- ਪੰਜਾਬ
- No Comment
ਪਰਿਣੀਤੀ ਚੋਪੜਾ-ਦਿਲਜੀਤ ਦੋਸਾਂਝ ਦੀ ਜੋੜੀ ਜਲਦ ਹੀ ‘ਚਮਕੀਲਾ’ ਨਾਲ ਕਰੇਗੀ ਧਮਾਕਾ
ਦਿਲਜੀਤ ਦੋਸਾਂਝ-ਪਰਿਣੀਤੀ ਚੋਪੜਾ ਸਟਾਰਰ ਫਿਲਮ ‘ਚਮਕੀਲਾ’ OTT ਪਲੇਟਫਾਰਮ Netflix ‘ਤੇ ਸਟ੍ਰੀਮ ਕਰੇਗੀ। Netflix ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਇੱਕ ਵੀਡੀਓ ਸ਼ੇਅਰ ਕਰਕੇ ਇੱਕ ਖਾਸ ਅਪਡੇਟ ਦਿੱਤੀ ਹੈ।
ਚਮਕੀਲਾ ਦੀ ਫ਼ੈਨ ਫੋਲੋਵਿੰਗ ਦੇਸ਼ ਵਿਦੇਸ਼ ਵਿਚ ਬਹੁਤ ਜ਼ਿਆਦਾ ਹੈ, ਜੋ ਅੱਜ ਉਸਦੇ ਮਰਨ ਦੇ 30 ਸਾਲ ਬਾਅਦ ਵੀ ਲਗਾਤਾਰ ਵਧਦੀ ਜਾ ਰਹੀ ਹੈ। ਇਮਤਿਆਜ਼ ਅਲੀ ਦੀ ਮੋਸਟ ਅਵੇਟਿਡ ਫਿਲਮ ‘ਚਮਕੀਲਾ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਜੋ ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਬੇਚੈਨ ਸਨ, ਉਨ੍ਹਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ।
ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਚਮਕੀਲਾ’ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਇਸ ਫਿਲਮ ‘ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਆਪਣੀ ਦਮਦਾਰ ਜੋੜੀ ਨਾਲ ਧਮਾਕਾ ਕਰਨ ਲਈ ਤਿਆਰ ਹਨ। ਹਾਲਾਂਕਿ ਇਹ ਫਿਲਮ ਸਿਨੇਮਾਘਰਾਂ ‘ਚ ਨਹੀਂ ਸਗੋਂ OTT ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਜਾਣੋ ਕਦੋਂ ਅਤੇ ਕਿਸ OTT ‘ਤੇ ਤੁਸੀਂ ਦਿਲਜੀਤ ਦੋਸਾਂਝ ਦੀ ‘ਚਮਕੀਲਾ’ ਨੂੰ ਦੇਖ ਸਕੋਗੇ। ‘ਅਮਰ ਸਿੰਘ ਚਮਕੀਲਾ’ ਵਿਸਾਖੀ ਦੇ ਸ਼ੁਭ ਮੌਕੇ ‘ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਦਿਲਜੀਤ ਦੋਸਾਂਝ-ਪਰਿਣੀਤੀ ਚੋਪੜਾ ਸਟਾਰਰ ਫਿਲਮ ‘ਚਮਕੀਲਾ’ OTT ਪਲੇਟਫਾਰਮ Netflix ‘ਤੇ ਸਟ੍ਰੀਮ ਕਰੇਗੀ। Netflix ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਨੇ ਇੱਕ ਵੀਡੀਓ ਸ਼ੇਅਰ ਕਰਕੇ ਇੱਕ ਖਾਸ ਅਪਡੇਟ ਦਿੱਤੀ ਹੈ। ਵੀਡੀਓ ‘ਚ ਦਿਲਜੀਤ ਦੋਸਾਂਝ ਦੇ ਲੁੱਕ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਸੋਸ਼ਲ ਮੀਡੀਆ ‘ਤੇ ਲੋਕ ਇਸ ਫਿਲਮ ਨੂੰ ਦੇਖਣ ਲਈ ਹੋਰ ਵੀ ਉਤਸ਼ਾਹਿਤ ਹੋ ਗਏ ਹਨ।’ਚਮਕੀਲਾ’ ਦੇ ਇਸ ਵੀਡੀਓ ‘ਚ ਤੁਸੀਂ ਬੈਕਗ੍ਰਾਊਂਡ ‘ਚ ਦਿਲਜੀਤ ਦੋਸਾਂਝ ਦਾ ਡਾਇਲਾਗ ਸੁਣੋਗੇ, ਜਿਸ ‘ਚ ਉਹ ਕਹਿੰਦੇ ਹਨ, ‘ਇਕ ਗੱਲ ਮੈਂ ਜਾਣਦਾ ਹਾਂ ਕਿ ਲੋਕ ਕੀ ਸੁਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕੀ ਮਜ਼ਾ ਆਉਂਦਾ ਹੈ।’
ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ, ‘ਜਦੋਂ ਉਹ ਸਾਜ਼ ਨੂੰ ਛੇੜਦਾ ਸੀ ਤਾਂ ਅਜਿਹਾ ਮਾਹੌਲ ਬਣ ਗਿਆ ਸੀ, ਅਜਿਹਾ ਚਮਕੀਲਾ ਦਾ ਅੰਦਾਜ਼ ਸੀ।’ ਇਹ ਫਿਲਮ 12 ਅਪ੍ਰੈਲ, 2024 ਤੋਂ Netflix ‘ਤੇ ਸਟ੍ਰੀਮ ਹੋਵੇਗੀ। ਦਿਲਜੀਤ ਦੁਸਾਂਝ-ਪਰਿਣੀਤੀ ਚੋਪੜਾ ਦੀ ਫਿਲਮ ‘ਚਮਕੀਲਾ’ ਦੀ ਕਹਾਣੀ ਪੰਜਾਬ ਦੇ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਸ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਫਿਲਮ ‘ਚਮਕੀਲਾ’ ‘ਚ ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਉਥੇ ਹੀ ਪਰਿਣੀਤੀ ਚੋਪੜਾ ਅਮਰਜੋਤ ਕੌਰ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ‘ਚਮਕੀਲਾ’ ‘ਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।