- ਰਾਸ਼ਟਰੀ
- No Comment
3 ਰਾਜਾਂ ‘ਚ ਜਿੱਤ ਤੋਂ ਬਾਅਦ ਸੀਐੱਮ ਦੇ ਨਾਮ ਨੂੰ ਲੈ ਕੇ ਭਾਜਪਾ ‘ਚ ਬਹੁਤ ਜ਼ਿਆਦਾ ਚਲ ਰਿਹਾ ਹੈ ਮੰਥਨ
ਤਿੰਨ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰਨਾ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ, ਕਿਉਂਕਿ ਤਿੰਨਾਂ ਰਾਜਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ।
ਭਾਰਤੀ ਜਨਤਾ ਪਾਰਟੀ ਨੇ ਤਿੰਨ ਵਿਧਾਨਸਭਾ ਚੋਣਾਂ ਜਿੱਤ ਕੇ ਧਮਾਕਾ ਕਰ ਦਿਤਾ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਭਾਜਪਾ ਨੇ ਆਪਣੀ ਸਰਕਾਰ ਬਣਾਉਣ ਦਾ ਰਾਹ ਸਾਫ਼ ਕਰ ਲਿਆ ਹੈ। ਪਰ ਹੁਣ ਤੱਕ ਭਾਜਪਾ ਨੇ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਆਪਣੇ ਮੁੱਖ ਮੰਤਰੀ ਦਾ ਐਲਾਨ ਨਹੀਂ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੀਐਮ ਦੇ ਨਾਮ ਨੂੰ ਲੈ ਕੇ ਭਾਜਪਾ ਵਿੱਚ ਤਿੱਖਾ ਮੰਥਨ ਚੱਲ ਰਿਹਾ ਹੈ। ਇਸ ਦੇ ਉਲਟ ਤੇਲੰਗਾਨਾ ਵਿੱਚ ਕਾਂਗਰਸ ਦੀ ਸਰਕਾਰ ਬਣਦੇ ਹੀ ਸੀਐਮ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਤੇਲੰਗਾਨਾ ਵਿੱਚ ਸੂਬਾ ਕਾਂਗਰਸ ਪ੍ਰਧਾਨ ਰੇਵੰਤ ਰੈਡੀ ਸੀਐਮ ਹੋਣਗੇ। ਤਿੰਨ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰਨਾ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ, ਕਿਉਂਕਿ ਤਿੰਨਾਂ ਰਾਜਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ। ਅਜਿਹੇ ‘ਚ ਮੰਗਲਵਾਰ ਸ਼ਾਮ ਨੂੰ 4 ਘੰਟੇ ਤੱਕ ਪੀਐੱਮ ਹਾਊਸ ‘ਚ ਇਕ ਬੇਹੱਦ ਅਹਿਮ ਬੈਠਕ ਹੋਈ, ਜਿਸ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀ ਸ਼ਿਰਕਤ ਕੀਤੀ।
ਇਸ ਤੋਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ 6 ਦਸੰਬਰ ਨੂੰ ਹੋਣ ਵਾਲੀ ਇੰਡੀਆ ਅਲਾਇੰਸ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਬਿਹਾਰ ਦੇ ਸਾਬਕਾ ਸੀਐਮ ਲਾਲੂ ਯਾਦਵ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਠਜੋੜ ‘ਚ ਕਈ ਵੱਡੇ ਨੇਤਾ ਸ਼ਾਮਲ ਨਾ ਹੋਣ ‘ਤੇ ਲਾਲੂ ਯਾਦਵ ਨੇ ਕਿਹਾ ਸੀ ਕਿ ਇੰਡੀਆ ਅਲਾਇੰਸ ਦੀ ਬੈਠਕ 17 ਦਸੰਬਰ ਨੂੰ ਹੋਵੇਗੀ ਅਤੇ ਇਸ ਬੈਠਕ ‘ਚ ਹਰ ਕੋਈ ਸ਼ਾਮਲ ਹੋਵੇਗਾ।
ਜਦੋਂ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਬਕਸਰ ‘ਚ ਪੁੱਛਿਆ ਗਿਆ ਕਿ ਕੀ ਇੰਡੀਆ ਅਲਾਇੰਸ ਦੀ ਬੈਠਕ ‘ਚ ਕਈ ਵੱਡੇ ਨੇਤਾ ਸ਼ਾਮਲ ਨਹੀਂ ਹੋ ਰਹੇ ਹਨ? ਪੱਤਰਕਾਰਾਂ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਲਾਲੂ ਨੇ ਕਿਹਾ ਕਿ ਹੁਣ 17 ਦਸੰਬਰ ਨੂੰ ਇੰਡੀਆ ਅਲਾਇੰਸ ਦੀ ਬੈਠਕ ਹੋਣ ਜਾ ਰਹੀ ਹੈ, ਜਿਸ ‘ਚ ਹਰ ਕੋਈ ਹਿੱਸਾ ਲਵੇਗਾ। ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਸਿੰਘ ਚੌਹਾਨ, ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਪਟੇਲ ਅਤੇ ਵੀਡੀ ਸ਼ਰਮਾ ਦੇ ਨਾਂ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਹਨ।