ਬ੍ਰਿਟੇਨ ‘ਚ ਵੋਟਿੰਗ ਅੱਜ,ਪੀਐੱਮ ਰਿਸ਼ੀ ਸੁਨਕ ਨੂੰ ਸਖ਼ਤ ਚੁਣੌਤੀ ਦਾ ਕਰਨਾ ਪੈ ਰਿਹਾ ਸਾਹਮਣਾ, ਸਮੇਂ ਤੋਂ 6 ਮਹੀਨੇ ਪਹਿਲਾਂ ਹੋ ਰਹੀਆਂ ਹਨ ਚੋਣਾਂ

ਬ੍ਰਿਟੇਨ ‘ਚ ਵੋਟਿੰਗ ਅੱਜ,ਪੀਐੱਮ ਰਿਸ਼ੀ ਸੁਨਕ ਨੂੰ ਸਖ਼ਤ ਚੁਣੌਤੀ ਦਾ ਕਰਨਾ ਪੈ ਰਿਹਾ ਸਾਹਮਣਾ, ਸਮੇਂ ਤੋਂ 6 ਮਹੀਨੇ ਪਹਿਲਾਂ ਹੋ ਰਹੀਆਂ ਹਨ ਚੋਣਾਂ

ਚੋਣਾਂ ਤੋਂ ਪਹਿਲਾਂ ਦੇ ਓਪੀਨੀਅਨ ਪੋਲ ਵਿੱਚ, ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲਗਾਤਾਰ 14 ਸਾਲਾਂ ਤੋਂ ਰਾਜ ਕਰ ਰਹੀ ਕੰਜ਼ਰਵੇਟਿਵ ਪਾਰਟੀ ਦੀ ਸੱਤਾ ਖਤਮ ਹੋ ਜਾਵੇਗੀ।

ਬ੍ਰਿਟੇਨ ਵਿਚ ਇਸ ਵਾਰ ਹੋਣ ਵਾਲਿਆਂ ਆਮ ਚੋਣਾਂ ਪੂਰੀ ਦੁਨੀਆਂ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹਨ। ਬ੍ਰਿਟੇਨ ‘ਚ ਵੀਰਵਾਰ ਨੂੰ ਯਾਨੀ ਅੱਜ ਆਮ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। 20 ਮਹੀਨੇ ਪੁਰਾਣੀ ਰਿਸ਼ੀ ਸੁਨਕ ਸਰਕਾਰ ਬਾਰੇ ਵੋਟਰ ਫੈਸਲਾ ਕਰਨਗੇ। ਵੋਟਿੰਗ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗੀ। ਚੋਣਾਂ ਖਤਮ ਹੁੰਦੇ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਸ਼ੁੱਕਰਵਾਰ ਸਵੇਰੇ 5 ਵਜੇ ਤੱਕ ਚੋਣ ਨਤੀਜੇ ਆ ਜਾਣਗੇ। ਹਾਲਾਂਕਿ ਸਭ ਦੀਆਂ ਨਜ਼ਰਾਂ ਐਗਜ਼ਿਟ ਪੋਲ ‘ਤੇ ਹੋਣਗੀਆਂ।

ਚੋਣਾਂ ਤੋਂ ਪਹਿਲਾਂ ਦੇ ਓਪੀਨੀਅਨ ਪੋਲ ਵਿੱਚ, ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲਗਾਤਾਰ 14 ਸਾਲਾਂ ਤੋਂ ਰਾਜ ਕਰ ਰਹੀ ਕੰਜ਼ਰਵੇਟਿਵ ਪਾਰਟੀ ਦੀ ਸੱਤਾ ਖਤਮ ਹੋ ਜਾਵੇਗੀ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕੀਤਾ ਹੈ।

ਬ੍ਰਿਟਿਸ਼ ਰਾਜਨੀਤੀ ਵਿੱਚ ਭਾਰਤੀ ਮੂਲ ਦੇ ਸਭ ਤੋਂ ਨੌਜਵਾਨ ਅਤੇ ਪਹਿਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਉੱਥੋਂ ਦੀ ਆਰਥਿਕਤਾ ਰਹੀ ਹੈ। ਅਸਲ ‘ਚ ਆਪਣੇ ਡੇਢ ਸਾਲ ਦੇ ਕਾਰਜਕਾਲ ‘ਚ ਸੁਨਕ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ‘ਚ ਅਸਫਲ ਰਹੇ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਅਮੀਰ ਅਤੇ ਗਰੀਬ ਦਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਵੱਖ-ਵੱਖ ਮੀਡੀਆ ਹਾਊਸ ਐਗਜ਼ਿਟ ਪੋਲ ਦੇਣਾ ਸ਼ੁਰੂ ਕਰ ਦੇਣਗੇ। ਦੇਸ਼ ਭਰ ਦੇ ਪੋਲਿੰਗ ਸਟੇਸ਼ਨਾਂ ‘ਤੇ ਰਾਤ ਭਰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਤੋਂ ਬਾਅਦ 5 ਜੁਲਾਈ ਦੇ ਤੜਕੇ ਇਹ ਸਪੱਸ਼ਟ ਹੋ ਜਾਵੇਗਾ ਕਿ ਕਿਹੜੀ ਪਾਰਟੀ ਚੋਣ ਜਿੱਤਦੀ ਹੈ।