ਰਸ਼ੀਅਨ ਆਰਮੀ ‘ਚ ਭਰਤੀ ਪੰਜਾਬ ਦਾ ਨੌਜਵਾਨ ਘਰ ਪਰਤਿਆ, ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ ਗੁਰਪ੍ਰੀਤ

ਰਸ਼ੀਅਨ ਆਰਮੀ ‘ਚ ਭਰਤੀ ਪੰਜਾਬ ਦਾ ਨੌਜਵਾਨ ਘਰ ਪਰਤਿਆ, ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ ਗੁਰਪ੍ਰੀਤ

ਇਸ ਸਾਲ ਮਾਰਚ ਵਿਚ ਗੁਰਪ੍ਰੀਤ ਨੇ ਕੁਝ ਹੋਰ ਭਾਰਤੀ ਨੌਜਵਾਨਾਂ ਨਾਲ ਮਿਲ ਕੇ ਆਪਣੇ ਪਰਿਵਾਰ ਨੂੰ ਭੇਜੀ ਇਕ ਵੀਡੀਓ ਵਿਚ ਦੋਸ਼ ਲਗਾਇਆ ਸੀ ਕਿ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਟੂਰਿਸਟ ਵੀਜ਼ੇ ‘ਤੇ ਉਥੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਰੂਸੀ ਫੌਜ ਵਿਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ।

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿੱਚ ਪੰਜਾਬ ਦੇ ਕਈ ਨੌਜਵਾਨ ਫਸੇ ਹੋਏ ਹਨ। ਖੁਸ਼ਖਬਰੀ ਇਹ ਹੈ ਕਿ ਰੂਸ ਵਿੱਚ ਫਸਿਆ ਪੰਜਾਬ ਦੇ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਸਹੀ ਸਲਾਮਤ ਆਪਣੇ ਦੇਸ਼ ਪਰਤ ਆਇਆ ਹੈ। ਹਾਲਾਂਕਿ ਨੌਜਵਾਨ ਦੇ ਪਰਿਵਾਰ ‘ਚ ਅਜੇ ਵੀ ਡਰ ਬਣਿਆ ਹੋਇਆ ਹੈ। ਰੂਸ ਵਿੱਚ ਫਸਿਆ ਹੁਸ਼ਿਆਰਪੁਰ ਦੇ ਪਿੰਡ ਹਾਰਟਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਘਰ ਪਰਤ ਆਇਆ ਹੈ।

ਪਰਿਵਾਰ ਇਸ ਬਾਰੇ ਗੱਲ ਕਰਨ ਤੋਂ ਝਿਜਕ ਰਿਹਾ ਸੀ, ਪਰ ਜਦੋਂ ਉਸ ਦੇ ਚਾਚਾ ਕਸ਼ਮੀਰ ਸਿੰਘ ਨਾਲ ਮੋਬਾਈਲ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਗੁਰਪ੍ਰੀਤ ਦੇ ਘਰ ਵਾਪਸ ਆਉਣ ਦੀ ਪੁਸ਼ਟੀ ਕੀਤੀ। ਉਸ ਨੂੰ ਵਾਪਸ ਆਏ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਜਿਕਰਯੋਗ ਹੈ ਕਿ ਇਸ ਸਾਲ ਮਾਰਚ ਵਿਚ ਗੁਰਪ੍ਰੀਤ ਨੇ ਕੁਝ ਹੋਰ ਭਾਰਤੀ ਨੌਜਵਾਨਾਂ ਨਾਲ ਮਿਲ ਕੇ ਆਪਣੇ ਪਰਿਵਾਰ ਨੂੰ ਭੇਜੀ ਇਕ ਵੀਡੀਓ ਵਿਚ ਦੋਸ਼ ਲਗਾਇਆ ਸੀ ਕਿ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਟੂਰਿਸਟ ਵੀਜ਼ੇ ‘ਤੇ ਉਥੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਰੂਸੀ ਫੌਜ ਵਿਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ। ਵੀਡੀਓ ‘ਚ ਦੋਸ਼ ਲਗਾਇਆ ਗਿਆ ਸੀ ਕਿ ਜੇਕਰ ਉਹ ਰੂਸੀ ਫੌਜ ‘ਚ ਸ਼ਾਮਲ ਨਹੀਂ ਹੁੰਦਾ ਤਾਂ ਵੀਜ਼ਾ ਦੀ ਉਲੰਘਣਾ ਦੇ ਦੋਸ਼ ‘ਚ ਉਸ ਨੂੰ 10 ਸਾਲ ਦੀ ਜੇਲ ਦੀ ਸਜ਼ਾ ਦਿੱਤੀ ਜਾਵੇਗੀ। ਇਸ ਲਈ, ਉਹ ਲਗਭਗ ਛੇ ਮਹੀਨੇ ਰੂਸ ਵਿੱਚ ਫਸਿਆ ਰਿਹਾ ਅਤੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਰੂਸ ਦੀ ਤਰਫੋਂ ਵੀ ਲੜਿਆ।