- ਰਾਸ਼ਟਰੀ
- No Comment
ਦਿੱਲੀ ਹਵਾ ਪ੍ਰਦੂਸ਼ਣ : ਦਿੱਲੀ-ਐਨਸੀਆਰ ‘ਚ ਮੀਂਹ ਕਾਰਨ ਪ੍ਰਦੂਸ਼ਣ ਘਟਿਆ, ਕਈ ਇਲਾਕਿਆਂ ‘ਚ AQI 162 ਦਰਜ ਕੀਤਾ ਗਿਆ

ਦਿੱਲੀ-ਐਨਸੀਆਰ ਵਿੱਚ ਮੀਂਹ ਕਾਰਨ ਹਵਾ ਪ੍ਰਦੂਸ਼ਣ ਵਿੱਚ ਕਾਫੀ ਕਮੀ ਆਈ ਹੈ। ਕਈ ਥਾਵਾਂ ‘ਤੇ AQI 100 ਤੋਂ ਵੀ ਘੱਟ ਹੋ ਗਿਆ ਹੈ। ਆਨੰਦ ਵਿਹਾਰ ਵਿੱਚ 162, ਨਵੀਂ ਦਿੱਲੀ ਵਿੱਚ 85, ਰੋਹਿਣੀ ਵਿੱਚ 87, ਪੰਜਾਬੀ ਬਾਗ ਵਿੱਚ 91 ਅਤੇ ਸ਼ਾਹਦਰਾ ਵਿੱਚ AQI 97 ਦਰਜ ਕੀਤਾ ਗਿਆ ਹੈ।
ਦਿੱਲੀ ਵਿੱਚ ਪ੍ਰਦੂਸ਼ਣ ਦੇ ਕਾਰਨ ਪਿੱਛਲੇ ਦਿਨੀ ਸਕੂਲਾਂ ਵਿਚ ਸਰਦੀਆਂ ਦੀਆ ਛੁਟਿਆ ਦਾ ਐਲਾਨ ਕਰ ਦਿਤਾ ਗਿਆ ਸੀ। ਦਿੱਲੀ ਵਿੱਚ ਭਾਰੀ ਮੀਂਹ ਕਾਰਨ ਦਿੱਲੀ-ਐਨਸੀਆਰ ਵਿੱਚ ਲੋਕਾਂ ਨੂੰ ਹਵਾ ਪ੍ਰਦੂਸ਼ਣ ਅਤੇ ਧੂੰਏਂ ਤੋਂ ਰਾਹਤ ਮਿਲੀ ਹੈ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਅੱਧੀ ਰਾਤ ਤੱਕ ਗੰਭੀਰ ਸ਼੍ਰੇਣੀ ਵਿੱਚ ਸੀ। ਅੱਧੀ ਰਾਤ ਦੌਰਾਨ, ਆਨੰਦ ਵਿਹਾਰ ਵਿੱਚ AQI 462, ਆਰਕੇ ਪੁਰਮ ਵਿੱਚ 461, ਪੰਜਾਬੀ ਬਾਗ ਵਿੱਚ 460 ਅਤੇ ਆਈਟੀਓ ਵਿੱਚ 464 ਦਰਜ ਕੀਤਾ ਗਿਆ ਸੀ।
ਦਿੱਲੀ-ਐਨਸੀਆਰ ਵਿੱਚ ਮੀਂਹ ਕਾਰਨ ਹਵਾ ਪ੍ਰਦੂਸ਼ਣ ਵਿੱਚ ਕਾਫੀ ਕਮੀ ਆਈ ਹੈ। ਕਈ ਥਾਵਾਂ ‘ਤੇ AQI 100 ਤੋਂ ਵੀ ਘੱਟ ਹੋ ਗਿਆ ਹੈ। ਆਨੰਦ ਵਿਹਾਰ ਵਿੱਚ 162, ਨਵੀਂ ਦਿੱਲੀ ਵਿੱਚ 85, ਰੋਹਿਣੀ ਵਿੱਚ 87, ਪੰਜਾਬੀ ਬਾਗ ਵਿੱਚ 91 ਅਤੇ ਸ਼ਾਹਦਰਾ ਵਿੱਚ AQI 97 ਦਰਜ ਕੀਤੇ ਗਏ, ਜੋ ਗੰਭੀਰ ਸ਼੍ਰੇਣੀ ਨੂੰ ਦਰਸਾਉਂਦਾ ਹੈ। ਸਫਰ ਇੰਡੀਆ ਦੇ ਅਨੁਸਾਰ, 8 ਨਵੰਬਰ ਨੂੰ ਦਿੱਲੀ ਵਿੱਚ ਪੀਐਮ 2.5 ਦੀ ਮਾਤਰਾ 247 ਦਰਜ ਕੀਤਾ ਗਿਆ ਹੈ, ਜੋ ਕਿ ਮਾੜੀ ਸ਼੍ਰੇਣੀ ਨੂੰ ਦਰਸਾਉਂਦਾ ਹੈ। ਜਦੋਂ ਕਿ ਪੀਐਮ 10 ਦੀ ਮਾਤਰਾ 426 ਦਰਜ ਕੀਤੀ ਗਈ ਜੋ ਔਸਤ ਨਾਲੋਂ ਦੁੱਗਣਾ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 16 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਅਤੇ ਸ਼ਾਮ ਤੋਂ ਹਵਾ ਦੀ ਦਿਸ਼ਾ ਬਦਲਣ ਨਾਲ ਪ੍ਰਦੂਸ਼ਣ ਦਾ ਪੱਧਰ ਵਧ ਗਿਆ। ਦਿੱਲੀ ਵਿੱਚ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਦਰਮਿਆਨ ਮੀਂਹ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ। ਰਾਜਧਾਨੀ ਵਿੱਚ ਵੀਰਵਾਰ ਰਾਤ ਤੋਂ ਸ਼ੁਰੂ ਹੋਇਆ ਮੀਂਹ ਸ਼ੁੱਕਰਵਾਰ (10 ਨਵੰਬਰ) ਸਵੇਰ ਤੱਕ ਜਾਰੀ ਰਿਹਾ। ਮੌਸਮ ਵਿਭਾਗ ਨੇ 10 ਨਵੰਬਰ ਨੂੰ ਕੇਰਲ ਅਤੇ ਤਾਮਿਲਨਾਡੂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਪੱਛਮੀ ਗੜਬੜੀ ਕਾਰਨ ਅੱਜ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।