ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਥਰਡ ਅੰਪਾਇਰ ਦੇ ਆਪਣੀ ਸੀਟ ‘ਤੇ ਨਾ ਹੋਣ ਕਾਰਨ ਰੁਕਿਆ ਮੈਚ, ਖਿਡਾਰੀ ਤੋਂ ਲੈ ਕੇ ਫੈਂਜ਼ ਤੱਕ ਹੋਏ ਹੈਰਾਨ

ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਥਰਡ ਅੰਪਾਇਰ ਦੇ ਆਪਣੀ ਸੀਟ ‘ਤੇ ਨਾ ਹੋਣ ਕਾਰਨ ਰੁਕਿਆ ਮੈਚ, ਖਿਡਾਰੀ ਤੋਂ ਲੈ ਕੇ ਫੈਂਜ਼ ਤੱਕ ਹੋਏ ਹੈਰਾਨ

ਤੀਜੇ ਦਿਨ ਲੰਚ ਤੋਂ ਬਾਅਦ ਥਰਡ ਅੰਪਾਇਰ ਆਪਣੀ ਸੀਟ ‘ਤੇ ਨਾ ਹੋਣ ਕਾਰਨ ਮੈਚ ਨੂੰ ਕੁਝ ਮਿੰਟਾਂ ਲਈ ਰੋਕ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਲੰਚ ਤੋਂ ਬਾਅਦ ਥਰਡ ਅੰਪਾਇਰ ਲਿਫਟ ‘ਚ ਫਸ ਗਿਆ, ਜਿਸ ਕਾਰਨ ਉਹ ਸਮੇਂ ‘ਤੇ ਆਪਣੀ ਸੀਟ ‘ਤੇ ਨਹੀਂ ਪਹੁੰਚ ਸਕਿਆ।

ਆਸਟ੍ਰੇਲੀਆ ‘ਚ ਆਸਟ੍ਰੇਲੀਆ-ਪਾਕਿਸਤਾਨ ਟੈਸਟ ਮੈਚ ਦੌਰਾਨ ਇਕ ਅਜੀਬ ਘਟਨਾ ਵਾਪਰੀ। ਇਸ ਸਮੇਂ ਕ੍ਰਿਕਟ ਜਗਤ ‘ਚ ਦੋ ਬਾਕਸਿੰਗ ਡੇ ਟੈਸਟ ਮੈਚ ਖੇਡੇ ਜਾ ਰਹੇ ਹਨ। ਟੀਮ ਇੰਡੀਆ ਦਾ ਸਾਹਮਣਾ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਸਟੇਡੀਅਮ ‘ਚ ਦੱਖਣੀ ਅਫਰੀਕਾ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਪਾਕਿਸਤਾਨ ਦੀ ਟੀਮ ਆਸਟ੍ਰੇਲੀਆ ਨਾਲ ਭਿੜ ਰਹੀ ਹੈ। ਇਨ੍ਹਾਂ ਮੈਚਾਂ ‘ਚ ਪ੍ਰਸ਼ੰਸਕਾਂ ਨੂੰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੌਰਾਨ ਆਸਟ੍ਰੇਲੀਆ-ਪਾਕਿਸਤਾਨ ਟੈਸਟ ਮੈਚ ‘ਚ ਇਕ ਅਜਿਹੀ ਘਟਨਾ ਦੇਖਣ ਨੂੰ ਮਿਲੀ, ਜੋ ਕ੍ਰਿਕਟ ਦੇ ਇਤਿਹਾਸ ‘ਚ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇ। ਕ੍ਰਿਕਟ ਦੇ ਇਤਿਹਾਸ ‘ਚ ਤੁਸੀਂ ਕਈ ਕਾਰਨਾਂ ਕਰਕੇ ਮੈਚ ਅੱਧ ਵਿਚਾਲੇ ਰੁਕਦੇ ਦੇਖਿਆ ਹੋਵੇਗਾ। ਪਰ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਮੈਚ ਦੇ ਤੀਜੇ ਦਿਨ ਥਰਡ ਅੰਪਾਇਰ ਦੇ ਕਾਰਨ ਖੇਡ ਨੂੰ ਰੋਕਣਾ ਪਿਆ।

ਦਰਅਸਲ ਤੀਜੇ ਦਿਨ ਲੰਚ ਤੋਂ ਬਾਅਦ ਥਰਡ ਅੰਪਾਇਰ ਆਪਣੀ ਸੀਟ ‘ਤੇ ਨਾ ਹੋਣ ਕਾਰਨ ਮੈਚ ਨੂੰ ਕੁਝ ਮਿੰਟਾਂ ਲਈ ਰੋਕ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਲੰਚ ਤੋਂ ਬਾਅਦ ਥਰਡ ਅੰਪਾਇਰ ਲਿਫਟ ‘ਚ ਫਸ ਗਿਆ, ਜਿਸ ਕਾਰਨ ਉਹ ਸਮੇਂ ‘ਤੇ ਆਪਣੀ ਸੀਟ ‘ਤੇ ਨਹੀਂ ਪਹੁੰਚ ਸਕਿਆ। ਇਸ ਬਾਕਸਿੰਗ ਡੇ ਟੈਸਟ ਮੈਚ ‘ਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ ਆਲ ਆਊਟ ਹੋਣ ਤੱਕ 318 ਦੌੜਾਂ ਬਣਾਈਆਂ ਸਨ। ਇਸ ਸਕੋਰ ਦੇ ਸਾਹਮਣੇ ਪਾਕਿਸਤਾਨ ਦੀ ਪੂਰੀ ਟੀਮ ਪਹਿਲੀ ਪਾਰੀ ‘ਚ 264 ਦੌੜਾਂ ‘ਤੇ ਢੇਰ ਹੋ ਗਈ।

ਇਸ ਤੋਂ ਬਾਅਦ ਆਸਟਰੇਲੀਆ ਦੀ ਟੀਮ ਦੂਜੀ ਪਾਰੀ ਲਈ ਬੱਲੇਬਾਜ਼ੀ ਕਰ ਰਹੀ ਹੈ। ਹਾਲਾਂਕਿ ਦੂਜੀ ਪਾਰੀ ‘ਚ ਆਸਟ੍ਰੇਲੀਆ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਖ਼ਬਰ ਲਿਖੇ ਜਾਣ ਤੱਕ ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 107 ਦੌੜਾਂ ਬਣਾਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਆਸਟ੍ਰੇਲੀਆ ਨੇ ਸੀਰੀਜ਼ ਦਾ ਪਹਿਲਾ ਮੈਚ 360 ਦੌੜਾਂ ਨਾਲ ਜਿੱਤਿਆ ਸੀ। ਅਜਿਹੇ ‘ਚ ਪਾਕਿਸਤਾਨ ਨੂੰ ਸੀਰੀਜ਼ ‘ਚ ਬਣੇ ਰਹਿਣ ਲਈ ਕਿਸੇ ਵੀ ਕੀਮਤ ‘ਤੇ ਇਹ ਮੈਚ ਜਿੱਤਣਾ ਹੋਵੇਗਾ।