ਪਾਕਿਸਤਾਨ ‘ਚ ਪਹਿਲੀ ਵਾਰ ਹਿੰਦੂ ਔਰਤ ‘ਸਵੇਰਾ ਪ੍ਰਕਾਸ਼’ ਨੇ ਆਮ ਚੋਣਾਂ ਲਈ ਭਰੀ ਨਾਮਜ਼ਦਗੀ

ਪਾਕਿਸਤਾਨ ‘ਚ ਪਹਿਲੀ ਵਾਰ ਹਿੰਦੂ ਔਰਤ ‘ਸਵੇਰਾ ਪ੍ਰਕਾਸ਼’ ਨੇ ਆਮ ਚੋਣਾਂ ਲਈ ਭਰੀ ਨਾਮਜ਼ਦਗੀ

ਹਿੰਦੂ ਭਾਈਚਾਰੇ ਦੀ ਮੈਂਬਰ 35 ਸਾਲਾ ਸਵੇਰਾ ਪ੍ਰਕਾਸ਼ ਆਪਣੇ ਪਿਤਾ ਓਮ ਪ੍ਰਕਾਸ਼ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ ‘ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ, ਜੋ ਹਾਲ ਹੀ ਵਿੱਚ ਸੇਵਾਮੁਕਤ ਹੋਏ ਡਾਕਟਰ ਅਤੇ ਪੀਪੀਪੀ ਦੇ ਇੱਕ ਸਮਰਪਿਤ ਮੈਂਬਰ ਹਨ।

ਪਾਕਿਸਤਾਨ ਵਿਚ ਆਮ ਚੋਣਾਂ ਵਿਚ ਕੁਝ ਹੀ ਦਿਨਾਂ ਦਾ ਸਮਾਂ ਰਹਿ ਗਿਆ ਹੈ। ਪਾਕਿਸਤਾਨ ਦੀ ਨਿਊਜ਼ ਏਜੰਸੀ ਡਾਨ ਦੀ ਰਿਪੋਰਟ ਮੁਤਾਬਕ ਪਹਿਲੀ ਵਾਰ, ਖੈਬਰ ਪਖਤੂਨਖਵਾ ਦੇ ਬੁਨੇਰ ਜ਼ਿਲ੍ਹੇ ਦੀ ਇੱਕ ਹਿੰਦੂ ਔਰਤ ਨੇ ਪਾਕਿਸਤਾਨ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਇੱਕ ਆਮ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ 8 ਫਰਵਰੀ, 2024 ਨੂੰ 16ਵੀਂ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਪਾਕਿਸਤਾਨ ਵਿੱਚ ਪਹਿਲੀ ਵਾਰ ਇੱਕ ਹਿੰਦੂ ਔਰਤ ਆਮ ਚੋਣਾਂ ਲੜਨ ਜਾ ਰਹੀ ਹੈ। ਇਸ ਔਰਤ ਦਾ ਨਾਂ ਸਵੇਰਾ ਪ੍ਰਕਾਸ਼ ਹੈ, ਜਿਸ ਨੇ ਬੁਨੇਰ ਜ਼ਿਲ੍ਹੇ ਦੇ ਪੀਕੇ-25 ਦੀ ਜਨਰਲ ਸੀਟ ਲਈ ਅਧਿਕਾਰਤ ਤੌਰ ‘ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।

ਰਿਪੋਰਟ ਮੁਤਾਬਕ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੀਆਂ ਤਾਜ਼ਾ ਸੋਧਾਂ ਨੇ ਜਨਰਲ ਸੀਟਾਂ ‘ਤੇ ਪੰਜ ਫੀਸਦੀ ਮਹਿਲਾ ਉਮੀਦਵਾਰਾਂ ਨੂੰ ਸ਼ਾਮਲ ਕਰਨਾ ਲਾਜ਼ਮੀ ਕੀਤਾ ਹੈ। ਹਿੰਦੂ ਭਾਈਚਾਰੇ ਦੀ ਮੈਂਬਰ 35 ਸਾਲਾ ਸਵੇਰਾ ਪ੍ਰਕਾਸ਼ ਆਪਣੇ ਪਿਤਾ ਓਮ ਪ੍ਰਕਾਸ਼ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ ‘ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ, ਜੋ ਹਾਲ ਹੀ ਵਿੱਚ ਸੇਵਾਮੁਕਤ ਹੋਏ ਡਾਕਟਰ ਅਤੇ ਪੀਪੀਪੀ ਦੇ ਇੱਕ ਸਮਰਪਿਤ ਮੈਂਬਰ ਹਨ। ਉਹ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ ‘ਤੇ ਚੋਣ ਲੜਨ ਲਈ ਆਸ਼ਾਵਾਦੀ ਹੈ।

ਇੱਕ ਸਥਾਨਕ ਸਿਆਸਤਦਾਨ, ਸਲੀਮ ਖਾਨ, ਜੋ ਕਿ ਕੌਮੀ ਵਤਨ ਪਾਰਟੀ ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਪ੍ਰਕਾਸ਼ ਬੁਨੇਰ ਤੋਂ ਆਮ ਸੀਟ ‘ਤੇ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੀ ਪਹਿਲੀ ਔਰਤ ਹੈ। ਐਬਟਾਬਾਦ ਇੰਟਰਨੈਸ਼ਨਲ ਮੈਡੀਕਲ ਕਾਲਜ ਤੋਂ 2022 ਦੀ ਗ੍ਰੈਜੂਏਟ ਸਵੇਰਾ ਪ੍ਰਕਾਸ਼, ਵਰਤਮਾਨ ਵਿੱਚ ਬੁਨੇਰ ਵਿੱਚ ਪੀਪੀਪੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਵਜੋਂ ਸੇਵਾ ਕਰਦੀ ਹੈ। ਭਾਈਚਾਰੇ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ, ਉਹ ਔਰਤਾਂ ਦੀ ਬਿਹਤਰੀ ਲਈ ਕੰਮ ਕਰਨ, ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਜਾਣੀ ਜਾਂਦੀ ਹੈ। ਸਵੇਰਾ ਪ੍ਰਕਾਸ਼ ਨੇ ਵਿਕਾਸ ਦੇ ਖੇਤਰ ਵਿੱਚ ਔਰਤਾਂ ਦੀ ਇਤਿਹਾਸਕ ਅਣਦੇਖੀ ਅਤੇ ਜ਼ੁਲਮ ਨੂੰ ਦੂਰ ਕਰਨ ‘ਤੇ ਵੀ ਜ਼ੋਰ ਦਿੱਤਾ ਅਤੇ ਉਹ ਚੁਣੇ ਜਾਣ ‘ਤੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦਾ ਟੀਚਾ ਰੱਖਦੀ ਹੈ।