। ਅੱਧੀ ਕਾਂਗਰਸ ਇੱਕ ਗੱਲ ਕਹਿੰਦੀ ਹੈ ਅਤੇ ਅੱਧੀ ਕੁੱਝ ਹੋਰ ਬਿਆਨ ਦਿੰਦੀ ਹੈ।

ਚੰਨੀ ‘ਤੇ ਚੁਟਕੀ ਲੈਂਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਚੰਨੀ ਗਰੀਬੀ ਦੀ ਗੱਲ ਕਰਦਾ ਹੈ, ਜਦਕਿ ਪੂਰੇ ਪੰਜਾਬ ‘ਚ ਉਸ ਤੋਂ ਵੱਡਾ ਅਮੀਰ ਕੋਈ ਨਹੀਂ, ਇਸ ਲਈ ਉਸ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦਾ ਹੈ। ਇਸ ਆਹਮੋ-ਸਾਹਮਣੇ ਟਕਰਾਅ ਕਾਰਨ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ। ਇਸਤੋਂ ਪਹਿਲਾ ਚੰਨੀ ਨੇ ਬਜਟ ‘ਚ ਪੰਜਾਬ ਦਾ ਨਾਂ ਵੀ ਨਾ ਲੈਣ ‘ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ। ਉਨ੍ਹਾਂ ਸਵਾਲ ਉਠਾਇਆ ਕਿ ਇਸ ਬਜਟ ਵਿੱਚ ਪੰਜਾਬ ਲਈ ਕੁਝ ਨਹੀਂ ਦਿੱਤਾ ਗਿਆ। ਜਲੰਧਰ ਦਾ ਚਮੜਾ ਅਤੇ ਖੇਡ ਉਦਯੋਗ ਡੁੱਬ ਰਿਹਾ ਹੈ। ਪੰਜਾਬ ਵਿਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ।