ਭਾਰਤ ਨੇ ਕੈਨੇਡਾ ਨੂੰ ਕਿਹਾ ਸਿਰਫ਼ ਦੋਸ਼ ਨਾ ਲਗਾਓ, ਨਿੱਝਰ ਮਾਮਲੇ ‘ਚ ਕੈਨੇਡਾ ਪਹਿਲਾਂ ਸਬੂਤ ਦੇਵੇ

ਭਾਰਤ ਨੇ ਕੈਨੇਡਾ ਨੂੰ ਕਿਹਾ ਸਿਰਫ਼ ਦੋਸ਼ ਨਾ ਲਗਾਓ, ਨਿੱਝਰ ਮਾਮਲੇ ‘ਚ ਕੈਨੇਡਾ ਪਹਿਲਾਂ ਸਬੂਤ ਦੇਵੇ

ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਨੇ ਕਿਹਾ ਸਾਨੂੰ ਇਸ ਮਾਮਲੇ ਨਾਲ ਸਬੰਧਤ ਸਹੀ ਅਤੇ ਸਿਰਫ਼ ਸਬੂਤ ਚਾਹੀਦੇ ਹਨ। ਇਸ ਤੋਂ ਬਾਅਦ ਹੀ ਅਸੀਂ ਕੈਨੇਡੀਅਨ ਜਾਂਚ ਵਿੱਚ ਮਦਦ ਕਰ ਸਕਾਂਗੇ।

ਭਾਰਤ ਨੇ ਕੈਨੇਡਾ ਨੂੰ ਨਿੱਝਰ ਮਾਮਲੇ ਵਿਚ ਸਖਤ ਹਿਦਾਇਤ ਦਿਤੀ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਨੇ ਕਿਹਾ, ਜਦੋਂ ਤੱਕ ਕੈਨੇਡੀਅਨ ਜਾਂਚ ਏਜੰਸੀਆਂ ਭਾਰਤ ਨੂੰ ਉਨ੍ਹਾਂ ਵੱਲੋਂ ਇਕੱਠੇ ਕੀਤੇ ਸਬੂਤ ਨਹੀਂ ਦਿੰਦੀਆਂ, ਉਦੋਂ ਤੱਕ ਭਾਰਤ ਉਨ੍ਹਾਂ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰੇਗਾ।

ਵਰਮਾ ਨੇ ਇਹ ਗੱਲ ਕੈਨੇਡੀਅਨ ਅਖਬਾਰ ‘ਗਲੋਬ ਐਂਡ ਮੇਲ’ ਨੂੰ ਦਿੱਤੇ ਇੰਟਰਵਿਊ ‘ਚ ਕਹੀ। ਨਿੱਝਰ ਦੀ 18 ਜੂਨ 2023 ਨੂੰ ਵੈਨਕੂਵਰ, ਕੈਨੇਡਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੀ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਹੈ। ਵਰਮਾ ਨੇ ਕਿਹਾ ਸਾਨੂੰ ਇਸ ਮਾਮਲੇ ਨਾਲ ਸਬੰਧਤ ਸਹੀ ਅਤੇ ਸਿਰਫ਼ ਸਬੂਤ ਚਾਹੀਦੇ ਹਨ। ਇਸ ਤੋਂ ਬਾਅਦ ਹੀ ਅਸੀਂ ਕੈਨੇਡੀਅਨ ਜਾਂਚ ਵਿੱਚ ਮਦਦ ਕਰ ਸਕਾਂਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤ ਇਸ ਜਾਂਚ ਵਿੱਚ ਕੈਨੇਡਾ ਦੀ ਮਦਦ ਕਿਵੇਂ ਕਰ ਸਕੇਗਾ।

ਦੂਜੇ ਪਾਸੇ ਕੈਨੇਡਾ ਨੇ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਭਾਰਤ ਨਾਲ ਸਬੂਤ ਸਾਂਝੇ ਕੀਤੇ ਹਨ। ਕੈਨੇਡਾ ਤੋਂ ਇਲਾਵਾ ਉਸ ਦੇ ਸਹਿਯੋਗੀ ਅਮਰੀਕਾ ਅਤੇ ਬ੍ਰਿਟੇਨ ਵੀ ਭਾਰਤ ਤੋਂ ਜਾਂਚ ਵਿਚ ਸਹਿਯੋਗ ਕਰਨ ਦੀ ਮੰਗ ਕਰ ਰਹੇ ਹਨ। ਵਰਮਾ ਨੇ ਕਿਹਾ- ਹੁਣ ਤੱਕ ਮੈਨੂੰ ਜਾਂਚ ‘ਚ ਸਹਿਯੋਗ ਨੂੰ ਲੈ ਕੇ ਕੈਨੇਡਾ ਤੋਂ ਕੋਈ ਬੇਨਤੀ ਨਹੀਂ ਆਈ ਹੈ। ਨਿੱਝਰ ਅਤੇ ਗੁਰਪਤਵੰਤ ਸਿੰਘ ਪੰਨੂ ਦੋਵੇਂ ਕੱਟੜਵਾਦੀ ਹਨ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ। 2019 ‘ਚ ਭਾਰਤ ਨੇ ਦੋਵਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਨਿੱਝਰ ਦੇ ਕਤਲ ਤੋਂ ਤਿੰਨ ਮਹੀਨੇ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਕਿਹਾ ਸੀ ਕਿ ਨਿੱਝਰ ਦੇ ਕਤਲ ਦੇ ਸਬੰਧ ਭਾਰਤੀ ਏਜੰਟਾਂ ਨਾਲ ਮਿਲ ਰਹੇ ਹਨ, ਪਰ ਭਾਰਤ ਨੇ ਇਸਨੂੰ ਪੂਰੀ ਤਰਾਂ ਨਕਾਰ ਦਿਤਾ ਹੈ।