ਅਰਵਿੰਦ ਕੇਜਰੀਵਾਲ ਅੱਜ ਦੇਣਗੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ, 4.30 ਵਜੇ ਐਲਜੀ ਨੂੰ ਮਿਲਣਗੇ ਅਤੇ ਅਸਤੀਫਾ ਸੌਂਪਣਗੇ

ਅਰਵਿੰਦ ਕੇਜਰੀਵਾਲ ਅੱਜ ਦੇਣਗੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ, 4.30 ਵਜੇ ਐਲਜੀ ਨੂੰ ਮਿਲਣਗੇ ਅਤੇ ਅਸਤੀਫਾ ਸੌਂਪਣਗੇ

LG ਨਾਲ ਮੁਲਾਕਾਤ ਦੌਰਾਨ ਕੇਜਰੀਵਾਲ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਵੀ ਸੌਂਪਣਗੇ। ਸੂਤਰਾਂ ਮੁਤਾਬਕ ਆਤਿਸ਼ੀ, ਕੈਲਾਸ਼ ਗਹਿਲੋਤ, ਗੋਪਾਲ ਰਾਏ ਅਤੇ ਸੁਨੀਤਾ ਕੇਜਰੀਵਾਲ ‘ਚੋਂ ਕੋਈ ਵੀ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣ ਸਕਦਾ ਹੈ।

ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਸਭ ਨੂੰ ਹੈਰਾਨ ਕਰ ਦਿਤਾ ਸੀ। ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਸਵੇਰੇ 11:30 ਵਜੇ ਸੀਐਮ ਹਾਊਸ ਵਿੱਚ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਇਸ ਵਿੱਚ ਨਵੇਂ ਸੀਐਮ ਦਾ ਨਾਮ ਤੈਅ ਕੀਤਾ ਜਾਵੇਗਾ। ਸ਼ਾਮ 4:30 ਵਜੇ ਉਹ ਲੈਫਟੀਨੈਂਟ ਗਵਰਨਰ (ਐਲਜੀ) ਵਿਨੈ ਸਕਸੈਨਾ ਨੂੰ ਮਿਲਣਗੇ ਅਤੇ ਆਪਣਾ ਅਸਤੀਫ਼ਾ ਸੌਂਪਣਗੇ।

LG ਨਾਲ ਮੁਲਾਕਾਤ ਦੌਰਾਨ ਕੇਜਰੀਵਾਲ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਵੀ ਸੌਂਪਣਗੇ। ਸੂਤਰਾਂ ਮੁਤਾਬਕ ਆਤਿਸ਼ੀ, ਕੈਲਾਸ਼ ਗਹਿਲੋਤ, ਗੋਪਾਲ ਰਾਏ ਅਤੇ ਸੁਨੀਤਾ ਕੇਜਰੀਵਾਲ ‘ਚੋਂ ਕੋਈ ਵੀ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣ ਸਕਦਾ ਹੈ। ਨਵੇਂ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਵੀ ਇਸੇ ਹਫ਼ਤੇ ਹੋਵੇਗਾ। 13 ਸਤੰਬਰ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਨੇ 15 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਸੀ।

ਉਨ੍ਹਾਂ ਕਿਹਾ ਸੀ, ‘ਹੁਣ ਜਨਤਾ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਮੈਂ ਇਮਾਨਦਾਰ ਹਾਂ ਜਾਂ ਬੇਈਮਾਨ।’ ਜੇਕਰ ਇਸ ਦਾਗ ਨੂੰ ਧੋ ਕੇ ਵਿਧਾਨ ਸਭਾ ਚੋਣਾਂ ਜਿੱਤ ਗਿਆ ਤਾਂ ਮੈਂ ਦੁਬਾਰਾ ਕੁਰਸੀ ‘ਤੇ ਬੈਠਾਂਗਾ। ਦਿੱਲੀ ਵਿਧਾਨ ਸਭਾ ਦਾ ਕਾਰਜਕਾਲ ਫਰਵਰੀ 2025 ਵਿੱਚ ਖਤਮ ਹੋ ਰਿਹਾ ਹੈ। ਭਾਵ ਸਰਕਾਰ ਕੋਲ ਚੋਣਾਂ ਲਈ ਸਿਰਫ਼ 5 ਮਹੀਨੇ ਬਚੇ ਹਨ। ਇਸ ਸਮੇਂ ਦੌਰਾਨ ਸਰਕਾਰਾਂ ਲੋਕ-ਲੁਭਾਊ ਚੋਣ ਫੈਸਲੇ ਲੈਂਦੀਆਂ ਹਨ। ਕੇਜਰੀਵਾਲ ਅਦਾਲਤ ਦੀਆਂ ਸ਼ਰਤਾਂ ਨਾਲ ਬੰਨ੍ਹੇ ਹੋਏ ਹਨ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਨਾਲ ਹਮਦਰਦੀ ਹੈ। ਕੇਜਰੀਵਾਲ ਦੋ-ਤਿੰਨ ਮਹੀਨੇ ਪਹਿਲਾਂ ਦਿੱਲੀ ਵਿੱਚ ਚੋਣਾਂ ਕਰਵਾਉਣ ਦੀ ਮੰਗ ਕਰਕੇ ਇਸਦਾ ਫਾਇਦਾ ਉਠਾਉਣਾ ਚਾਹੁਣਗੇ।