ਸ਼ਰਾਬ ਦੀ ਓਵਰਡੋਜ਼ ਕਾਰਨ ਮੈਕਸਵੈੱਲ ਦੀ ਸਿਹਤ ਵਿਗੜੀ, ਹਸਪਤਾਲ ‘ਚ ਹੋਇਆ ਭਰਤੀ, ਕ੍ਰਿਕਟ ਆਸਟ੍ਰੇਲੀਆ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਸ਼ਰਾਬ ਦੀ ਓਵਰਡੋਜ਼ ਕਾਰਨ ਮੈਕਸਵੈੱਲ ਦੀ ਸਿਹਤ ਵਿਗੜੀ, ਹਸਪਤਾਲ ‘ਚ ਹੋਇਆ ਭਰਤੀ, ਕ੍ਰਿਕਟ ਆਸਟ੍ਰੇਲੀਆ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਖਬਰਾਂ ਮੁਤਾਬਕ ਮੈਕਸਵੈੱਲ ਨੇ ਐਡੀਲੇਡ ‘ਚ ਪੂਰੀ ਰਾਤ ਪਾਰਟੀ ਕੀਤੀ ਸੀ ਅਤੇ ਕਾਫੀ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਉਸਦੀ ਤਬੀਅਤ ਵਿਗੜ ਗਈ ਅਤੇ ਫਿਰ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਸੀ

ਅੱਜ ਦੇ ਦਿਨ ਕ੍ਰਿਕਟ ਦੀ ਦੁਨੀਆਂ ਵਿਚ ਮੈਕਸਵੈੱਲ ਤੋਂ ਵੱਡਾ ਕੋਈ ਵੀ ਆਲਰਾਊਂਡਰ ਨਹੀਂ ਹੈ। ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਸ਼ੁੱਕਰਵਾਰ ਰਾਤ ਐਡੀਲੇਡ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਖਬਰਾਂ ਮੁਤਾਬਕ ਉਸ ਦਿਨ ਉਸ ਨੇ ਐਡੀਲੇਡ ‘ਚ ਪੂਰੀ ਰਾਤ ਪਾਰਟੀ ਕੀਤੀ ਸੀ ਅਤੇ ਕਾਫੀ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ ਅਤੇ ਫਿਰ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਕ੍ਰਿਕਟ ਆਸਟ੍ਰੇਲੀਆ (ਸੀਏ) ਮਾਮਲੇ ਦੀ ਜਾਂਚ ਕਰ ਰਿਹਾ ਹੈ। ਮੈਕਸਵੈੱਲ ਨੂੰ ਸੋਮਵਾਰ ਨੂੰ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। 3 ਵਨਡੇ ਸੀਰੀਜ਼ 2 ਫਰਵਰੀ ਤੋਂ ਸ਼ੁਰੂ ਹੋਵੇਗੀ, ਜਿਸ ‘ਚ ਆਸਟ੍ਰੇਲੀਆ ਦੀ ਕਪਤਾਨੀ ਸਟੀਵ ਸਮਿਥ ਕਰਨਗੇ। ਡੇਲੀ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਮੈਕਸਵੈੱਲ ਬ੍ਰੈਟ ਲੀ ਦਾ ਰਾਕ ਬੈਂਡ ‘ਸਿਕਸ ਐਂਡ ਆਊਟ’ ਦੇਖਣ ਆਇਆ ਸੀ। ਇੱਕ ਐਂਬੂਲੈਂਸ ਬੁਲਾਈ ਗਈ ਅਤੇ ਮੈਕਸਵੈੱਲ ਨੂੰ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਉਹ ਹਸਪਤਾਲ ਵਿੱਚ ਲੰਬੇ ਸਮੇਂ ਤੱਕ ਨਹੀਂ ਰਿਹਾ।

ਗਲੇਨ ਮੈਕਸਵੈੱਲ ਦੀ ਜਗ੍ਹਾ ਫਰੇਜ਼ਰ ਮਗਾਰਚ ਨੂੰ ਵਨਡੇ ਟੀਮ ‘ਚ ਮੌਕਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਮੈਕਸਵੈੱਲ ਨੂੰ ਟੀ-20 ਵਿਸ਼ਵ ਕੱਪ ਅਤੇ ਟੀ-20 ਸੀਰੀਜ਼ ਤੋਂ ਪਹਿਲਾਂ ਕੰਮ ਦੇ ਬੋਝ ਪ੍ਰਬੰਧਨ ਦੇ ਮੱਦੇਨਜ਼ਰ ਆਰਾਮ ਦਿੱਤਾ ਗਿਆ ਹੈ। ਕੰਗਾਰੂ ਟੀਮ ਫਰਵਰੀ ‘ਚ ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਵੀ ਖੇਡੇਗੀ। ਪਿਛਲੇ ਸਾਲ ਭਾਰਤ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦੌਰਾਨ, ਮੈਕਸਵੈੱਲ ਨੂੰ ਅਹਿਮਦਾਬਾਦ ਵਿੱਚ ਗੋਲਫ ਕਾਰਟ ਤੋਂ ਡਿੱਗਣ ਨਾਲ ਸੱਟ ਲੱਗ ਗਈ ਸੀ। 2022 ਦੇ ਅਖੀਰ ਵਿੱਚ ਵੀ, ਇੱਕ ਦੋਸਤ ਦੇ 50ਵੇਂ ਜਨਮਦਿਨ ‘ਤੇ ਦੌੜਦੇ ਸਮੇਂ ਫਿਸਲਣ ਤੋਂ ਬਾਅਦ ਉਸਦੀ ਲੱਤ ਟੁੱਟ ਗਈ ਸੀ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਕ੍ਰਿਕਟ ਤੋਂ ਦੂਰ ਰਿਹਾ ਸੀ।