ਮਾਈਕਲ ਜੈਕਸਨ ਦੀ ਬਾਇਓਪਿਕ ਦਾ ਪਹਿਲਾ ਲੁੱਕ ਆਇਆ ਸਾਹਮਣੇ, ‘ਕਿੰਗ ਆਫ ਪੌਪ’ ਦੇ ਲੁੱਕ ਨੂੰ ਦੇਖ ਫੈਂਸ ਹੋਏ ਖੁਸ਼

ਮਾਈਕਲ ਜੈਕਸਨ ਦੀ ਬਾਇਓਪਿਕ ਦਾ ਪਹਿਲਾ ਲੁੱਕ ਆਇਆ ਸਾਹਮਣੇ, ‘ਕਿੰਗ ਆਫ ਪੌਪ’ ਦੇ ਲੁੱਕ ਨੂੰ ਦੇਖ ਫੈਂਸ ਹੋਏ ਖੁਸ਼

ਇਸ ਮਹਾਨ ਕਲਾਕਾਰ ਦੀ ਮੌਤ ਦੇ 15 ਸਾਲ ਬਾਅਦ ਉਨ੍ਹਾਂ ਦੀ ਬਾਇਓਪਿਕ ਆ ਰਹੀ ਹੈ, ਜਿਸ ਵਿੱਚ ਦਰਸ਼ਕਾਂ ਨੂੰ ਪੌਪ ਲੈਜੇਂਡ ਮਾਈਕਲ ਜੈਕਸਨ ਦੇ ਜੀਵਨ ਦੇ ਵਿਵਾਦਾਂ ਦੇ ਨਾਲ-ਨਾਲ ਉਤਰਾਅ-ਚੜ੍ਹਾਅ ਤੋਂ ਜਾਣੂ ਕਰਵਾਇਆ ਜਾਵੇਗਾ।

ਮਾਈਕਲ ਜੈਕਸਨ ਦੀ ਮੌਤ ਦੇ ਕਈ ਸਾਲ ਬੀਤ ਜਾਣ ਦੇ ਬਾਵਜੂਦ ਲੋਕਾਂ ਦੀ ਉਨ੍ਹਾਂ ਪ੍ਰਤੀ ਦੀਵਾਨਗੀ ਖਤਮ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਮਾਈਕਲ ਜੈਕਸਨ ਭਾਵੇਂ ਇਸ ਦੁਨੀਆ ‘ਚ ਨਹੀਂ ਰਹੇ ਪਰ ਫਿਰ ਵੀ ਹਰ ਬੱਚਾ ਉਨ੍ਹਾਂ ਦਾ ਅੱਜ ਵੀ ਫੈਨ ਹੈ। ਉਸ ਦੇ ਗੀਤ ਹੀ ਨਹੀਂ ਸਗੋਂ ਉਸਦੇ ਡਾਂਸ ਮੂਵਜ਼ ਵੀ ਆਈਕਾਨਿਕ ਰਹੇ ਹਨ।

‘ਕਿੰਗ ਆਫ ਪੌਪ’ ਵਜੋਂ ਜਾਣੇ ਜਾਂਦੇ ਮਾਈਕਲ ਜੈਕਸਨ ਦਾ ਜੀਵਨ ਪ੍ਰਸਿੱਧੀ ਅਤੇ ਵਿਵਾਦਾਂ ਨਾਲ ਭਰਿਆ ਰਿਹਾ ਹੈ। ਹੁਣ ਇਸ ਮਹਾਨ ਕਲਾਕਾਰ ਦੀ ਮੌਤ ਦੇ 15 ਸਾਲ ਬਾਅਦ ਉਨ੍ਹਾਂ ਦੀ ਬਾਇਓਪਿਕ ਆ ਰਹੀ ਹੈ, ਜਿਸ ਵਿੱਚ ਦਰਸ਼ਕਾਂ ਨੂੰ ਪੌਪ ਲੈਜੇਂਡ ਮਾਈਕਲ ਜੈਕਸਨ ਦੇ ਜੀਵਨ ਦੇ ਵਿਵਾਦਾਂ ਦੇ ਨਾਲ-ਨਾਲ ਉਤਰਾਅ-ਚੜ੍ਹਾਅ ਤੋਂ ਜਾਣੂ ਕਰਵਾਇਆ ਜਾਵੇਗਾ। ਵੀਰਵਾਰ ਨੂੰ, ਲਾਇਨਜ਼ਗੇਟ ਨੇ ਲਾਸ ਵੇਗਾਸ ਵਿੱਚ ਸਿਨੇਮਾਕਾਮ 2024 ਵਿੱਚ ਮਾਈਕਲ ਜੈਕਸਨ ਦੀ ਬਾਇਓਪਿਕ ‘ਮਾਈਕਲ’ ਦੀ ਪਹਿਲੀ ਝਲਕ ਦਾ ਪਰਦਾਫਾਸ਼ ਕੀਤਾ।

ਹਾਲੀਵੁੱਡ ਰਿਪੋਰਟਰ ਦੇ ਅਨੁਸਾਰ, ਬੁੱਧਵਾਰ ਨੂੰ ਸਿਨੇਮਾਕੋਨ ਵਿਖੇ ਲਾਇਨਜ਼ਗੇਟ ਦੇ ਪੈਨਲ ਦੀ ਸ਼ੁਰੂਆਤ ਕਰਦੇ ਹੋਏ, ਨਿਰਮਾਤਾ ਗ੍ਰਾਹਮ ਕਿੰਗ ਨੇ ਇਸ ਪ੍ਰੋਜੈਕਟ ‘ਤੇ ਪਰਦਾ ਚੁੱਕ ਦਿੱਤਾ, ਜਿਸ ਵਿੱਚ ਆਈਕੋਨਿਕ ਸੰਗੀਤ ਦੀ ਕਹਾਣੀ ਦੇ ਸਿਨੇਮੈਟਿਕ ਚਿੱਤਰਣ ਦੀ ਇੱਕ ਝਲਕ ਪੇਸ਼ ਕੀਤੀ ਗਈ। ਐਂਟੋਇਨ ਫੂਕਾ ਦੁਆਰਾ ਨਿਰਦੇਸ਼ਤ ‘ਮਾਈਕਲ’ ਮਹਾਨ ਕਲਾਕਾਰ ਦੇ ਜੀਵਨ ਨੂੰ ਡੂੰਘਾਈ ਨਾਲ ਦਰਸਾਇਆ ਗਿਆ ਹੈ। ਫਿਲਮ ‘ਚ ਮਾਈਕਲ ਜੈਕਸਨ ਦਾ ਭਤੀਜਾ ਜਾਫਰ ਜੈਕਸਨ ਮੁੱਖ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ।

ਐਂਟੋਇਨ ਫੂਕਾ ਦੁਆਰਾ ਨਿਰਦੇਸ਼ਤ ‘ਮਾਈਕਲ’ ਇਸ ਸਮੇਂ ਨਿਰਮਾਣ ਵਿੱਚ ਹੈ ਅਤੇ ਇਸ ਵਿੱਚ 30 ਤੋਂ ਵੱਧ ਗੀਤ ਪੇਸ਼ ਕੀਤੇ ਜਾਣਗੇ। ਏਬੀਸੀ ਦੇ ਅਮਰੀਕਨ ਬੈਂਡਸਟੈਂਡ ‘ਤੇ ਜੈਕਸਨ ਦੇ ਕਲਾਸਿਕ ਪ੍ਰਦਰਸ਼ਨ ਨਾਲ ਸ਼ੁਰੂ ਕਰਦੇ ਹੋਏ, ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਦਰਸ਼ਨ ਫਿਲਮ ਲਈ ਦੁਬਾਰਾ ਬਣਾਏ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 18 ਅਪ੍ਰੈਲ 2025 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।