- ਅੰਤਰਰਾਸ਼ਟਰੀ
- No Comment
ਪੈਰਿਸ ਓਲੰਪਿਕ ਦੌਰਾਨ CAS ਦਾ ਆਇਆ ਵੱਡਾ ਫੈਸਲਾ, ਇਸ ਐਥਲੀਟ ਨੂੰ ਮਿਲਿਆ ਮੈਡਲ
ਐਨਾ ਬਾਰਬੋਸੂ ਨੂੰ ਲੈ ਕੇ CAS ਦੇ ਫੈਸਲੇ ਤੋਂ ਬਾਅਦ ਹੁਣ ਸਾਰੇ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿਨੇਸ਼ ਫੋਗਾਟ ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਹਰੀਸ਼ ਸਾਲਵੇ ਨੇ ਇਸ ਮਾਮਲੇ ‘ਚ ਵਿਨੇਸ਼ ਫੋਗਾਟ ਦਾ ਪੱਖ ਪੇਸ਼ ਕੀਤਾ ਹੈ। ਇਸ ‘ਤੇ ਫੈਸਲਾ 13 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਤੱਕ ਲਏ ਜਾਣ ਦੀ ਉਮੀਦ ਹੈ।
ਪੈਰਿਸ ਓਲੰਪਿਕ 2024 ਬਹੁਤ ਹੀ ਰੋਮਾਂਚਕ ਰਿਹਾ। ਪੈਰਿਸ ਓਲੰਪਿਕ 2024 ਖਤਮ ਗਿਆ ਹੈ , ਜਦੋਂ ਕਿ ਸਾਰੇ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿਨੇਸ਼ ਫੋਗਾਟ ਨੂੰ ਲੈ ਕੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਸੋਨ ਤਗਮਾ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਫੋਗਾਟ ਨੇ ਸੀਏਐਸ ਨੂੰ ਅਪੀਲ ਕੀਤੀ ਹੈ, ਜਿਸ ਵਿੱਚ ਉਸਨੇ ਸਾਂਝਾ ਚਾਂਦੀ ਦਾ ਤਗਮਾ ਦੇਣ ਦੀ ਪਟੀਸ਼ਨ ਕੀਤੀ ਹੈ।
ਵਿਨੇਸ਼ ਤੋਂ ਪਹਿਲਾਂ ਸੀਏਐਸ ਦਾ ਫੈਸਲਾ ਇੱਕ ਹੋਰ ਮਾਮਲੇ ਵਿੱਚ ਆਇਆ ਹੈ, ਜਿਸ ਵਿੱਚ ਉਸਨੇ ਰੋਮਾਨੀਆ ਦੀ ਜਿਮਨਾਸਟ ਐਥਲੀਟ ਅਨਾ ਬਾਰਬੋਸੂ ਨੂੰ ਕਾਂਸੀ ਦਾ ਤਗਮਾ ਦੇਣ ਦਾ ਫੈਸਲਾ ਦਿੱਤਾ ਹੈ। ਰੋਮਾਨੀਆ ਦੀ ਅਥਲੀਟ ਅਨਾ ਬਾਰਬੋਸੂ ਨੇ ਪੈਰਿਸ ਓਲੰਪਿਕ ਦੇ ਫਲੋਰ ਈਵੈਂਟ ਵਿੱਚ ਗਲਤ ਸਕੋਰਿੰਗ ਨੂੰ ਲੈ ਕੇ ਸੀਏਐਸ ਨੂੰ ਅਪੀਲ ਕੀਤੀ ਹੈ, ਜਿਸ ਵਿੱਚ ਉਹ ਚੌਥੇ ਸਥਾਨ ‘ਤੇ ਰਹੀ ਸੀ। ਇਸ ਈਵੈਂਟ ਵਿੱਚ ਅਮਰੀਕਾ ਦੀ ਜਾਰਡਨ ਚਿਲੀਜ਼ ਨੂੰ 13.766 ਅੰਕ ਮਿਲੇ ਜਦੋਂ ਕਿ ਅੰਨਾ ਨੂੰ 13.700 ਅੰਕ ਮਿਲੇ। ਬਾਰਬੋਸੂ ਦੀ ਅਪੀਲ ਸੁਣਦਿਆਂ ਸੀਏਐਸ ਨੇ ਉਸ ਦੇ ਹੱਕ ਵਿੱਚ ਫੈਸਲਾ ਸੁਣਾਇਆ ਜਿਸ ਵਿੱਚ ਹੁਣ ਉਹ ਕਾਂਸੀ ਦਾ ਤਗ਼ਮਾ ਹਾਸਲ ਕਰੇਗੀ। ਇਸ ਈਵੈਂਟ ਦੌਰਾਨ ਜੌਰਡਨ ਚਿਲੀਜ਼ ਨੇ ਫਲੋਰ ‘ਤੇ ਕੁਝ ਸਮੱਸਿਆ ਬਾਰੇ ਅਪੀਲ ਕੀਤੀ, ਜਿਸ ਦੇ ਬਾਵਜੂਦ ਜੱਜਾਂ ਦੇ ਪੈਨਲ ਨੇ ‘ਮੁਸ਼ਕਿਲ ਦੀ ਡਿਗਰੀ’ ਦੀ ਸ਼ਿਕਾਇਤ ‘ਤੇ ਉਸ ਨੂੰ ਵੱਖਰੇ ਪੁਆਇੰਟ ਦਿੱਤੇ।
ਅੰਨਾ ਨੇ ਇਸ ਸਬੰਧੀ ਆਪਣਾ ਵਿਰੋਧ ਦਰਜ ਕਰਵਾਇਆ ਸੀ, ਪਰ ਉਸ ਸਮੇਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਸੀ.ਏ.ਐਸ. ਵਿਚ ਜਾਣ ਦਾ ਫੈਸਲਾ ਕੀਤਾ। ਐਨਾ ਬਾਰਬੋਸੂ ਨੂੰ ਲੈ ਕੇ CAS ਦੇ ਫੈਸਲੇ ਤੋਂ ਬਾਅਦ ਹੁਣ ਸਾਰੇ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿਨੇਸ਼ ਫੋਗਾਟ ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਹਰੀਸ਼ ਸਾਲਵੇ ਨੇ ਇਸ ਮਾਮਲੇ ‘ਚ ਵਿਨੇਸ਼ ਫੋਗਾਟ ਦਾ ਪੱਖ ਪੇਸ਼ ਕੀਤਾ ਹੈ। ਇਸ ‘ਤੇ ਫੈਸਲਾ 13 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਤੱਕ ਲਏ ਜਾਣ ਦੀ ਉਮੀਦ ਹੈ।