ਪੰਜਾਬ ‘ਚ ਭਾਜਪਾ ਦਾ ਨਵਾਂ ਫਾਰਮੂਲਾ : ਕਿਸਾਨ ਮੋਰਚਾ ਦੀ ਪ੍ਰਚਾਰ ਕਮੇਟੀ ਨੂੰ ਸਾਰੀਆਂ ਸੀਟਾਂ ‘ਤੇ ਚੋਣ ਪ੍ਰਚਾਰ ਲਈ ਉਤਾਰਿਆ ਜਾਵੇਗਾ

ਪੰਜਾਬ ‘ਚ ਭਾਜਪਾ ਦਾ ਨਵਾਂ ਫਾਰਮੂਲਾ : ਕਿਸਾਨ ਮੋਰਚਾ ਦੀ ਪ੍ਰਚਾਰ ਕਮੇਟੀ ਨੂੰ ਸਾਰੀਆਂ ਸੀਟਾਂ ‘ਤੇ ਚੋਣ ਪ੍ਰਚਾਰ ਲਈ ਉਤਾਰਿਆ ਜਾਵੇਗਾ
ਪੰਜਾਬ ਭਾਜਪਾ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੋਂ ਕਿਸਾਨ ਮੋਰਚਾ ਦੀ ਲੋਕ ਸਭਾ ਚੋਣ ਪ੍ਰਚਾਰ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ ਹੈ। ਹਰ ਲੋਕ ਸਭਾ ਸੀਟ ਤੋਂ ਇੱਕ ਇੰਚਾਰਜ ਅਤੇ ਚਾਰ ਸਹਿ-ਇੰਚਾਰਜ ਬਣਾਏ ਗਏ ਹਨ।

ਦੇਸ਼ ਵਿਚ ਚੋਣਾਂ ਦਾ ਮਾਹੌਲ ਹੈ ਅਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਸਮੇਤ ਹੋਰ ਮੰਗਾਂ ਪੂਰੀਆਂ ਨਾ ਹੋਣ ਕਾਰਨ ਭਾਜਪਾ ਨੂੰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਭਾਜਪਾ ਨੇ ਹੁਣ ਕਿਸਾਨਾਂ ਦੇ ਰੋਸ ਤੋਂ ਬਚਣ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਦਾ ਇਹ ਨਵਾਂ ਫਾਰਮੂਲਾ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰ ਸਕੇਗਾ ਜਾਂ ਨਹੀਂ। ਪੰਜਾਬ ਭਾਜਪਾ ਨੇ ਕਿਸਾਨਾਂ ਦੇ ਧਰਨੇ ਤੋਂ ਬਚਣ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਹੁਣ ਕਿਸਾਨ ਮੋਰਚਾ ਨੂੰ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਾਰਿਆ ਹੈ।

ਪੰਜਾਬ ਭਾਜਪਾ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੋਂ ਕਿਸਾਨ ਮੋਰਚਾ ਦੀ ਲੋਕ ਸਭਾ ਚੋਣ ਪ੍ਰਚਾਰ ਕਮੇਟੀ ਦੇ ਮੈਂਬਰਾਂ ਦਾ ਐਲਾਨ ਕੀਤਾ ਹੈ। ਹਰ ਲੋਕ ਸਭਾ ਸੀਟ ਤੋਂ ਇੱਕ ਇੰਚਾਰਜ ਅਤੇ ਚਾਰ ਸਹਿ-ਇੰਚਾਰਜ ਬਣਾਏ ਗਏ ਹਨ। ਕੁੱਲ 65 ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਨਿਯੁਕਤੀ ਪਾਰਟੀ ਦੇ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਚਾਹਰ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੀ ਗਈ ਹੈ। ਇਹ ਨਿਯੁਕਤੀਆਂ ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਇਸਦੇ ਨਾਲ ਹੀ ਸੋਚ ਇਹ ਵੀ ਹੈ ਕਿ ਇਹ ਲੋਕ ਹੁਣ ਕਿਸਾਨਾਂ ਵਿੱਚ ਜਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਜਾਣਗੇ।