- ਮਨੋਰੰਜਨ
- No Comment
ਦੀਪਿਕਾ ਪਾਦੂਕੋਣ ਨੂੰ ਮਿਲਣ ਪਹੁੰਚੇ ਸ਼ਾਹਰੁਖ ਖਾਨ, ਜਾਣੀ ਬੱਚੀ ਦੀ ਹਾਲਤ, ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਇੱਕ ਬੱਚੀ ਨੂੰ ਦਿੱਤਾ ਹੈ ਜਨਮ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੀਆਂ ਹਿੱਟ ਜੋੜੀਆਂ ਵਿੱਚੋਂ ਇੱਕ ਹਨ। ਦੋਵੇਂ ਹਾਲ ਹੀ ‘ਚ ਮਾਤਾ-ਪਿਤਾ ਬਣੇ ਹਨ। ਦੀਪਿਕਾ ਨੇ 8 ਸਤੰਬਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ।
ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਇਕ ਬੱਚੀ ਨੂੰ ਜਨਮ ਦਿਤਾ ਹੈ। ਸ਼ਾਹਰੁਖ ਖਾਨ ਵੀਰਵਾਰ ਦੇਰ ਰਾਤ ਮੁੰਬਈ ਦੇ HN ਰਿਲਾਇੰਸ ਫਾਊਂਡੇਸ਼ਨ ਹਸਪਤਾਲ ਪਹੁੰਚੇ। ਇੱਥੇ ਪਹੁੰਚਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਦੀਪਿਕਾ ਪਾਦੁਕੋਣ ਨਾਲ ਮੁਲਾਕਾਤ ਕੀਤੀ। ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਹੈ, ਉਦੋਂ ਤੋਂ ਉਹ ਇੱਥੇ ਦਾਖਲ ਹੈ। ਸ਼ਾਹਰੁਖ ਖਾਨ ਵੀ ਵੀਰਵਾਰ ਦੇਰ ਰਾਤ ਹਸਪਤਾਲ ਪਹੁੰਚੇ ਅਤੇ ਬੱਚੀ ਦੀ ਹਾਲਤ ਜਾਣਨ ਲਈ ਦੀਪਿਕਾ ਨਾਲ ਮੁਲਾਕਾਤ ਕੀਤੀ। ਸ਼ਾਹਰੁਖ ਖਾਨ ਤੋਂ ਪਹਿਲਾਂ ਵੀ ਕਈ ਸਿਤਾਰੇ ਦੀਪਿਕਾ ਪਾਦੂਕੋਣ ਨੂੰ ਮਿਲਣ ਇੱਥੇ ਪਹੁੰਚੇ ਸਨ।
ਸ਼ਾਹਰੁਖ ਖਾਨ ਆਪਣੀ ਰੋਲਸ ਰਾਇਸ ਕਾਰ ‘ਚ ਹਸਪਤਾਲ ਪਹੁੰਚੇ। ਕਾਰ ਨੂੰ ਦੇਖ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਇਸ ਨੂੰ ਪਛਾਣ ਲਿਆ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੀਆਂ ਹਿੱਟ ਜੋੜੀਆਂ ਵਿੱਚੋਂ ਇੱਕ ਹਨ। ਦੋਵੇਂ ਹਾਲ ਹੀ ‘ਚ ਮਾਤਾ-ਪਿਤਾ ਬਣੇ ਹਨ। ਦੀਪਿਕਾ ਨੇ 8 ਸਤੰਬਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਉਹ ਹਸਪਤਾਲ ‘ਚ ਭਰਤੀ ਹੈ।
ਦੀਪਿਕਾ ਅਤੇ ਰਣਵੀਰ ਸਿੰਘ ਦਾ ਵਿਆਹ 14 ਨਵੰਬਰ 2018 ਨੂੰ ਹੋਇਆ ਸੀ। ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਗਰਭ ਅਵਸਥਾ ਦਾ ਐਲਾਨ ਕੀਤਾ ਗਿਆ ਸੀ। ਹੁਣ ਦੀਪਿਕਾ ਅਤੇ ਰਣਵੀਰ ਸਿੰਘ ਵੀ ਮਾਤਾ-ਪਿਤਾ ਬਣ ਗਏ ਹਨ। ਦੀਪਿਕਾ ਦੇ ਮਾਂ ਬਣਨ ਤੋਂ ਬਾਅਦ ਇੱਥੇ ਸਿਤਾਰਿਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਦੀਪਿਕਾ ਪਾਦੁਕੋਣ ਮਾਂ ਬਣਨ ਤੋਂ ਬਾਅਦ ਜਲਦ ਹੀ ਸਿਨੇਮਾਘਰਾਂ ‘ਚ ਨਜ਼ਰ ਆਉਣ ਵਾਲੀ ਹੈ। ਦੀਪਿਕਾ ਪਾਦੁਕੋਣ ਦੀ ਇਹ ਫਿਲਮ 1 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਇਸ ਫਿਲਮ ‘ਚ ਰਣਵੀਰ ਸਿੰਘ ਵੀ ਨਜ਼ਰ ਆਉਣਗੇ। ਫਿਲਮ ਦਾ ਨਾਂ ‘ਸਿੰਘਮ ਅਗੇਨ’ ਹੈ। ਇਸ ਫਿਲਮ ‘ਚ ਦੀਪਿਕਾ ਪਾਦੂਕੋਣ ਜ਼ਬਰਦਸਤ ਐਕਸ਼ਨ ਕਰਨ ਵਾਲੀ ਹੈ।