ਪੰਜਾਬ ਦੀ ਸਿਆਸਤ ‘ਚ ਗਰਮੀ ਜਾਰੀ : ਭਗਵੰਤ ਮਾਨ ਨੇ ਲਿਖਿਆ ਪ੍ਰਤਾਪ ਸਿੰਘ ‘ਭਾਜਪਾ’ ਤੇ ਜਵਾਬ ‘ਚ ਬਾਜਵਾ ਨੇ ਭਗਵੰਤ ‘ਸ਼ਾਹ’ ਲਿਖਿਆ

ਪੰਜਾਬ ਦੀ ਸਿਆਸਤ ‘ਚ ਗਰਮੀ ਜਾਰੀ : ਭਗਵੰਤ ਮਾਨ ਨੇ ਲਿਖਿਆ ਪ੍ਰਤਾਪ ਸਿੰਘ ‘ਭਾਜਪਾ’ ਤੇ ਜਵਾਬ ‘ਚ ਬਾਜਵਾ ਨੇ ਭਗਵੰਤ ‘ਸ਼ਾਹ’ ਲਿਖਿਆ

ਮੁੱਖ ਮੰਤਰੀ ਮਾਨ ਨੂੰ ਕਾਰਜਕਾਰੀ ਮੁੱਖ ਮੰਤਰੀ ਦੱਸਦੇ ਹੋਏ ਬਾਜਵਾ ਨੇ ਲਿਖਿਆ- ‘ਵੈਸੇ, ਮੈਂ ਤੁਹਾਨੂੰ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਦਾ, ਪਰ ਜੇਕਰ ਤੁਸੀਂ ਉੱਥੇ ਬੈਠੇ ਖਾਂਦੇ-ਪੀਂਦੇ ਟਵੀਟ ਕਰ ਰਹੇ ਹੋ, ਤਾਂ ਜਵਾਬ ਵੀ ਸੁਣ ਲਓ।’

ਪ੍ਰਤਾਪ ਸਿੰਘ ਬਾਜਵਾ ਤੇ ਭਗਵੰਤ ਮਾਨ ਅਕਸਰ ਇਕ ਦੂਜੇ ‘ਤੇ ਤਨਜ਼ ਕਸਦੇ ਰਹਿੰਦੇ ਹਨ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਸ ਤੋਂ ਬਾਅਦ ਸੂਬੇ ਦੀ ਸਿਆਸਤ ‘ਚ ਸਿਆਸੀ ਖਲਬਲੀ ਮਚ ਗਈ ਹੈ।

ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਬਾਜਵਾ ਵਿਚਾਲੇ ਸ਼ਬਦੀ ਜੰਗ ਛਿੜ ਗਈ। ਇਸ ‘ਚ ਭਗਵੰਤ ਮਾਨ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਮਾਨ ਨੇ ਮੰਗਲਵਾਰ ਸਵੇਰੇ ਵਟਸਐਪ ‘ਤੇ ਲਿਖਿਆ ਕਿ ਪ੍ਰਤਾਪ ਬਾਜਵਾ (ਭਾਜਪਾ) ਜੀ, ਕੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਤੋੜਨ ਦੀ ਗੱਲ ਕਰ ਰਹੇ ਹੋ? ਮੈਂ ਜਾਣਦਾ ਹਾਂ ਕਿ ਕਾਂਗਰਸ ਨੇ ਮੁੱਖ ਮੰਤਰੀ ਬਣਨ ਦੀ ਤੁਹਾਡੀ ਇੱਛਾ ਨੂੰ ਖਤਮ ਕਰ ਦਿੱਤਾ ਸੀ। ਮੈਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਦਾ ਨੁਮਾਇੰਦਾ ਹਾਂ, ਤੁਹਾਡੇ ਵਰਗਾ ਜੁਗਾੜੂ ਨਹੀਂ। ਹਿੰਮਤ ਹੈ ਤਾਂ ਹਾਈਕਮਾਂਡ ਨਾਲ ਗੱਲ ਕਰੋ।

ਮੁੱਖ ਮੰਤਰੀ ਦੇ ਇਸ ਬਿਆਨ ਤੋਂ ਕੁਝ ਦੇਰ ਬਾਅਦ ਹੀ ਪ੍ਰਤਾਪ ਬਾਜਵਾ ਨੇ ਵੀ ਮੁੱਖ ਮੰਤਰੀ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਕਿ ‘ਭਗਵੰਤ ਸ਼ਾਹ’, ਰਾਜਿਆਂ ਦਾ ਰਾਜ ਨਹੀਂ ਰਿਹਾ, ਫਿਰ ਤੁਸੀਂ ਕਿਸ ਬਾਗ ਦੇ ਮੂਲੀ ਹੋ? ਮੁੱਖ ਮੰਤਰੀ ਮਾਨ ਨੂੰ ਕਾਰਜਕਾਰੀ ਮੁੱਖ ਮੰਤਰੀ ਦੱਸਦੇ ਹੋਏ ਬਾਜਵਾ ਨੇ ਲਿਖਿਆ- ‘ਵੈਸੇ, ਮੈਂ ਤੁਹਾਨੂੰ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਦਾ, ਪਰ ਜੇਕਰ ਤੁਸੀਂ ਉੱਥੇ ਬੈਠੇ ਖਾਂਦੇ-ਪੀਂਦੇ ਟਵੀਟ ਕਰ ਰਹੇ ਹੋ, ਤਾਂ ਜਵਾਬ ਵੀ ਸੁਣ ਲਓ।

ਬਾਜਵਾ ਨੇ ਕਿਹਾ ਕਿ ਅੱਜ ਤੱਕ ਤੁਸੀਂ ਆਪਣੇ ਚੁਟਕਲਿਆਂ ਨਾਲ ਪੰਜਾਬ ਦੇ ਵਿਕਾਸ ਦੀ ਭਰੂਣ ਹੱਤਿਆ ਕੀਤੀ ਹੈ, ਨਾ ਤੁਸੀਂ ਅਮਨ-ਕਾਨੂੰਨ ਨੂੰ ਸੰਭਾਲਿਆ ਹੈ, ਨਾ ਤੁਸੀਂ ਆਰਥਿਕਤਾ ਨੂੰ ਸੰਭਾਲਿਆ ਹੈ, ਨਾ ਤੁਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਕਾਬੂ ਕਰ ਸਕੇ ਹੋ, ਨਾ ਹੀ ਤੁਹਾਡੇ ਮਾਸਟਰ ਜੀ ਅਤੇ ਤੁਸੀਂ ਕੈਨੇਡਾ ਬੈਠੇ ਪਰਵਾਸੀ ਪੰਜਾਬੀਆਂ ਦੇ ਹੱਕ ਵਿੱਚ ਕੰਮ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵਿਚਾਲੇ ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਸ਼ਬਦੀ ਜੰਗ ‘ਚ ਪੰਜਾਬ ਦੇ ਆਮ ਲੋਕ ਵੀ ਸ਼ਾਮਲ ਹੋ ਗਏ।