ਅਮਰੀਕਾ ‘ਚ ਗੋਲੀਬਾਰੀ, 21 ਲੋਕਾਂ ਨੂੰ ਲਗੀਆਂ ਗੋਲੀਆਂ , ਭੀੜ ਨੇ ਹਮਲਾਵਰ ਨੂੰ ਕੀਤਾ ਕਾਬੂ

ਅਮਰੀਕਾ ‘ਚ ਗੋਲੀਬਾਰੀ, 21 ਲੋਕਾਂ ਨੂੰ ਲਗੀਆਂ ਗੋਲੀਆਂ , ਭੀੜ ਨੇ ਹਮਲਾਵਰ ਨੂੰ ਕੀਤਾ ਕਾਬੂ

ਅਮਰੀਕਾ ‘ਚ ਹੋਈ ਇਸ ਗੋਲੀਬਾਰੀ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਪੁਲਿਸ ਤਿੰਨਾਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਇਸ ਵਿੱਚ ਦੋ ਵਿਅਕਤੀ ਇੱਕ ਹਮਲਾਵਰ ਨੂੰ ਫੜਦੇ ਨਜ਼ਰ ਆ ਰਹੇ ਹਨ।

ਅਮਰੀਕਾ ਤੋਂ ਇਕ ਖੌਫਜਨਕ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਕੰਸਾਸ ਸਿਟੀ ਵਿੱਚ ਵੀਰਵਾਰ ਸਵੇਰੇ ਇੱਕ ਰੈਲੀ ਦੌਰਾਨ ਗੋਲੀਬਾਰੀ ਹੋਈ। ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 21 ਲੋਕ ਜ਼ਖਮੀ ਹੋ ਗਏ ਹਨ। ਇਸ ਵਿੱਚ ਬਹੁਤ ਸਾਰੇ ਬੱਚੇ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪੁਲਿਸ ਨੇ ਇਸ ਮਾਮਲੇ ‘ਚ 3 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ।

ਅਮਰੀਕਾ ‘ਚ ਹੋਈ ਇਸ ਗੋਲੀਬਾਰੀ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਪੁਲਿਸ ਤਿੰਨਾਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਦੋ ਵਿਅਕਤੀ ਇੱਕ ਹਮਲਾਵਰ ਨੂੰ ਫੜਦੇ ਨਜ਼ਰ ਆ ਰਹੇ ਹਨ। ਗੋਲੀਬਾਰੀ ਨਾਲ ਭਗਦੜ ਮਚ ਜਾਂਦੀ ਹੈ। ਇਸ ਦੌਰਾਨ ਇਕ ਆਦਮੀ ਅਤੇ ਔਰਤ ਨੇ ਤੇਜ਼ੀ ਨਾਲ ਦੌੜ ਕੇ ਹਮਲਾਵਰ ਨੂੰ ਫੜ ਲਿਆ। ਉਹ ਉਸਨੂੰ ਧੱਕਾ ਦੇ ਕੇ ਡੇਗ ਦਿੰਦੇ ਹਨ ਅਤੇ ਉਸਨੂੰ ਫੜ ਲੈਂਦੇ ਹਨ। ਇਸ ਦੌਰਾਨ ਉਸ ਦੀ ਬੰਦੂਕ ਡਿੱਗ ਜਾਂਦੀ ਹੈ।

ਇਸ ਤੋਂ ਬਾਅਦ ਇਕ ਔਰਤ ਨੇ ਹਮਲਾਵਰ ਦੇ ਕੋਲ ਪਈ ਬੰਦੂਕ ਚੁੱਕ ਲਈ। ਹਮਲਾਵਰ ਨੂੰ ਫੜਨ ਵਾਲੇ ਵਿਅਕਤੀ ਨੇ ਕਿਹਾ- ‘ਰੈਲੀ ਕਰੀਬ 3 ਕਿਲੋਮੀਟਰ ਲੰਬੀ ਸੀ। ਇਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ, ਮੈਂ ਹਮਲਾਵਰ ਦੇ ਬਿਲਕੁਲ ਪਿੱਛੇ ਸੀ। ਗੋਲੀਬਾਰੀ ਹੁੰਦੇ ਹੀ ਲੋਕ ਇਧਰ-ਉਧਰ ਭੱਜਣ ਲੱਗੇ। ਮੈਂ ਹਮਲਾਵਰ ਨੂੰ ਭੀੜ ਦੇ ਵਿਚਕਾਰ ਦੇਖਿਆ। ਮੈਂ ਉਸ ਨੂੰ ਪਿੱਛੇ ਤੋਂ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਸ ਤੱਕ ਨਾ ਪਹੁੰਚ ਸਕਿਆ। ਕੁਝ ਸਕਿੰਟਾਂ ਬਾਅਦ ਮੈਂ ਉਸ ਨੂੰ ਧੱਕਾ ਦਿੱਤਾ, ਜਿਵੇਂ ਹੀ ਉਹ ਡਿੱਗ ਪਿਆ, ਮੈਂ ਉਸਨੂੰ ਫੜਨ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਇਸ ਦੌਰਾਨ ਇਕ ਔਰਤ ਨੇ ਆ ਕੇ ਹਮਲਾਵਰ ਦੇ ਕੋਲ ਪਈ ਬੰਦੂਕ ਚੁੱਕ ਲਈ।

ਇਸਤੋਂ ਪਹਿਲਾ ਵੀ ਅਮਰੀਕਾ ਦੇ ਸੁਤੰਤਰਤਾ ਦਿਵਸ (4 ਜੁਲਾਈ) ‘ਤੇ ਸ਼ਿਕਾਗੋ ‘ਚ ਆਜ਼ਾਦੀ ਦਿਵਸ ਪਰੇਡ ਦੌਰਾਨ ਗੋਲੀਬਾਰੀ ਹੋਈ ਸੀ । ਇਸ ਮਾਮਲੇ ‘ਚ ਸ਼ੱਕੀ 22 ਸਾਲਾ ਰੌਬਰਟ ਈ ਕ੍ਰੇਮੋ III ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕ੍ਰੀਮੋ ਇੱਕ ਰੈਪਰ ਹੈ, ਉਹ ਹਮਲਾ ਹੋਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।