ਚੀਨ ਦੀ ਫੌਜ ਨੇ ਅਮਰੀਕਾ ਨੂੰ ਦਿਤੀ ਚੇਤਾਵਨੀ, ਤਾਇਵਾਨ ਮੁੱਦੇ ‘ਤੇ ਸਾਡੇ ਨਾਲ ਨਾ ਉਲਝੋ

ਚੀਨ ਦੀ ਫੌਜ ਨੇ ਅਮਰੀਕਾ ਨੂੰ ਦਿਤੀ ਚੇਤਾਵਨੀ, ਤਾਇਵਾਨ ਮੁੱਦੇ ‘ਤੇ ਸਾਡੇ ਨਾਲ ਨਾ ਉਲਝੋ

ਚੀਨੀ ਫੌਜ ਨੇ ਵੀ ਅਮਰੀਕਾ ਨੂੰ ਤਾਈਵਾਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਅਪੀਲ ਕੀਤੀ ਹੈ। ਚੀਨ ਨੇ ਅਮਰੀਕਾ ਨੂੰ ਦੱਖਣੀ ਚੀਨ ਸਾਗਰ ਵਿੱਚ ਆਪਣੀ ਫੌਜੀ ਤਾਇਨਾਤੀ ਅਤੇ ਭੜਕਾਊ ਕਾਰਵਾਈਆਂ ਨੂੰ ਘਟਾਉਣ ਲਈ ਵੀ ਕਿਹਾ ਹੈ।

ਚੀਨ ਸ਼ੁਰੂ ਤੋਂ ਹੀ ਤਾਈਵਾਨ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ। ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਸਭ ਨੂੰ ਪਤਾ ਹੈ। ਅਮਰੀਕਾ ਚੀਨ ਦੀ ਵਨ ਚਾਈਨਾ ਨੀਤੀ ਨੂੰ ਸਵੀਕਾਰ ਨਹੀਂ ਕਰਦਾ। ਅਮਰੀਕਾ ਤਾਈਵਾਨ ‘ਤੇ ਚੀਨ ਦੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਦਾ ਹੈ। ਇਸ ਦੌਰਾਨ ਚੀਨ ਨੇ ਅਮਰੀਕਾ ਨੂੰ ਕਹਿ ਦਿੱਤਾ ਹੈ ਕਿ ਉਹ ਤਾਈਵਾਨ ਦੇ ਮੁੱਦੇ ‘ਤੇ ਪਿੱਛੇ ਨਹੀਂ ਹਟਣ ਵਾਲਾ ਹੈ। ਵਾਸ਼ਿੰਗਟਨ ‘ਚ ਚੀਨ ਅਤੇ ਅਮਰੀਕਾ ਵਿਚਾਲੇ ਪਿੱਛਲੇ ਦਿਨੀ ਦੋ ਦਿਨਾਂ ਫੌਜੀ ਵਾਰਤਾ ਦੌਰਾਨ ਚੀਨ ਨੇ ਤਾਈਵਾਨ ਨੂੰ ਲੈ ਕੇ ਆਪਣਾ ਪੱਖ ਪੇਸ਼ ਕੀਤਾ।

ਚੀਨੀ ਰੱਖਿਆ ਮੰਤਰਾਲੇ ਨੇ ਸਪੱਸ਼ਟ ਕਿਹਾ ਕਿ ਉਹ ਤਾਇਵਾਨ ਮੁੱਦੇ ‘ਤੇ ਕੋਈ ਸਮਝੌਤਾ ਨਹੀਂ ਕਰੇਗਾ। ਚੀਨੀ ਫੌਜ ਨੇ ਵੀ ਅਮਰੀਕਾ ਨੂੰ ਤਾਈਵਾਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਅਪੀਲ ਕੀਤੀ ਹੈ। ਚੀਨ ਨੇ ਅਮਰੀਕਾ ਨੂੰ ਦੱਖਣੀ ਚੀਨ ਸਾਗਰ ਵਿੱਚ ਆਪਣੀ ਫੌਜੀ ਤਾਇਨਾਤੀ ਅਤੇ ਭੜਕਾਊ ਕਾਰਵਾਈਆਂ ਨੂੰ ਘਟਾਉਣ ਲਈ ਵੀ ਕਿਹਾ ਹੈ।

ਚੀਨ ਨੇ ਕਿਹਾ ਹੈ ਕਿ ਅਸੀਂ ਆਪਣੇ ਮੁੱਖ ਹਿੱਤਾਂ ਅਤੇ ਅੰਤਰਰਾਸ਼ਟਰੀ ਹੌਟਸਪੌਟ ਮੁੱਦਿਆਂ ਨਾਲ ਜੁੜੇ ਮੁੱਦਿਆਂ ‘ਤੇ ਗੰਭੀਰ ਸਥਿਤੀ ਅਤੇ ਪ੍ਰਮੁੱਖ ਚਿੰਤਾਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਸੰਯੁਕਤ ਰਾਜ ਨੂੰ ਸਮੁੰਦਰੀ ਅਤੇ ਹਵਾਈ ਸੁਰੱਖਿਆ ਮੁੱਦਿਆਂ ਦੇ ਮੂਲ ਕਾਰਨਾਂ ਨੂੰ ਵੀ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਨੂੰ ਆਪਣੀਆਂ ਸਰਹੱਦੀ ਫ਼ੌਜਾਂ ‘ਤੇ ਸਖ਼ਤੀ ਨਾਲ ਕਾਬੂ ਰੱਖਣਾ ਚਾਹੀਦਾ ਹੈ ਅਤੇ ਵਧਾ-ਚੜ੍ਹਾ ਕੇ ਪ੍ਰਚਾਰ ਕਰਨਾ ਬੰਦ ਕਰਨਾ ਚਾਹੀਦਾ ਹੈ। ਚੀਨ ਲਗਾਤਾਰ ਤਾਇਵਾਨ ‘ਤੇ ਦਾਅਵਾ ਕਰਦਾ ਰਿਹਾ ਹੈ ਕਿ ਇਹ ਉਸ ਦੇ ਖੇਤਰ ਦਾ ਹਿੱਸਾ ਹੈ।

2021 ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਇਹ ਪਹਿਲੀ ਫੌਜੀ ਵਾਰਤਾ ਹੈ, ਜਿਸ ‘ਚ ਚੀਨ ਨੇ ਤਾਈਵਾਨ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਨ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਤਾਇਵਾਨ ‘ਚ ਚੋਣਾਂ ਹੋਣੀਆਂ ਹਨ। ਚੀਨ ਤਾਈਵਾਨ ਨੂੰ ਆਪਣੇ ਖੇਤਰ ਦੇ ਹਿੱਸੇ ਵਜੋਂ ਦਾਅਵਾ ਕਰਦਾ ਹੈ, ਪਰ ਇਹ ਟਾਪੂ ਆਪਣੇ ‘ਆਪ’ ਨੂੰ ਚੀਨੀ ਮੁੱਖ ਭੂਮੀ ਤੋਂ ਵੱਖ ਮੰਨਦਾ ਹੈ। ਚੀਨ ਤਾਈਵਾਨ ਦੀ ਆਜ਼ਾਦੀ ਦਾ ਸਮਰਥਨ ਨਹੀਂ ਕਰਦਾ।