ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲੀ ਰਾਜਧਾਨੀ, ਬੰਗਲਾਦੇਸ਼ ਦੀ ਹਵਾ ਸਭ ਤੋਂ ਖਰਾਬ

ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲੀ ਰਾਜਧਾਨੀ, ਬੰਗਲਾਦੇਸ਼ ਦੀ ਹਵਾ ਸਭ ਤੋਂ ਖਰਾਬ

ਸਵਿਸ ਸੰਗਠਨ ਆਈਕਿਊ ਏਅਰ ਦੀ ਵਰਲਡ ਏਅਰ ਕੁਆਲਿਟੀ ਰਿਪੋਰਟ 2023 ਦੇ ਅਨੁਸਾਰ, ਬੰਗਲਾਦੇਸ਼ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲਾ ਦੇਸ਼ ਰਿਹਾ। 134 ਦੇਸ਼ਾਂ ਦੀ ਇਸ ਸੂਚੀ ‘ਚ ਪਾਕਿਸਤਾਨ ਦੂਜੇ ਸਥਾਨ ‘ਤੇ ਹੈ।

ਦਿੱਲੀ ‘ਚ ਰਹਿਣ ਵਾਲੇ ਲੋਕ ਪ੍ਰਦੂਸ਼ਣ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਭਾਰਤ 2023 ਵਿੱਚ ਤੀਜੇ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲਾ ਦੇਸ਼ ਬਣਿਆ ਹੋਇਆ ਹੈ। ਸਵਿਸ ਸੰਗਠਨ ਆਈਕਿਊ ਏਅਰ ਦੀ ਵਰਲਡ ਏਅਰ ਕੁਆਲਿਟੀ ਰਿਪੋਰਟ 2023 ਦੇ ਅਨੁਸਾਰ, ਬੰਗਲਾਦੇਸ਼ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਵਾਲਾ ਦੇਸ਼ ਰਿਹਾ। 134 ਦੇਸ਼ਾਂ ਦੀ ਇਸ ਸੂਚੀ ‘ਚ ਪਾਕਿਸਤਾਨ ਦੂਜੇ ਸਥਾਨ ‘ਤੇ ਹੈ। ਰਿਪੋਰਟ ਮੁਤਾਬਕ ਨਵੀਂ ਦਿੱਲੀ ਸਭ ਤੋਂ ਖ਼ਰਾਬ ਹਵਾ ਵਾਲੀ ਰਾਜਧਾਨੀ ਰਹੀ।

ਬਿਹਾਰ ਦਾ ਬੇਗੂਸਰਾਏ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਮਹਾਂਨਗਰ ਹੈ, ਜਦੋਂ ਕਿ 2022 ਵਿੱਚ ਬੇਗੂਸਰਾਏ ਦਾ ਨਾਮ ਵੀ ਇਸ ਸੂਚੀ ਵਿੱਚ ਨਹੀਂ ਸੀ। ਭਾਰਤ 2022 ਵਿੱਚ ਪ੍ਰਦੂਸ਼ਿਤ ਹਵਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਸੀ। ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ 1.33 ਬਿਲੀਅਨ ਜਾਂ 96% ਲੋਕ ਅਜਿਹੀ ਹਵਾ ਵਿੱਚ ਰਹਿੰਦੇ ਹਨ ਜਿਸ ਵਿੱਚ ਪੀਐਮ 2.5 ਦਾ ਪੱਧਰ WHO ਦੇ ਸਾਲਾਨਾ ਮਿਆਰ ਤੋਂ 7 ਗੁਣਾ ਵੱਧ ਹੈ। ਦੇਸ਼ ਦੇ 66% ਸ਼ਹਿਰਾਂ ਵਿੱਚ, ਸਾਲਾਨਾ ਪੀਐਮ 2.5 ਦਾ ਪੱਧਰ 35 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਸੀ।

ਡਬਲਯੂਐਚਓ ਦੇ ਅਨੁਸਾਰ, ਹਰ ਸਾਲ ਦੁਨੀਆ ਵਿੱਚ ਪ੍ਰਦੂਸ਼ਿਤ ਹਵਾ ਕਾਰਨ 70 ਲੱਖ ਲੋਕ ਮਰਦੇ ਹਨ ਅਤੇ ਮਰਨ ਵਾਲੇ ਹਰ 9 ਵਿਅਕਤੀਆਂ ਵਿੱਚੋਂ 1 ਦੀ ਮੌਤ ਖਰਾਬ ਹਵਾ ਕਾਰਨ ਹੋ ਰਹੀ ਹੈ। ਆਈਕਿਊ ਏਅਰ ਨੇ ਕਿਹਾ ਕਿ ਇਸ ਸਾਲ ਦਾ ਅੰਕੜਾ 30,000 ਤੋਂ ਵੱਧ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ਅਤੇ ਖੋਜ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਸਰਕਾਰੀ ਏਜੰਸੀਆਂ ਤੋਂ ਡਾਟਾ ਇਕੱਠਾ ਕਰਕੇ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਰਾਜਧਾਨੀ ਦਿੱਲੀ ਵਿੱਚ ਪੀਐਮ 2.5 ਦਾ ਪੱਧਰ 1 ਘਣ ਮੀਟਰ ਵਿੱਚ 92.7 ਮਾਈਕ੍ਰੋਗ੍ਰਾਮ ਸੀ। ਜਦੋਂ ਕਿ ਬੇਗੂਸਰਾਏ ਵਿੱਚ ਇਹ 118.9 ਮਾਈਕ੍ਰੋਗ੍ਰਾਮ ਸੀ। ਦਿੱਲੀ ਨੂੰ 2018 ਤੋਂ ਲਗਾਤਾਰ ਚਾਰ ਵਾਰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਦਰਜਾ ਦਿੱਤਾ ਗਿਆ ਹੈ।