BRITAIN : ਰਿਸ਼ੀ ਸੁਨਕ ਮੋਰਾਰੀ ਬਾਪੂ ਦੀ ਰਾਮਕਥਾ ‘ਚ ਪਹੁੰਚੇ, ਕਿਹਾ- ‘ਮੈਂ ਇੱਥੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਹੀਂ, ਹਿੰਦੂ ਹੋਣ ਦੇ ਨਾਤੇ ਆਇਆ ਹਾਂ’

BRITAIN : ਰਿਸ਼ੀ ਸੁਨਕ ਮੋਰਾਰੀ ਬਾਪੂ ਦੀ ਰਾਮਕਥਾ ‘ਚ ਪਹੁੰਚੇ, ਕਿਹਾ- ‘ਮੈਂ ਇੱਥੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਹੀਂ, ਹਿੰਦੂ ਹੋਣ ਦੇ ਨਾਤੇ ਆਇਆ ਹਾਂ’

ਰਿਸ਼ੀ ਸੁਨਕ ਨੇ ਇਸ ਦੌਰਾਨ ਜੈ ਸ਼੍ਰੀ ਰਾਮ ਦਾ ਨਾਅਰਾ ਵੀ ਲਗਾਇਆ। ਰਿਸ਼ੀ ਸੁਨਕ ਨੇ ਕਿਹਾ- ਧਰਮ ਮੇਰੇ ਲਈ ਬਹੁਤ ਨਿੱਜੀ ਹੈ। ਇਹ ਜੀਵਨ ਦੇ ਹਰ ਪਹਿਲੂ ਵਿੱਚ ਮੇਰਾ ਮਾਰਗਦਰਸ਼ਨ ਕਰਦਾ ਹੈ।


ਰਿਸ਼ੀ ਸੁਨਕ ਜਦੋ ਤੋਂ ਬ੍ਰਿਟੇਨ ਦੇ ਪ੍ਰਧਾਨਮੰਤਰੀ ਬਣੇ ਹਨ, ਉਦੋਂ ਤੋਂ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਮੋਰਾਰੀ ਬਾਪੂ ਦੀ ਰਾਮਕਥਾ ‘ਚ ਸ਼ਿਰਕਤ ਕੀਤੀ। ਇਹ ਰਾਮਕਥਾ ਕੈਂਬਰਿਜ ਯੂਨੀਵਰਸਿਟੀ, ਯੂ.ਕੇ. ਵਿੱਚ ਹੋ ਰਹੀ ਹੈ। ਇੱਥੇ ਸੁਨਕ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਹੀਂ ਸਗੋਂ ਇੱਕ ਹਿੰਦੂ ਦੇ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ।

ਰਿਸ਼ੀ ਸੁਨਕ ਨੇ ਇਸ ਦੌਰਾਨ ਉਨ੍ਹਾਂ ਜੈ ਸ਼੍ਰੀ ਰਾਮ ਦਾ ਨਾਅਰਾ ਵੀ ਲਗਾਇਆ। ਰਿਸ਼ੀ ਸੁਨਕ ਨੇ ਕਿਹਾ- ਧਰਮ ਮੇਰੇ ਲਈ ਬਹੁਤ ਨਿੱਜੀ ਹੈ। ਇਹ ਜੀਵਨ ਦੇ ਹਰ ਪਹਿਲੂ ਵਿੱਚ ਮੇਰਾ ਮਾਰਗਦਰਸ਼ਨ ਕਰਦਾ ਹੈ। ਪ੍ਰਧਾਨ ਮੰਤਰੀ ਬਣਨਾ ਸਨਮਾਨ ਦੀ ਗੱਲ ਹੈ, ਪਰ ਇਹ ਕੋਈ ਆਸਾਨ ਕੰਮ ਨਹੀਂ ਹੈ। ਇੱਥੇ ਤੁਹਾਨੂੰ ਸਖ਼ਤ ਫੈਸਲੇ ਲੈਣੇ ਪੈਂਦੇ ਹਨ।

ਰਿਸ਼ੀ ਸੁਨਕ ਨੇ ਕਿਹਾ- ਧਰਮ ਮੈਨੂੰ ਦੇਸ਼ ਲਈ ਸਰਵੋਤਮ ਕੰਮ ਕਰਨ ਦੀ ਹਿੰਮਤ ਅਤੇ ਤਾਕਤ ਦਿੰਦਾ ਹੈ। ਰਾਮ ਹਮੇਸ਼ਾ ਮੈਨੂੰ ਪ੍ਰੇਰਿਤ ਕਰਦੇ ਹਨ। ਉਹ ਜੀਵਨ ਦੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰਨਾ, ਨਿਮਰਤਾ ਨਾਲ ਰਾਜ ਕਰਨਾ ਅਤੇ ਨਿਰਸਵਾਰਥ ਹੋ ਕੇ ਕੰਮ ਕਰਨਾ ਸਿਖਾਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ- ਜਦੋਂ ਮੈਂ ਚਾਂਸਲਰ ਸੀ, ਦੀਵਾਲੀ ‘ਤੇ 11 ਡਾਊਨਿੰਗ ਸਟ੍ਰੀਟ ਦੇ ਬਾਹਰ ਦੀਵੇ ਜਗਾਉਣਾ ਮੇਰੇ ਲਈ ਬਹੁਤ ਖਾਸ ਪਲ ਸੀ। ਮੈਨੂੰ ਹਿੰਦੂ ਹੋਣ ‘ਤੇ ਮਾਣ ਹੈ ਅਤੇ ਬ੍ਰਿਟਿਸ਼ ਹੋਣ ‘ਤੇ ਵੀ ਮਾਣ ਹੈ।

ਰਿਸ਼ੀ ਸੁਨਕ ਨੇ ਰਾਮਕਥਾ ਵਿਚ ਆਪਣਾ ਬਚਪਨ ਯਾਦ ਕੀਤਾ। ਰਿਸ਼ੀ ਨੇ ਕਿਹਾ-ਬਚਪਨ ਵਿੱਚ ਅਸੀਂ ਸਥਾਨਕ ਮੰਦਰ ਜਾਂਦੇ ਸੀ। ਉੱਥੇ ਮੇਰਾ ਪਰਿਵਾਰ ਹਵਨ, ਪੂਜਾ ਅਤੇ ਆਰਤੀ ਕਰਦਾ ਸੀ। ਇਸ ਤੋਂ ਬਾਅਦ ਮੈਂ ਆਪਣੇ ਭੈਣ-ਭਰਾ ਅਤੇ ਚਚੇਰੇ ਭਰਾਵਾਂ ਨਾਲ ਪ੍ਰਸ਼ਾਦ ਵੰਡਦਾ ਸੀ। ਸੁਨਕ ਨੇ ਕਿਹਾ ਕਿ ਰਾਮਾਇਣ ਦੇ ਨਾਲ-ਨਾਲ ਉਹ ਭਗਵਦ ਗੀਤਾ ਅਤੇ ਹਨੂੰਮਾਨ ਚਾਲੀਸਾ ਦਾ ਵੀ ਪਾਲਣ ਕਰਦਾ ਹੈ। ਉਨ੍ਹਾਂ ਮੋਰਾਰੀ ਬਾਪੂ ਦਾ ਵੀ ਧੰਨਵਾਦ ਕੀਤਾ।

ਸੁਨਕ ਨੇ ਕਿਹਾ ਕਿ ਜਿਸ ਤਰ੍ਹਾਂ ਮੋਰਾਰੀ ਬਾਪੂ ਦੇ ਆਸਨ ਦੇ ਪਿੱਛੇ ਹਨੂੰਮਾਨ ਜੀ ਦੀ ਸੁਨਹਿਰੀ ਤਸਵੀਰ ਹੈ, ਉਸੇ ਤਰ੍ਹਾਂ ਮੇਰੇ ਦਫਤਰ ਦੇ ਮੇਜ਼ ‘ਤੇ ਗਣੇਸ਼ ਜੀ ਦੀ ਸੋਨੇ ਦੀ ਮੂਰਤੀ ਰੱਖੀ ਹੋਈ ਹੈ। ਗਣੇਸ਼ ਦੀ ਮੂਰਤੀ ਮੈਨੂੰ ਲਗਾਤਾਰ ਕੰਮ ਕਰਨ ਤੋਂ ਪਹਿਲਾਂ ਸੁਣਨ ਅਤੇ ਸੋਚਣ ਦੀ ਜ਼ਰੂਰਤ ਦੀ ਯਾਦ ਦਿਵਾਉਂਦੀ ਹੈ। ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ। ਇਸ ਤੋਂ ਪਹਿਲਾਂ ਵੀ ਦੁਨੀਆ ਭਰ ‘ਚ ਭਾਰਤ ਦੇ ਲੋਕਾਂ ਦਾ ਡੰਕਾ ਵੱਜਦਾ ਰਿਹਾ ਹੈ।