ਬੌਬੀ ਦਿਓਲ ਨੀਲਮ ਦੇ ਪਿਆਰ ‘ਚ ਸੀ ਪਾਗਲ , ਵਿਆਹ ਕਰਨਾ ਚਾਹੁੰਦੇ ਸਨ ਪਰ ਧਰਮਿੰਦਰ ਨੇ ਕਰ ਦਿਤਾ ਸੀ ਇਨਕਾਰ

ਬੌਬੀ ਦਿਓਲ ਨੀਲਮ ਦੇ ਪਿਆਰ ‘ਚ ਸੀ ਪਾਗਲ , ਵਿਆਹ ਕਰਨਾ ਚਾਹੁੰਦੇ ਸਨ ਪਰ ਧਰਮਿੰਦਰ ਨੇ ਕਰ ਦਿਤਾ ਸੀ ਇਨਕਾਰ

ਧਰਮ ਪਾਜੀ ਨੂੰ ਨੀਲਮ ਅਤੇ ਬੌਬੀ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ। ਉਹ ਨਹੀਂ ਚਾਹੁੰਦੇ ਸਨ ਕਿ ਕੋਈ ਬਾਲੀਵੁੱਡ ਅਦਾਕਾਰਾ ਉਨ੍ਹਾਂ ਦੀ ਨੂੰਹ ਬਣੇ। ਬੌਬੀ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦੀਆਂ ਗੱਲਾਂ ਨੂੰ ਦਿਲ ‘ਤੇ ਲੈਂਦੇ ਹੋਏ ਨੀਲਮ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ।

ਬੌਬੀ ਦਿਓਲ ਦੀ ਫਿਲਮ ‘ਐਨੀਮਲ’ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਬਾਲੀਵੁੱਡ ਐਕਟਰ ਬੌਬੀ ਦਿਓਲ ਨੇ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇੱਕ ਫਿਲਮੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ, ਬੌਬੀ ਨੇ ਆਪਣੇ ਦਮ ‘ਤੇ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ।

ਫ਼ਿਲਮਾਂ ‘ਚ ਡੈਬਿਊ ਕਰਨ ਲਈ ਭਾਵੇਂ ਉਨ੍ਹਾਂ ਨੇ ਆਪਣੇ ਪਿਤਾ ਧਰਮਿੰਦਰ ਦੀ ਮਦਦ ਲਈ, ਪਰ ਉਹ ਆਪਣੀ ਮਿਹਨਤ ਸਦਕਾ ਹੀ ਸਫਲ ਅਦਾਕਾਰਾਂ ਦੀ ਸੂਚੀ ‘ਚ ਪਹੁੰਚ ਗਏ। ਪਰ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਉਨ੍ਹਾਂ ਦੀ ਪਰਸਨਲ ਲਾਈਫ ਦੀ ਵੀ ਕਾਫੀ ਚਰਚਾ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਬੌਬੀ ਦਿਓਲ ਨੇ ਆਪਣੇ 27 ਸਾਲਾਂ ਦੇ ਕਰੀਅਰ ਵਿੱਚ ਕੁੱਲ 5 ਹਿੱਟ ਫਿਲਮਾਂ ਦਿੱਤੀਆਂ ਹਨ।

ਕਰੀਅਰ ਦੇ ਮੱਧ ਵਿਚ ਜਦੋਂ ਉਨ੍ਹਾਂ ਦਾ ਨਾਂ ਅਭਿਨੇਤਰੀ ਨੀਲਮ ਕੋਠਾਰੀ ਨਾਲ ਜੁੜਿਆ ਤਾਂ ਉਹ ਸੁਰਖੀਆਂ ਵਿਚ ਆ ਗਏ। ਦੋਵਾਂ ਦੀ ਮੁਲਾਕਾਤ ਬੌਬੀ ਦੇ ਭਰਾ ਐਕਟਰ ਸੰਨੀ ਦਿਓਲ ਦੀ ਫਿਲਮ ਦੇ ਸੈੱਟ ‘ਤੇ ਹੋਈ ਸੀ। ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਮਿਲਣ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਵਿਚਕਾਰ ਦੋਸਤੀ ਹੋ ਗਈ। ਫਿਰ ਬੌਬੀ ਅਤੇ ਨੀਲਮ ਨੂੰ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ। ਜਦੋਂ ਉਨ੍ਹਾਂ ਦਾ ਪਿਆਰ ਅਗੇ ਵਧੀਆ ਤਾਂ ਬੌਬੀ ਦਿਓਲ ਨੀਲਮ ਕੋਠਾਰੀ ਨਾਲ ਵਿਆਹ ਕਰਨਾ ਚਾਹੁੰਦੇ ਸਨ। ਪਰ ਹਰ ਪ੍ਰੇਮ ਕਹਾਣੀ ਦੀ ਤਰ੍ਹਾਂ ਇਸ ਪ੍ਰੇਮ ਕਹਾਣੀ ਵਿੱਚ ਵੀ ਇੱਕ ਖਲਨਾਇਕ ਦੀ ਐਂਟਰੀ ਹੋਈ। ਇਹ ਖਲਨਾਇਕ ਹੋਰ ਕੋਈ ਨਹੀਂ ਬਲਕਿ ਬੌਬੀ ਦੇ ਪਿਤਾ ਧਰਮਿੰਦਰ ਸਨ।

ਧਰਮ ਪਾਜੀ ਨੂੰ ਨੀਲਮ ਅਤੇ ਬੌਬੀ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ। ਉਹ ਨਹੀਂ ਚਾਹੁੰਦੇ ਸਨ ਕਿ ਕੋਈ ਬਾਲੀਵੁੱਡ ਅਦਾਕਾਰਾ ਉਨ੍ਹਾਂ ਦੀ ਨੂੰਹ ਬਣੇ। ਬੌਬੀ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦੀਆਂ ਗੱਲਾਂ ਨੂੰ ਦਿਲ ‘ਤੇ ਲੈਂਦੇ ਹੋਏ ਨੀਲਮ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ। ਜਿਸ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਅਤੇ ਸਾਲ 1996 ‘ਚ ਤਾਨਿਆ ਵਿਜਾਨ ਧਰਮਿੰਦਰ ਦੀ ਨੂੰਹ ਬਣ ਕੇ ਬੌਬੀ ਦਿਓਲ ਦੇ ਘਰ ਆਈ। ਤੁਹਾਨੂੰ ਦੱਸ ਦੇਈਏ ਕਿ ਤਾਨਿਆ ਇੱਕ ਕਾਸਟਿਊਮ ਡਿਜ਼ਾਈਨਰ ਹੈ। ਦੂਜੇ ਪਾਸੇ, ਨੀਲਮ ਆਪਣੇ ਕਰੀਅਰ ਨੂੰ ਲੈ ਕੇ ਕਾਫੀ ਪ੍ਰੋਫੈਸ਼ਨਲ ਸੀ। ਬੌਬੀ ਨਾਲ ਉਸ ਦੇ ਰਿਸ਼ਤੇ ਦਾ ਨਤੀਜਾ ਜੋ ਵੀ ਸੀ, ਉਸਨੇ ਕਦੇ ਵੀ ਆਪਣੇ ਕੰਮ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ।