- ਪੰਜਾਬ
- No Comment
ਦਿਲਜੀਤ ਦੋਸਾਂਝ ਨੇ ‘ਦਿਲ-ਲੁਮਿਨਾਟੀ’ ਸ਼ੋਅ ‘ਚ ਦਿੱਤਾ ਸਦਭਾਵਨਾ ਦਾ ਸੰਦੇਸ਼, ਪ੍ਰਸ਼ੰਸਕਾਂ ਨੂੰ ਕਿਹਾ, ‘ਹਮੇਸ਼ਾ ਵੱਡੇ ਸੁਪਨੇ ਦੇਖੋ’

ਦਿਲਜੀਤ ਦੋਸਾਂਝ ਨੇ ਸਟੇਜ ਤੋਂ ਕਿਹਾ, ‘ਮੈਂ ਜ਼ਿਆਦਾ ਪੜ੍ਹਾਈ ਨਹੀਂ ਕੀਤੀ, ਪਰ ਜੇਕਰ ਮੈਂ ਲੋਕਾਂ ਨੂੰ ਪੰਜਾਬੀ ਬੋਲਣ ਤੇ ਮਜਬੂਰ ਕਰ ਸਕਦਾ ਹਾਂ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ।’
ਦਿਲਜੀਤ ਦੋਸਾਂਝ ਇਸ ਸਮੇਂ ਦੇਸ਼ ਵਿਦੇਸ਼ ਵਿਚ ਲਗਾਤਾਰ ਆਪਣੇ ਸ਼ੋਅ ਕਰ ਰਹੇ ਹਨ ਅਤੇ ਉਨ੍ਹਾਂ ਦੇ ਸ਼ੋਅ ਨੂੰ ਵਧੀਆ ਹੁੰਗਾਰਾ ਵੀ ਮਿਲ ਰਿਹਾ ਹੈ। ਮਸ਼ਹੂਰ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨੇ ਦਿੱਲੀ ਵਿੱਚ ਆਪਣੇ ਦੋ ਰੋਜ਼ਾ ਸੰਗੀਤ ਸਮਾਰੋਹ ਦੇ ਦੂਜੇ ਦਿਨ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਸਦਭਾਵਨਾ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਸੰਗੀਤ ਸਮਾਰੋਹ ਵਿੱਚ ਹਾਜ਼ਰ ਦਰਸ਼ਕਾਂ ਨੂੰ ਵੱਡੇ ਸੁਪਨੇ ਦੇਖਣ ਦੀ ਅਪੀਲ ਕੀਤੀ। ਦਿਲਜੀਤ ਦਾ ਇਹ ਕੰਸਰਟ ਉਸਦੇ ‘ਦਿਲ-ਲੁਮਿਨਾਟੀ ਇੰਡੀਆ ਟੂਰ’ ਤਹਿਤ ਹੋਇਆ।

ਭਾਰਤ ਤੋਂ ਪਹਿਲਾਂ ਦਿਲਜੀਤ ਨੇ ਕਈ ਹੋਰ ਦੇਸ਼ਾਂ ਵਿੱਚ ਕੰਸਰਟ ਕੀਤੇ। ਹੁਣ ਦਿੱਲੀ ਵਿੱਚ ਸ਼ੋਅ ਦੇ ਦੋਵੇਂ ਦਿਨ ਭਾਰੀ ਭੀੜ ਇਕੱਠੀ ਹੋਈ। ਦਿਲਜੀਤ ਦੁਸਾਂਝ ਨੇ ਸ਼ੋਅ ‘ਚ ਉਸਨੂੰ ਸੁਣਨ ਆਏ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਖੂਬਸੂਰਤ ਸੰਦੇਸ਼ ਦਿੱਤਾ। ਗਾਇਕ ਨੂੰ ਸੁਣਨ ਲਈ ਕਰੀਬ 40 ਹਜ਼ਾਰ ਲੋਕਾਂ ਦੀ ਭੀੜ ਆਈ ਸੀ। ਸ਼ੋਅ ਦਾ ਆਯੋਜਨ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਕੀਤਾ ਗਿਆ ਸੀ।

ਇਸ ਦੌਰਾਨ ਦਿਲਜੀਤ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਦਲਜੀਤ ਨੇ ਕਿਹਾ ਕਿਰਪਾ ਕਰਕੇ ਵੱਧ ਤੋਂ ਵੱਧ ਵੱਡੇ ਸੁਪਨੇ ਦੇਖੋ। ਅਸੀਂ ਸਾਰੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੈਦਾ ਹੋਏ ਹਾਂ, ਇਸ ਲਈ ਵੱਡੇ ਸੁਪਨੇ ਦੇਖੋ। ਜੇ ਮੈਂ ਇਹ ਕਰ ਸਕਦਾ ਹਾਂ, ਤਾਂ ਤੁਸੀਂ ਵੀ ਕਰ ਸਕਦੇ ਹੋ। ਦਿਲਜੀਤ ਨੇ ਸਟੇਜ ਤੋਂ ਕਿਹਾ, ‘ਮੈਂ ਜ਼ਿਆਦਾ ਪੜ੍ਹਾਈ ਨਹੀਂ ਕੀਤੀ, ਪਰ ਜੇਕਰ ਮੈਂ ਲੋਕਾਂ ਨੂੰ ਪੰਜਾਬੀ ਬੋਲਣ ਤੇ ਮਜਬੂਰ ਕਰ ਸਕਦਾ ਹਾਂ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ।’