ਗੈਲ ਗਾਡੋਟ ਨੇ ਹਮਾਸ ਦੇ ਇਜ਼ਰਾਈਲ ‘ਤੇ ਹਮਲੇ ਦੀ ਫਿਲਮ ਦਿਖਾਈ, ਸਪੈਸ਼ਲ ਸਕ੍ਰੀਨਿੰਗ ‘ਚ ਹੋਈ ਹਿੰਸਕ ਝੜਪ

ਗੈਲ ਗਾਡੋਟ ਨੇ ਹਮਾਸ ਦੇ ਇਜ਼ਰਾਈਲ ‘ਤੇ ਹਮਲੇ ਦੀ ਫਿਲਮ ਦਿਖਾਈ, ਸਪੈਸ਼ਲ ਸਕ੍ਰੀਨਿੰਗ ‘ਚ ਹੋਈ ਹਿੰਸਕ ਝੜਪ

ਗੈਲ ਗਾਡੋਟ ਨੇ ਅਮਰੀਕਾ ਦੇ ਲਾਸ ਏਂਜਲਸ ‘ਚ ਫਿਲਮ ‘ਹਮਾਸ ਅਟੈਕ’ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ, ਜਿਸ ਤੋਂ ਬਾਅਦ ਥੀਏਟਰ ਦੇ ਬਾਹਰ ਹਿੰਸਕ ਝੜਪਾਂ ਹੋ ਗਈਆਂ। ਹੰਗਾਮਾ ਵਧਦਾ ਦੇਖ ਕੇ ਸਕਰੀਨਿੰਗ ਬੰਦ ਕਰ ਦਿੱਤੀ ਗਈ। ਰਿਪੋਰਟ ਮੁਤਾਬਕ ‘ਬੇਅਰਿੰਗ ਵਿਟਨੈਸ’ ਨਾਮ ਦੀ ਇਹ ਫਿਲਮ 43 ਮਿੰਟ ਲੰਬੀ ਹੈ ਅਤੇ ਹਮਾਸ ਦੁਆਰਾ ਕੀਤੇ ਗਏ ਅੱਤਿਆਚਾਰਾਂ ਨੂੰ ਦਰਸਾਉਂਦੀ ਹੈ।

‘ਵੰਡਰ ਵੂਮੈਨ’ ਗੈਲ ਗਾਡੋਟ ਕਿਸੇ ਵੀ ਪਹਿਚਾਣ ਦੀ ਮੋਹਤਾਜ਼ ਨਹੀਂ ਹੈ। ਹਾਲੀਵੁੱਡ ਦੀ ਮਸ਼ਹੂਰ ਫਿਲਮ ‘ਵੰਡਰ ਵੂਮੈਨ’ ਦੀ ਮਸ਼ਹੂਰ ਅਦਾਕਾਰਾ ਗੈਲ ਗਾਡੋਟ ਇਜ਼ਰਾਈਲ ਦੀ ਰਹਿਣ ਵਾਲੀ ਹੈ। ਜਦੋਂ 7 ਅਕਤੂਬਰ ਨੂੰ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਤਾਂ ਗਾਲ ਗਾਡੋਟ ਵੀ ਬੇਚੈਨ ਹੋ ਗਈ। ਉਸਨੇ ਸੋਸ਼ਲ ਮੀਡੀਆ ‘ਤੇ ਖੁੱਲ੍ਹ ਕੇ ਇਜ਼ਰਾਈਲ ਦਾ ਸਮਰਥਨ ਕੀਤਾ। ਇਸ ਕਾਰਨ ਉਹ ਵੀ ਨਿਸ਼ਾਨੇ ‘ਤੇ ਰਹੀ। ਗੈਲ ਗਾਡੋਟ ਨੇ ਅਮਰੀਕਾ ਦੇ ਲਾਸ ਏਂਜਲਸ ‘ਚ ਫਿਲਮ ‘ਹਮਾਸ ਅਟੈਕ’ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ, ਜਿਸ ਤੋਂ ਬਾਅਦ ਥੀਏਟਰ ਦੇ ਬਾਹਰ ਹਿੰਸਕ ਝੜਪਾਂ ਹੋ ਗਈਆਂ। ਹੰਗਾਮਾ ਵਧਦਾ ਦੇਖ ਕੇ ਸਕਰੀਨਿੰਗ ਬੰਦ ਕਰ ਦਿੱਤੀ ਗਈ। ਰਿਪੋਰਟ ਮੁਤਾਬਕ ‘ਬੇਅਰਿੰਗ ਵਿਟਨੈਸ’ ਨਾਮ ਦੀ ਇਹ ਫਿਲਮ 43 ਮਿੰਟ ਲੰਬੀ ਹੈ ਅਤੇ ਹਮਾਸ ਦੁਆਰਾ ਕੀਤੇ ਗਏ ਅੱਤਿਆਚਾਰਾਂ ਨੂੰ ਦਰਸਾਉਂਦੀ ਹੈ। ਫੁਟੇਜ ਬਹੁਤ ਹਿੰਸਕ ਹੈ। ਮੀਡੀਆ ਆਉਟਲੈਟ ਨੇ ਕਿਹਾ ਕਿ ਇਸ ਵਿੱਚ ਕੁਝ ਹਮਾਸ ਦੇ ਮੈਂਬਰਾਂ ਦੁਆਰਾ ਸ਼ੂਟ ਕੀਤੀ ਗਈ ਫੁਟੇਜ ਵੀ ਸ਼ਾਮਲ ਹੈ।

ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਵਿੱਚ 200 ਤੋਂ ਵੱਧ ਲੋਕ ਸ਼ਾਮਲ ਹੋਏ ਸਨ ਅਤੇ ਸਕ੍ਰੀਨਿੰਗ ਦੌਰਾਨ ਹੀ ਥੀਏਟਰ ਦੇ ਬਾਹਰ ਹੰਗਾਮਾ ਸ਼ੁਰੂ ਹੋ ਗਿਆ ਸੀ। ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਪੀਕੋ ਬੁਲੇਵਾਰਡ ‘ਤੇ ਮਿਊਜ਼ੀਅਮ ਆਫ ਟੋਲਰੈਂਸ ਦੇ ਬਾਹਰ ਦੋ ਗਰੁੱਪ ਆਪਸ ‘ਚ ਭਿੜਦੇ ਨਜ਼ਰ ਆ ਰਹੇ ਹਨ। ਗੈਲ ਗਾਡੋਟ ਨੂੰ ਸਕ੍ਰੀਨਿੰਗ ਦੇ ਆਯੋਜਨ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ। ਹਾਲਾਂਕਿ, ਮੀਡੀਆ ਆਉਟਲੇਟ ਨੇ ਦੱਸਿਆ ਕਿ ਅਦਾਕਾਰਾ ਨਿੱਜੀ ਤੌਰ ‘ਤੇ ਸਕ੍ਰੀਨਿੰਗ ਵਿੱਚ ਸ਼ਾਮਲ ਨਹੀਂ ਹੋਈ। ਦਿ ਹਾਲੀਵੁੱਡ ਰਿਪੋਰਟਰ ਮੁਤਾਬਕ ਫਿਲਮ ਦੀ ਸਕਰੀਨਿੰਗ ਮੌਕੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ।

ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਇੱਕ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਅਧਿਕਾਰੀ, ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਅਤੇ ਹਾਲੀਵੁੱਡ ਦੇ ਕਾਰਜਕਾਰੀ ਸ਼ਾਮਲ ਸਨ। ਇਸ ਪੂਰੇ ਮਾਮਲੇ ਨੂੰ ਲੈ ਕੇ ਗਾਲ ਗਾਡੋਟ ਵਲੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਜਿਕਰਯੋਗ ਹੈ ਕਿ ਅਦਾਕਾਰੀ ਦੀ ਦੁਨੀਆ ‘ਚ ਆਉਣ ਤੋਂ ਪਹਿਲਾਂ ਗਾਲ ਗਾਡੋਟ ਇਜ਼ਰਾਇਲੀ ਡਿਫੈਂਸ ਫੋਰਸ ‘ਚ ਕੰਮ ਕਰ ਚੁੱਕੀ ਹੈ। ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਗਾਜ਼ਾ ‘ਚ ਇਕ ਮਹੀਨੇ ਪਹਿਲਾਂ ਸ਼ੁਰੂ ਹੋਈ ਜੰਗ ਤੋਂ ਹੁਣ ਤੱਕ 1400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 240 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ।