- ਅੰਤਰਰਾਸ਼ਟਰੀ
- No Comment
USA : ਡੋਨਾਲਡ ਟਰੰਪ ਨੇ ਕਿਹਾ ਕਮਲਾ ਹੈਰਿਸ ਨੂੰ ਹਰਾਉਣਾ ਬਿਡੇਨ ਨਾਲੋਂ ਵੀ ਆਸਾਨ, ਕਿਹਾ- ਕਮਲਾ ਹੈਰਿਸ ਪਾਗਲਾਂ ਵਾਂਗ ਹਸਦੀ ਹੈ
ਡੋਨਾਲਡ ਟਰੰਪ ਨੇ 12 ਅਗਸਤ ਨੂੰ ਦਾਅਵਾ ਕੀਤਾ ਸੀ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮਿਸ਼ੀਗਨ ਰੈਲੀ ‘ਚ ਜ਼ਿਆਦਾ ਭੀੜ ਨਹੀਂ ਸੀ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਜ਼ਿਆਦਾ ਭੀੜ ਦਿਖਾਉਣ ਲਈ ਏ.ਆਈ. ਤਕਨੀਕ ਦਾ ਇਸਤੇਮਾਲ ਕੀਤਾ ਗਿਆ ਸੀ।
ਅਮਰੀਕੀ ਰਾਸ਼ਟਰਪਤੀ ਚੋਣਾਂ ਬਹੁਤ ਜ਼ਿਆਦਾ ਰੋਮਾਂਚਕ ਹੁੰਦੀਆਂ ਜਾ ਰਹੀਆਂ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਰੈਲੀ ਦੌਰਾਨ ਕਿਹਾ ਕਿ ਕਮਲਾ ਨੂੰ ਹਰਾਉਣਾ ਬਿਡੇਨ ਨਾਲੋਂ ਆਸਾਨ ਹੈ। ਟਰੰਪ ਨੇ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਕਿਹਾ। ਇਸ ਤੋਂ ਇਲਾਵਾ ਟਰੰਪ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਮਜ਼ਾਕ ਵੀ ਉਡਾਇਆ। ਟਰੰਪ ਨੇ ਰੈਲੀ ਦੌਰਾਨ ਲੋਕਾਂ ਨੂੰ ਕਿਹਾ ਕਿ ਤੁਸੀਂ ਉਸਦਾ ਹੱਸਣਾ ਸੁਣਿਆ ਹੈ, ਉਹ ਪਾਗਲਾਂ ਵਾਂਗ ਹੱਸਦੀ ਹੈ।
ਡੋਨਾਲਡ ਟਰੰਪ ਅਮਰੀਕੀ ਰਾਜ ਪੈਨਸਿਲਵੇਨੀਆ ਦੇ ਉੱਤਰ-ਪੂਰਬੀ ਸ਼ਹਿਰ ਵਿਲਕਸ-ਬੈਰੇ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਟਰੰਪ ਨੇ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਕਿਹਾ। ਅਮਰੀਕਾ ‘ਚ ਇਸ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਚੋਣ ‘ਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚਾਲੇ ਸਿੱਧਾ ਮੁਕਾਬਲਾ ਹੈ। ਕਮਲਾ ਹੈਰਿਸ ਅੱਜ ਪੈਨਸਿਲਵੇਨੀਆ ਦੇ ਪੱਛਮੀ ਇਲਾਕਿਆਂ ਦਾ ਵੀ ਦੌਰਾ ਕਰੇਗੀ। ਇਸ ਦੌਰਾਨ ਉਹ ਬੱਸ ਰਾਹੀਂ ਰੋਡ ਸ਼ੋਅ ਵੀ ਕਰੇਗੀ।
ਸੋਮਵਾਰ ਤੋਂ ਸ਼ਿਕਾਗੋ ‘ਚ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰੀ ਕਨਵੈਨਸ਼ਨ ਵੀ ਸ਼ੁਰੂ ਹੋ ਰਹੀ ਹੈ। ਇਸ ਕਨਵੈਨਸ਼ਨ ਵਿੱਚ ਕਮਲਾ ਹੈਰਿਸ ਨੂੰ ਅਧਿਕਾਰਤ ਤੌਰ ‘ਤੇ ਪਾਰਟੀ ਦੀ ਪ੍ਰਧਾਨ ਉਮੀਦਵਾਰ ਵਜੋਂ ਚੁਣਿਆ ਜਾਵੇਗਾ। ਟਰੰਪ ਨੇ ਰੈਲੀ ਦੌਰਾਨ ਕਮਲਾ ਹੈਰਿਸ ਬਾਰੇ ਨਿੱਜੀ ਟਿੱਪਣੀਆਂ ਵੀ ਕੀਤੀਆਂ। ਟਰੰਪ ਨੇ ਕਿਹਾ ਕਿ ਉਹ ਕਮਲਾ ਹੈਰਿਸ ਤੋਂ ਜ਼ਿਆਦਾ ਖੂਬਸੂਰਤ ਹੈ। ਟਰੰਪ ਨੇ ਇਹ ਬਿਆਨ ਟਾਈਮ ਮੈਗਜ਼ੀਨ ‘ਚ ਪ੍ਰਕਾਸ਼ਿਤ ਕਮਲਾ ਹੈਰਿਸ ਦੇ ਸਕੈਚ ਨੂੰ ਲੈ ਕੇ ਦਿੱਤਾ ਹੈ। ਟਰੰਪ ਨੇ ਕਿਹਾ ਕਿ ਮੈਗਜ਼ੀਨ ਨੇ ਕਮਲਾ ਹੈਰਿਸ ਦੀਆਂ ਕਈ ਤਸਵੀਰਾਂ ਲਈਆਂ, ਪਰ ਉਹ ਕੰਮ ਨਹੀਂ ਆਈਆਂ, ਇਸ ਲਈ ਉਸਨੂੰ ਸਕੈਚ ਬਣਾਉਣਾ ਪਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹੈਰਿਸ ਇਕ ਖੂਬਸੂਰਤ ਔਰਤ ਹੈ। ਇਸ ਤੋਂ ਪਹਿਲਾਂ ਵੀ ਟਰੰਪ ਨੇ ਐਲੋਨ ਮਸਕ ਨਾਲ ਗੱਲਬਾਤ ਦੌਰਾਨ ਕਮਲਾ ਹੈਰਿਸ ਨੂੰ ਖੂਬਸੂਰਤ ਔਰਤ ਕਿਹਾ ਸੀ।
ਹੈਰਿਸ ‘ਤੇ ਟਰੰਪ ਦੇ ਨਿੱਜੀ ਬਿਆਨਾਂ ਨੂੰ ਲੈ ਕੇ ਕਈ ਅਮਰੀਕੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਚੋਣਾਂ ‘ਚ ਟਰੰਪ ਨੂੰ ਨੁਕਸਾਨ ਹੋ ਸਕਦਾ ਹੈ। ਡੋਨਾਲਡ ਟਰੰਪ ਨੇ 12 ਅਗਸਤ ਨੂੰ ਦਾਅਵਾ ਕੀਤਾ ਸੀ ਕਿ ਪਿਛਲੇ ਹਫਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮਿਸ਼ੀਗਨ ਰੈਲੀ ‘ਚ ਜ਼ਿਆਦਾ ਭੀੜ ਨਹੀਂ ਸੀ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਜ਼ਿਆਦਾ ਭੀੜ ਦਿਖਾਉਣ ਲਈ ਏ.ਆਈ. ਤਕਨੀਕ ਦਾ ਇਸਤੇਮਾਲ ਕੀਤਾ ਗਿਆ ਸੀ।