ਓਲੰਪਿਕ ਮੈਡਲ ਜੇਤੂ ਸਰਬਜੋਤ ਸਿੰਘ ਨੂੰ ਹਰਿਆਣਾ ਸਰਕਾਰ 2.5 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਵੇਗੀ

ਓਲੰਪਿਕ ਮੈਡਲ ਜੇਤੂ ਸਰਬਜੋਤ ਸਿੰਘ ਨੂੰ ਹਰਿਆਣਾ ਸਰਕਾਰ 2.5 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਵੇਗੀ

ਖੇਡ ਰਾਜ ਮੰਤਰੀ ਸੰਜੇ ਸਿੰਘ ਬੁੱਧਵਾਰ ਨੂੰ ਸਰਬਜੋਤ ਸਿੰਘ ਦੇ ਘਰ ਪਹੁੰਚੇ ਸਨ। ਇੱਥੇ ਉਨ੍ਹਾਂ ਸਰਬਜੋਤ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇੱਥੇ ਉਨ੍ਹਾਂ ਕਿਹਾ ਕਿ ਸਰਬਜੋਤ ਨੂੰ ਸਰਕਾਰ ਦੀ ਖੇਡ ਨੀਤੀ ਅਨੁਸਾਰ ਲਾਭ ਦਿੱਤੇ ਜਾਣਗੇ।

ਸਰਬਜੋਤ ਸਿੰਘ ਨੇ ਸ਼ੂਟਿੰਗ ਵਿਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਿਆਣਾ ਸਰਕਾਰ ਨੇ ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਦੇ ਮਿਸ਼ਰਤ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਅੰਬਾਲਾ ਦੇ ਸਰਬਜੋਤ ਸਿੰਘ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਸਰਬਜੋਤ ਨੂੰ ਸਰਕਾਰੀ ਨੌਕਰੀ ਵੀ ਦੇਵੇਗੀ।

ਇਹ ਜਾਣਕਾਰੀ ਹਰਿਆਣਾ ਦੇ ਖੇਡ ਰਾਜ ਮੰਤਰੀ ਸੰਜੇ ਸਿੰਘ ਨੇ ਦਿੱਤੀ। ਮੰਤਰੀ ਸੰਜੇ ਸਿੰਘ ਬੁੱਧਵਾਰ ਨੂੰ ਸਰਬਜੋਤ ਸਿੰਘ ਦੇ ਘਰ ਪਹੁੰਚੇ ਸਨ। ਇੱਥੇ ਉਨ੍ਹਾਂ ਸਰਬਜੋਤ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਵਿਦੇਸ਼ੀ ਧਰਤੀ ‘ਤੇ ਦੇਸ਼ ਅਤੇ ਸੂਬੇ ਦਾ ਝੰਡਾ ਬੁਲੰਦ ਕਰਨ ‘ਤੇ ਇਨਾਮ ਦਾ ਐਲਾਨ ਕੀਤਾ ਗਿਆ। ਇੱਥੇ ਉਨ੍ਹਾਂ ਕਿਹਾ ਕਿ ਸਰਬਜੋਤ ਨੂੰ ਸਰਕਾਰ ਦੀ ਖੇਡ ਨੀਤੀ ਅਨੁਸਾਰ ਲਾਭ ਦਿੱਤੇ ਜਾਣਗੇ।

ਇਸਦੇ ਨਾਲ ਹੀ ਇੱਕ ਓਲੰਪਿਕ ਵਿੱਚ ਦੋ ਤਗਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਝੱਜਰ ਦੀ ਨਿਸ਼ਾਨੇਬਾਜ਼ ਮਨੂ ਭਾਕਰ ਲਈ ਸਰਕਾਰ ਵੱਲੋਂ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਸਰਬਜੋਤ ਨੇ ਮਨੂ ਭਾਕਰ ਦੇ ਨਾਲ 10 ਮੀਟਰ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹਾਲਾਂਕਿ ਹਰਿਆਣਾ ਸਰਕਾਰ ਦੀ ਖੇਡ ਨੀਤੀ ਕਾਂਸੀ ਤਮਗਾ ਜੇਤੂ ਨੂੰ 2.5 ਕਰੋੜ ਰੁਪਏ ਦਿੰਦੀ ਹੈ। ਪਰ, ਮਨੂ ਨੇ 2 ਕਾਂਸੀ ਦੇ ਤਗਮੇ ਜਿੱਤੇ ਹਨ, ਇਸ ਲਈ ਉਸ ਨੂੰ 2.5 ਕਰੋੜ ਰੁਪਏ ਮਿਲਣਗੇ ਜਾਂ 5 ਕਰੋੜ, ਇਸ ਬਾਰੇ ਸਰਕਾਰ ਨੇ ਕੁਝ ਨਹੀਂ ਕਿਹਾ ਹੈ।