ਗੌਤਮ ਅਡਾਨੀ ਬਣਿਆ ਏਸ਼ੀਆ ਦਾ ਬਾਦਸ਼ਾਹ, ਮੁਕੇਸ਼ ਅੰਬਾਨੀ ਨੂੰ ਦੌਲਤ ਦੇ ਮਾਮਲੇ ‘ਚ ਪਿੱਛੇ ਛੱਡਿਆ

ਗੌਤਮ ਅਡਾਨੀ ਬਣਿਆ ਏਸ਼ੀਆ ਦਾ ਬਾਦਸ਼ਾਹ, ਮੁਕੇਸ਼ ਅੰਬਾਨੀ ਨੂੰ ਦੌਲਤ ਦੇ ਮਾਮਲੇ ‘ਚ ਪਿੱਛੇ ਛੱਡਿਆ

ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ ਅਡਾਨੀ ਦੀ ਸੰਪਤੀ ‘ਚ ਸ਼ੁੱਕਰਵਾਰ ਨੂੰ 5.45 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਨਾਲ ਉਸ ਦੀ ਕੁੱਲ ਜਾਇਦਾਦ 111 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ 11ਵੇਂ ਸਥਾਨ ‘ਤੇ ਅਤੇ ਏਸ਼ੀਆ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ।

ਗੌਤਮ ਅਡਾਨੀ ਲਗਾਤਾਰ ਤਰੱਕੀ ਕਰਦੇ ਜਾ ਰਹੇ ਹਨ। ਅਮੀਰਾਂ ਦੀ ਸੂਚੀ ‘ਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਗੌਤਮ ਅਡਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ ਅਡਾਨੀ ਦੀ ਸੰਪਤੀ ‘ਚ ਸ਼ੁੱਕਰਵਾਰ ਨੂੰ 5.45 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਨਾਲ ਉਸ ਦੀ ਕੁੱਲ ਜਾਇਦਾਦ 111 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ 11ਵੇਂ ਸਥਾਨ ‘ਤੇ ਅਤੇ ਏਸ਼ੀਆ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ।

ਦੂਜੇ ਪਾਸੇ, ਮੁਕੇਸ਼ ਅੰਬਾਨੀ 109 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 12ਵੇਂ ਅਤੇ ਏਸ਼ੀਆ ਵਿੱਚ ਦੂਜੇ ਸਥਾਨ ‘ਤੇ ਹਨ। ਅਡਾਨੀ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਰਬਪਤੀ ਸਨ। ਇਸ ਸਾਲ ਉਸ ਦੀ ਸੰਪਤੀ 26.8 ਬਿਲੀਅਨ ਡਾਲਰ ਵਧੀ ਹੈ। ਪਿਛਲੇ ਸਾਲ ਜਨਵਰੀ ‘ਚ ਹਿੰਡਨਬਰਗ ਰਿਸਰਚ ਦੀ ਇਕ ਰਿਪੋਰਟ ਦੇ ਕਾਰਨ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਕਾਫੀ ਗਿਰਾਵਟ ਆਈ ਸੀ। ਪਰ ਉਸ ਨੇ ਇਸ ਦੀ ਭਰਪਾਈ ਕਾਫੀ ਹੱਦ ਤੱਕ ਕਰ ਦਿੱਤੀ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਅਡਾਨੀ ਸਮੂਹ ਦੇ ਸ਼ੇਅਰਾਂ ‘ਚ ਭਾਰੀ ਵਾਧਾ ਹੋਇਆ। ਉਹ ਵਪਾਰ ਦੌਰਾਨ 14 ਪ੍ਰਤੀਸ਼ਤ ਵਧ ਗਏ, ਗਰੁੱਪ ਦੀ ਹੋਲਡਿੰਗ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਸ਼ੇਅਰ ਸੱਤ ਫੀਸਦੀ ਦੇ ਵਾਧੇ ਨਾਲ 3416.75 ਰੁਪਏ ‘ਤੇ ਬੰਦ ਹੋਇਆ।

ਅਡਾਨੀ ਪੋਰਟਸ ਦੇ ਸ਼ੇਅਰ ਵੀ ਚਾਰ ਫੀਸਦੀ ਦੇ ਵਾਧੇ ਨਾਲ 1,440 ਰੁਪਏ ‘ਤੇ ਬੰਦ ਹੋਏ। ਅਡਾਨੀ ਪਾਵਰ ‘ਚ ਕਾਰੋਬਾਰ ਦੌਰਾਨ 14 ਫੀਸਦੀ ਦਾ ਵਾਧਾ ਹੋਇਆ ਅਤੇ ਅੰਤ ‘ਚ ਨੌ ਫੀਸਦੀ ਦੇ ਵਾਧੇ ਨਾਲ 759.80 ਰੁਪਏ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਅਡਾਨੀ ਟੋਟਲ ਗੈਸ ਦਾ ਸ਼ੇਅਰ ਵੀ ਨੌਂ ਫੀਸਦੀ ਵਧ ਕੇ 1,044.50 ਰੁਪਏ ‘ਤੇ ਪਹੁੰਚ ਗਿਆ। ਅਡਾਨੀ ਵਿਲਮਰ ‘ਚ ਤਿੰਨ ਫੀਸਦੀ ਅਤੇ ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਐਨਰਜੀ ਸਲਿਊਸ਼ਨਜ਼ ‘ਚ ਦੋ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਐੱਨਡੀਟੀਵੀ ‘ਚ ਅੱਠ ਫ਼ੀਸਦੀ, ਅੰਬੂਜਾ ਸੀਮੈਂਟ ਅਤੇ ਏਸੀਸੀ ‘ਚ ਦੋ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।