ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅਰਸ਼ਦੀਪ ਸਿੰਘ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਸਵਾਗਤ, ਮਾਤਾ-ਪਿਤਾ ਵੀ ਨਾਲ ਰਹੇ ਮੌਜੂਦ

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅਰਸ਼ਦੀਪ ਸਿੰਘ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਸਵਾਗਤ, ਮਾਤਾ-ਪਿਤਾ ਵੀ ਨਾਲ ਰਹੇ ਮੌਜੂਦ

ਚੰਡੀਗੜ੍ਹ ਯੂਨੀਵਰਸਿਟੀ ਨੇ ਅਰਸ਼ਦੀਪ ਦੇ ਸਵਾਗਤ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਯੂਨੀਵਰਸਿਟੀ ਕੈਂਪਸ ਵਿੱਚ ਅਰਸ਼ਦੀਪ ਦੇ ਵੱਡੇ-ਵੱਡੇ ਹੋਰਡਿੰਗ ਲਾਏ ਗਏ ਸਨ। ਉਨ੍ਹਾਂ ਹੋਰਡਿੰਗਜ਼ ਵਿੱਚ ਵੈਲਕਮ ਬੈਕ ਚੈਂਪੀਅਨ ਲਿਖਿਆ ਹੋਇਆ ਸੀ।

ਅਰਸ਼ਦੀਪ ਸਿੰਘ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਟੀਮ ਨੂੰ ਟੀ 20 ਵਿਸ਼ਵ ਕੱਪ ਵਿਚ ਸ਼ਾਨਦਾਰ ਜਿੱਤ ਦਿਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਚੰਡੀਗੜ੍ਹ ਯੂਨੀਵਰਸਿਟੀ ਨੇ ਸ਼ੁੱਕਰਵਾਰ ਸਨਮਾਨਿਤ ਕੀਤਾ। ਜਦੋਂ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਯੂਨੀਵਰਸਿਟੀ ਪਹੁੰਚਿਆ ਤਾਂ ਉਸਦਾ “ਅਰਸ਼ਦੀਪ, ਅਰਸ਼ਦੀਪ” ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪਿਤਾ ਵੀ ਮੌਜੂਦ ਸਨ। ਅਰਸ਼ਦੀਪ ਸਿੰਘ ਨੇ ਚੰਡੀਗੜ੍ਹ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿੱਥੇ ਦੇ ਉਹ ਸਾਬਕਾ ਵਿਦਿਆਰਥੀ ਰਹੇ ਹਨ। ਜਿਵੇਂ ਹੀ ਅਰਸ਼ਦੀਪ ਉਥੇ ਪਹੁੰਚਿਆ ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਚੰਡੀਗੜ੍ਹ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਅਰਸ਼ਦੀਪ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਅਰਸ਼ਦੀਪ ਨੂੰ ਲਗਜ਼ਰੀ ਓਪਨ ਕਾਰ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਲਿਆਂਦਾ ਗਿਆ। ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਜਿਵੇਂ ਹੀ ਅਰਸ਼ਦੀਪ ਸੀਯੂ ਪਹੁੰਚਿਆ ਤਾਂ ਉੱਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪ੍ਰਸ਼ੰਸਕ ਅਰਸ਼ਦੀਪ ਨੂੰ ਮਿਲਣ ਲਈ ਬੇਤਾਬ ਸਨ।

ਯੂਨੀਵਰਸਿਟੀ ਨੇ ਅਰਸ਼ਦੀਪ ਦੇ ਸਵਾਗਤ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਯੂਨੀਵਰਸਿਟੀ ਕੈਂਪਸ ਵਿੱਚ ਅਰਸ਼ਦੀਪ ਦੇ ਵੱਡੇ-ਵੱਡੇ ਹੋਰਡਿੰਗ ਲਾਏ ਗਏ ਸਨ। ਉਨ੍ਹਾਂ ਹੋਰਡਿੰਗਜ਼ ਵਿੱਚ ਵੈਲਕਮ ਬੈਕ ਚੈਂਪੀਅਨ ਲਿਖਿਆ ਹੋਇਆ ਸੀ। ਅਰਸ਼ਦੀਪ ਦੇ ਪੋਸਟਰਾਂ ਨਾਲ ਸਜੀ ਇੱਕ ਗੱਡੀ ਅੱਗੇ ਜਾ ਰਹੀ ਸੀ। ਟੀ 20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਅਰਸ਼ਦੀਪ ਭਾਰਤੀ ਟੀਮ ਅਤੇ ਮਾਤਾ-ਪਿਤਾ ਦੇ ਨਾਲ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਤੋਂ ਭਾਰਤ ਪਰਤੇ ਸਨ। ਦਿੱਲੀ ਪਹੁੰਚ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਆਪਣੀ ਫੋਟੋ ਵੀ ਖਿਚਵਾਈ। ਇਸ ਤੋਂ ਬਾਅਦ ਉਹ ਮੋਹਾਲੀ ਸਥਿਤ ਆਪਣੇ ਘਰ ਪਰਤ ਗਿਆ। ਅਰਸ਼ਦੀਪ ਸਿੰਘ ਦਾ ਚੰਡੀਗੜ੍ਹ ਹਵਾਈ ਅੱਡੇ ‘ਤੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ।