‘ਐਨੀਮਲ’ ਫਿਲਮ ਦੇਖਣ ਤੋਂ ਬਾਅਦ ਮਾਂ ਪ੍ਰਕਾਸ਼ ਕੌਰ ਨੇ ਬੇਟੇ ਬੌਬੀ ਦਿਓਲ ਨੂੰ ਕਿਹਾ, ਅਜਿਹੀਆਂ ਫ਼ਿਲਮਾਂ ਨਾ ਕਰਿਆ ਕਰ

‘ਐਨੀਮਲ’ ਫਿਲਮ ਦੇਖਣ ਤੋਂ ਬਾਅਦ ਮਾਂ ਪ੍ਰਕਾਸ਼ ਕੌਰ ਨੇ ਬੇਟੇ ਬੌਬੀ ਦਿਓਲ ਨੂੰ ਕਿਹਾ, ਅਜਿਹੀਆਂ ਫ਼ਿਲਮਾਂ ਨਾ ਕਰਿਆ ਕਰ

ਬੌਬੀ ਨੇ ਦੱਸਿਆ ਕਿ ਫਿਲਮ ‘ਐਨੀਮਲ’ ‘ਚ ਉਨ੍ਹਾਂ ਦੀ ਮੌਤ ਦਾ ਸੀਨ ਦੇਖਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਅਜਿਹੀਆਂ ਫਿਲਮਾਂ ਨਾ ਕਰਨ, ਮੈਂ ਅਜਿਹਾ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੀ।

ਫਿਲਮ ‘ਐਨੀਮਲ’ ਇਸ ਸਮੇਂ ਦੇਸ਼ ਵਿਦੇਸ਼ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਫਿਲਮ ‘ਐਨੀਮਲ ‘ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਨੇ ਰਿਲੀਜ਼ ਤੋਂ ਬਾਅਦ 500 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਕ੍ਰਾਈਮ ਥ੍ਰਿਲਰ ਫਿਲਮ ‘ਚ ਰਣਬੀਰ ਕਪੂਰ ਤੋਂ ਇਲਾਵਾ ਬੌਬੀ ਦਿਓਲ ਦੀ ਖਤਰਨਾਕ ਭੂਮਿਕਾ ਦੀ ਕਾਫੀ ਤਾਰੀਫ ਹੋ ਰਹੀ ਹੈ। ਫਿਲਮ ‘ਚ ਖਲਨਾਇਕ ਦੀ ਭੂਮਿਕਾ ਨਿਭਾਉਣ ਦੇ ਬਾਵਜੂਦ ਬੌਬੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ।

ਇਕ ਇੰਟਰਵਿਊ ਦੌਰਾਨ ਬੌਬੀ ਦਿਓਲ ਨੇ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਦੀ ਮਾਂ ਨੇ ‘ਐਨੀਮਲ’ ਦੇਖੀ ਤਾਂ ਤਾਂ ਉਸ ਨੇ ਕੀ ਪ੍ਰਤੀਕਿਰਿਆ ਦਿੱਤੀ ਸੀ। ‘ਐਨੀਮਲ’ ‘ਚ ਬੌਬੀ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਫਿਲਮ ‘ਚ ਭਾਵੇਂ ਅਦਾਕਾਰ ਦਾ ਰੋਲ ਬਹੁਤ ਛੋਟਾ ਹੈ ਪਰ ਬੌਬੀ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਚ ਜਗ੍ਹਾ ਬਣਾ ਲਈ ਹੈ।

ਇਸ ਸਭ ਦੇ ਵਿਚਕਾਰ, ਪਿੰਕਵਿਲਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਬੌਬੀ ਨੇ ਖੁਲਾਸਾ ਕੀਤਾ ਕਿ ਜਦੋਂ ਉਸਨੇ ‘ਐਨੀਮਲ’ ਨੂੰ ਦੇਖਿਆ ਤਾਂ ਉਸਦੀ ਮਾਂ ਪ੍ਰਕਾਸ਼ ਕੌਰ ਨੇ ਕਿਵੇਂ ਪ੍ਰਤੀਕਿਰਿਆ ਕੀਤੀ ਸੀ। ਬੌਬੀ ਨੇ ਦੱਸਿਆ ਕਿ ਫਿਲਮ ‘ਚ ਉਨ੍ਹਾਂ ਦੀ ਮੌਤ ਦਾ ਸੀਨ ਦੇਖਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਅਜਿਹੀਆਂ ਫਿਲਮਾਂ ਨਾ ਕਰਨ, ਮੈਂ ਅਜਿਹਾ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੀ।

ਇਸ ‘ਤੇ ਬੌਬੀ ਨੇ ਆਪਣੀ ਮਾਂ ਨੂੰ ਸਮਝਾਇਆ ਕਿ ਇਹ ਫਿਲਮ ਦਾ ਇਕ ਸੀਨ ਹੈ ਅਤੇ ਉਹ ਬਿਲਕੁਲ ਉਸ ਦੇ ਸਾਹਮਣੇ ਠੀਕ ਠਾਕ ਖੜ੍ਹਾ ਹੈ। ਬੌਬੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਮਾਂ ਵੀ ‘ਐਨੀਮਲ’ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹੈ। ਬੌਬੀ ਨੇ ਅੱਗੇ ਕਿਹਾ ਕਿ ਉਸਦੀ ਮਾਂ ਨੇ ਕਿਹਾ ਸੀ ਕਿ ਮੇਰੇ ਸਾਰੇ ਦੋਸਤ ਤੁਹਾਨੂੰ ਮਿਲਣਾ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ‘ਐਨੀਮਲ’ ਨੂੰ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਫਿਲਮ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ‘ਐਨੀਮਲ’ ਨੇ ਆਪਣੀ ਰਿਲੀਜ਼ ਦੇ ਸਿਰਫ 6 ਦਿਨਾਂ ‘ਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ।