ਪੰਜਾਬ ‘ਚ ਬਲੈਕ ਫੰਗਸ ਦੇ ਮਰੀਜ਼ ਲਗਾਤਾਰ ਵੱਧ ਰਹੇ, ਡਾਕਟਰਾਂ ਨੇ ਪ੍ਰਗਟਾਈ ਚਿੰਤਾ

ਪੰਜਾਬ ‘ਚ ਬਲੈਕ ਫੰਗਸ ਦੇ ਮਰੀਜ਼ ਲਗਾਤਾਰ ਵੱਧ ਰਹੇ, ਡਾਕਟਰਾਂ ਨੇ ਪ੍ਰਗਟਾਈ ਚਿੰਤਾ

ਟਾਸਕ ਫੋਰਸ ਦੇ ਇੰਚਾਰਜ ਡਾ. ਵੈਭਵ ਸੈਣੀ ਨੇ ਦੱਸਿਆ ਕਿ ਜਨਵਰੀ ਤੋਂ ਸਤੰਬਰ ਤੱਕ ਏਮਜ਼ ‘ਚ ਹਰ ਮਹੀਨੇ ਬਲੈਕ ਫੰਗਸ ਦੇ 5 ਦੇ ਕਰੀਬ ਮਰੀਜ਼ ਸਾਹਮਣੇ ਆਏ ਸਨ, ਪਰ ਪਿਛਲੇ 40 ਦਿਨਾਂ ਤੋਂ ਬਲੈਕ ਫੰਗਸ ਦੇ ਇਨ੍ਹਾਂ ਮਾਮਲਿਆਂ ‘ਚ ਵਾਧਾ ਹੋਇਆ ਹੈ, ਜੋ ਕਿ ਕਾਫੀ ਚਿੰਤਾਜਨਕ ਹੈ।

ਪੰਜਾਬ ‘ਚ ਲਗਾਤਾਰ ਬਲੈਕ ਫੰਗਸ ਦੇ ਮਰੀਜ਼ ਵਧਣ ਨਾਲ ਸਰਕਾਰ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਬਠਿੰਡਾ ਦੇ ਮਾਹਿਰਾਂ ਨੇ ਪਿਛਲੇ ਇੱਕ ਮਹੀਨੇ ਦੌਰਾਨ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਵਧਣ ‘ਤੇ ਚਿੰਤਾ ਪ੍ਰਗਟਾਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 1 ਅਕਤੂਬਰ ਤੋਂ ਹੁਣ ਤੱਕ ਬਠਿੰਡਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚੋਂ ਬਲੈਕ ਫੰਗਸ ਦੇ 26 ਮਰੀਜ਼ ਇਲਾਜ ਕਰਵਾ ਚੁੱਕੇ ਹਨ। ਟਾਸਕ ਫੋਰਸ ਦੇ ਇੰਚਾਰਜ ਡਾ. ਵੈਭਵ ਸੈਣੀ ਨੇ ਦੱਸਿਆ ਕਿ ਜਨਵਰੀ ਤੋਂ ਸਤੰਬਰ ਤੱਕ ਏਮਜ਼ ‘ਚ ਹਰ ਮਹੀਨੇ ਬਲੈਕ ਫੰਗਸ ਦੇ 5 ਦੇ ਕਰੀਬ ਮਰੀਜ਼ ਸਾਹਮਣੇ ਆਏ ਸਨ, ਪਰ ਪਿਛਲੇ 40 ਦਿਨਾਂ ਤੋਂ ਬਲੈਕ ਫੰਗਸ ਦੇ ਇਨ੍ਹਾਂ ਮਾਮਲਿਆਂ ‘ਚ ਵਾਧਾ ਹੋਇਆ ਹੈ, ਜੋ ਕਿ ਕਾਫੀ ਚਿੰਤਾਜਨਕ ਹੈ।

ਜਾਣਕਾਰੀ ਦਿੰਦਿਆਂ ਡਾ. ਵੈਭਵ ਸੈਣੀ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਬਲੈਕ ਫੰਗਸ ਦੇ 15 ਮਰੀਜ਼ ਇਲਾਜ ਲਈ ਆਏ ਸਨ | ਜਦਕਿ ਇਸ ਨਵੰਬਰ ਦੇ ਪਹਿਲੇ ਹਫ਼ਤੇ ਵੀ 11 ਮਰੀਜ਼ ਦਾਖ਼ਲ ਹੋਏ ਹਨ। ਬਲੈਕ ਫੰਗਸ ਦੇ ਅਚਾਨਕ ਵੱਧ ਰਹੇ ਮਾਮਲਿਆਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਲੈਕ ਫੰਗਸ ਦੇ ਇਲਾਜ ਲਈ ਲੋੜੀਂਦੇ ਟੀਕਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬਲੈਕ ਫੰਗਸ ਦੀ ਲਾਗ ਵਿਰੁੱਧ ਜਨ ਜਾਗਰੂਕਤਾ ਮੁਹਿੰਮ ਚਲਾਵੇ।

ਫੋਰਸ ਦੇ ਇੰਚਾਰਜ ਡਾ. ਵੈਭਵ ਸੈਣੀ ਨੇ ਦੱਸਿਆ ਕਿ ਸਾਲ 2021 ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਇਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਸੀ। ਏਮਜ਼ ਦੇ ਡਾਕਟਰਾਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ 200 ਦੇ ਕਰੀਬ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਹੈ, ਪਰ ਪੀਜੀਆਈ ਤੋਂ ਬਾਅਦ, ਇਹ ਇਕਲੌਤੀ ਜਨਤਕ ਖੇਤਰ ਦੀ ਸਿਹਤ ਸਹੂਲਤ ਹੈ, ਜੋ ਬਲੈਕ ਫੰਗਸ ਦੇ ਮਰੀਜ਼ਾਂ ਨੂੰ ਸੰਭਾਲ ਰਹੀ ਹੈ।

ਇਸ ਦੇ ਨਾਲ ਹੀ ਅਕਤੂਬਰ ਤੋਂ ਬਾਅਦ ਦਾਖਲ 26 ਮਰੀਜ਼ਾਂ ਦੇ ਸ਼ੂਗਰ ਦੇ ਪੱਧਰ ਵਿੱਚ ਵਾਧਾ ਹੋਇਆ ਹੈ। ਹੁਣ ਇਸ ਮਹਾਂਮਾਰੀ ਬਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਜਾਗਰੂਕ ਕਰਨ ਦੀ ਲੋੜ ਹੈ। ਡਾ. ਵੈਭਵ ਸੈਣੀ ਨੇ ਦੱਸਿਆ ਕਿ ਚਿਹਰੇ ਦੇ ਇੱਕ ਪਾਸੇ ਸਾਈਨਸ ਦਾ ਦਰਦ ਜਾਂ ਨੱਕ ਦਾ ਬੰਦ ਹੋਣਾ, ਇੱਕ ਪਾਸੇ ਸਿਰ ਦਰਦ, ਸੋਜ ਜਾਂ ਸੁੰਨ ਹੋਣਾ, ਦੰਦਾਂ ਦਾ ਦਰਦ ਅਤੇ ਢਿੱਲੇ ਦੰਦ ਬਲੈਕ ਫੰਗਸ ਦੇ ਸ਼ੁਰੂਆਤੀ ਲੱਛਣ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਮਰੀਜ਼ਾਂ ਦਾ ਇਲਾਜ ਕਰਨਾ ਜ਼ਰੂਰੀ ਹੈ।