ਐਨੀਮਲ ਦੇ ਗੀਤ ‘ਅਰਜਨ ਵੈਲੀ’ ‘ਤੇ ਲਗਿਆ ਚੋਰੀ ਦਾ ਇਲਜ਼ਾਮ, ਗਾਇਕ ਮੀਤ ਨੇ ਟੀ-ਸੀਰੀਜ਼ ਨੂੰ ਭੇਜਿਆ ਕਾਨੂੰਨੀ ਨੋਟਿਸ, ਮੰਗੇ 8 ਕਰੋੜ

ਐਨੀਮਲ ਦੇ ਗੀਤ ‘ਅਰਜਨ ਵੈਲੀ’ ‘ਤੇ ਲਗਿਆ ਚੋਰੀ ਦਾ ਇਲਜ਼ਾਮ, ਗਾਇਕ ਮੀਤ ਨੇ ਟੀ-ਸੀਰੀਜ਼ ਨੂੰ ਭੇਜਿਆ ਕਾਨੂੰਨੀ ਨੋਟਿਸ, ਮੰਗੇ 8 ਕਰੋੜ

ਗਾਇਕ ਗੁਰਮੀਤ ਸਿੰਘ ਮੀਤ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਦੇਵ ਥਰੀਕਵਾਲਾ ਨੇ 2015 ਵਿੱਚ ਲਿਖਿਆ ਸੀ ਅਤੇ ਐਲਬਮ ਵਿੱਚ ਰਿਲੀਜ਼ ਕੀਤਾ ਸੀ। ਪਰ ਹੁਣ ਟੀ-ਸੀਰੀਜ਼ ਨੇ ਇਸ ਗੀਤ ਦੇ ਕੁਝ ਹਿੱਸਿਆਂ ਨੂੰ ਸੋਧ ਕੇ ਫਿਲਮ ‘ਚ ਇਸਤੇਮਾਲ ਕੀਤਾ ਹੈ।

ਐਨੀਮਲ ਫਿਲਮ ਨੇ ਹੁਣ ਤੱਕ 700 ਕਰੋੜ ਤੋਂ ਉਪਰ ਦੀ ਕਮਾਈ ਕਰ ਲਈ ਹੈ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਐਨੀਮਲ’ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। ਇਸ ਦੀ ਕਮਾਈ ਦਿਨੋ-ਦਿਨ ਵਧ ਰਹੀ ਹੈ। ਲੋਕ ਨਾ ਸਿਰਫ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੀ ਐਕਟਿੰਗ ਤੋਂ ਪ੍ਰਭਾਵਿਤ ਹਨ, ਸਗੋਂ ਇਸ ਫਿਲਮ ਦੇ ਹਰ ਗੀਤ ਦੇ ਦੀਵਾਨੇ ਵੀ ਹਨ। ਪਰ ਇਸ ਫਿਲਮ ਦੇ ਇੱਕ ਗੀਤ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ।

‘ਅਰਜਨ ਵੈਲੀ’ ਗੀਤ ਕਾਨੂੰਨੀ ਮੁਸੀਬਤਾਂ ਵਿੱਚ ਫੱਸ ਗਿਆ ਹੈ। ਇਸ ਵਿਰੁੱਧ ਪਟਿਆਲਾ ਤੋਂ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਗਾਇਕ ਗੁਰਮੀਤ ਸਿੰਘ ਮੀਤ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਦੇਵ ਥਰੀਕਵਾਲਾ ਨੇ 2015 ਵਿੱਚ ਲਿਖਿਆ ਸੀ ਅਤੇ ਐਲਬਮ ਵਿੱਚ ਰਿਲੀਜ਼ ਕੀਤਾ ਸੀ। ਪਰ ਹੁਣ ਟੀ-ਸੀਰੀਜ਼ ਨੇ ਇਸ ਗੀਤ ਦੇ ਕੁਝ ਹਿੱਸਿਆਂ ਨੂੰ ਸੋਧ ਕੇ ਫਿਲਮ ‘ਚ ਇਸਤੇਮਾਲ ਕੀਤਾ ਹੈ।

ਗੁਰਮੀਤ ਸਿੰਘ ਮੀਤ ਨੇ ਦੱਸਿਆ ਕਿ ਇਹ ਗੀਤ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤਿਆ ਗਿਆ ਹੈ। ਇਸ ਲਈ ਉਸਨੇ ਟੀ-ਸੀਰੀਜ਼ ਕੰਪਨੀ ਅਤੇ ਗਾਇਕ ਭੁਪਿੰਦਰ ਬੱਬਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਇਸ ਗੀਤ ਨੂੰ ਤੁਰੰਤ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ। ਇੰਨਾ ਹੀ ਨਹੀਂ ਟੀ-ਸੀਰੀਜ਼ ਕੰਪਨੀ ਤੋਂ ਰਾਇਲਟੀ ਵਜੋਂ 8 ਕਰੋੜ ਰੁਪਏ ਦੀ ਵੀ ਮੰਗ ਕੀਤੀ ਗਈ ਹੈ।

ਸਿੰਗਰ ਮੀਤ ਨੇ ਇਹ ਵੀ ਦੱਸਿਆ ਕਿ ਕੰਪਨੀ ਨੂੰ ਕਾਪੀਰਾਈਟ ਐਕਟ ਦੀ ਉਲੰਘਣਾ ਕਰਨ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪੱਤਰਕਾਰ ਸੰਮੇਲਨ ‘ਚ ਗੁਰਮੀਤ ਸਿੰਘ ਨੇ ਦੱਸਿਆ ਕਿ ‘ਐਨੀਮਲ ਦੇ ਗੀਤ ‘ਅਰਜਨ ਵੈਲੀ’ ਨੂੰ ਭੁਪਿੰਦਰ ਬੱਬਲ ਨੇ ਆਪਣੇ ਆਪ ਨੂੰ ਨਿਰਮਾਤਾ ਵਜੋਂ ਪੇਸ਼ ਕੀਤਾ ਹੈ। ਜਦੋਂ ਕਿ ਇਹ ਗੀਤ 2015 ਵਿੱਚ ਲੁਧਿਆਣਾ ਸਟੂਡੀਓ ਵਿੱਚ ਰਿਕਾਰਡ ਕੀਤਾ ਗਿਆ ਸੀ ਅਤੇ ਦੇਵ ਥਰੀਕਵਾਲਾ ਦੁਆਰਾ ਲਿਖਿਆ ਗਿਆ ਸੀ।